ਅੰਮ੍ਰਿਤਸਰ (ਜਸ਼ਨ) - ਥਾਣਾ ਛੇਹਾਰਟਾ ਅਧੀਨ ਪੈਂਦੇ ਮਾਡਲ ਟਾਊਨ ’ਚ ਰਹਿਣ ਵਾਲੇ ਨੌਜਵਾਨ ਆਨੰਦ ਕੁਮਾਰ ਨੂੰ ਇਕ ਵਿਦੇਸ਼ੀ ਜਨਾਨੀ ਨੇ ਪਹਿਲਾਂ ਪਿਆਰ ਦੇ ਜਾਲ ’ਚ ਫਸਾਇਆ ਅਤੇ ਫਿਰ ਉਸ ਨਾਲ ਸ਼ੁਰੂ ਕੀਤੀ ਬਲੈਕਮੇਲਿੰਗ। ਕੁੜੀ ਨੇ ਅਜਿਹਾ ਕਰਕੇ ਨੌਜਵਾਨ ਕੋਲੋਂ 9.30 ਲੱਖ ਰੁਪਏ ਠੱਗ ਲਏ। ਇਸ ਸਬੰਧ ’ਚ ਉਕਤ ਥਾਣੇ ਦੀ ਪੁਲਸ ਨੇ ਫਿਲਹਾਲ 7 ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਬਕੌਲ ਆਨੰਦ ਕੁਮਾਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਸਭ ਤੋਂ ਪਹਿਲਾਂ ਵਿਦੇਸ਼ੀ ਕੁੜੀ ਦੇ ਨਾਂ ’ਤੇ ਬਣੀ ਆਈ. ਡੀ. ’ਤੇ ਗੱਲਾਂ ਸ਼ੁਰੂ ਹੋਈਆਂ ਅਤੇ ਹੌਲੀ-ਹੌਲੀ ਵਿਦੇਸ਼ੀ ਮੁਟਿਆਰ ਉਸ ਨੂੰ ਆਪਣੇ ਪਿਆਰ ’ਚ ਫ਼ਸਲਾ ਲੈਂਦੀ ਹੈ।
ਇਸਦੇ ਬਾਅਦ ਵਿਦੇਸ਼ੀ ਮੁਟਿਆਰ ਉਸ ਨੂੰ ਗਿਫਟ ਭੇਜਣ ਦੇ ਨਾਂ ’ਤੇ ਗਿਫਟ ਕੋਰੀਅਰ ਦੀ ਰਸੀਦ ਭੇਜਦੀ ਹੈ। ਕੋਰੀਅਰ ਕੰਪਨੀ ਵਲੋਂ ਫੋਨ ਆਉਂਦਾ ਹੈ ਕਿ ਤੁਹਾਨੂੰ ਆਪਣਾ ਪਾਰਸਲ ਛੁਡਵਾਉਣ ਲਈ 35,000 ਰੁਪਏ ਅਦਾ ਕਰਨੇ ਹੋਣਗੇ। ਪਿਆਰ ਦੇ ਜਾਲ ’ਚ ਫਸਿਆ ਆਨੰਦ 35 ਹਜ਼ਾਰ ਰੁਪਏ ਦੇ ਕੇ ਤੁਰੰਤ ਪਾਰਸਲ ਭੇਜਣ ਨੂੰ ਕਹਿ ਦਿੰਦਾ ਹੈ। ਇਸ ਦੇ ਕੁਝ ਇਕ ਦਿਨਾਂ ਬਾਅਦ ਹੁਣ ਦੂਜਾ ਫੋਨ ਆਉਂਦਾ ਹੈ ਕਿ ਵਿਦੇਸ਼ੀ ਮੁਟਿਆਰ ਵਲੋਂ ਭੇਜੇ ਗਏ ਪਾਰਸਲ ’ਚ ਗਿਫ਼ਟ ਨਹੀਂ, ਸਗੋਂ ਪਾਊਂਡ ਹੈ ਅਤੇ ਉਹ ਵੀ 80 ਹਜ਼ਾਰ ਦੇ ਲਗਭਗ। ਉਸ ਨੂੰ ਫੋਨ ਕਰਨ ਵਾਲਾ ਹੁਣ ਧਮਕਾਉਂਦਾ ਹੈ ਕਿ ਹੁਣ ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਕਿਉਂਕਿ ਇੰਨੀ ਰਕਮ ਇਕੱਠੀ ਭੇਜਣਾ ਗੈਰ-ਕਾਨੂੰਨੀ ਹੈ। ਆਨੰਦ ਗ੍ਰਿਫ਼ਤਾਰ ਹੋਣ ਦੇ ਡਰ ਤੋਂ ਹੁਣ ਸ਼ੁਰੂ ਹੋ ਜਾਂਦਾ ਹੈ, ਉਸ ਨਾਲ ਬਲੈਕਮੇਲਿੰਗ ਦਾ ਖੇਡ।
ਆਨੰਦ ਦੱਸਦਾ ਹੈ ਕਿ ਇਸ ਦੇ ਬਾਅਦ ਤਾਂ ਉਸ ਨੂੰ ਡਰਾ-ਧਮਕਾ ਕੇ ਵੱਖ-ਵੱਖ ਬੈਂਕ ਖਾਤਿਆਂ ’ਚ ਕਦੇ 80 ਹਜ਼ਾਰ ਰੁਪਏ ਤਾਂ ਕਦੇ 50 ਹਜ਼ਾਰ ਰੁਪਏ ਮਜ਼ਬੂਰਨ ਭੇਜਣ ਪੈਂਦੇ ਹਨ ਅਤੇ ਅਜਿਹਾ ਹੀ ਕਰ ਕੇ ਉਹ ਹੁਣ ਤੱਕ 9 ਲੱਖ 30 ਹਜ਼ਾਰ ਰੁਪਏ ਵੱਖ-ਵੱਖ ਖਾਤਿਆਂ ’ਚ ਭੇਜ ਚੁੱਕਿਆ ਹੈ। ਆਨੰਦ ਕਾਨੂੰਨ ਦਾ ਸਹਾਰਾ ਲੈਣ ਲਈ ਪੁਲਸ ਦਾ ਸਹਾਰਾ ਲੈਂਦਾ ਹੈ ਅਤੇ ਸਾਰੀ ਹੱਡਬੀਤੀ ਪੁਲਸ ਦੇ ਸਾਹਮਣੇ ਰੱਖਦਾ ਹੈ। ਇਸ ਦੌਰਾਨ ਉਸ ਨੂੰ ਕਿਸੇ ਮਾਨਸਿਕ ਹਾਲਤ ਤੋਂ ਲੰਘਣਾ ਪਿਆ ਅਤੇ ਗ੍ਰਿਫ਼ਤਾਰੀ ਦੇ ਡਰ ਕਾਰਨ ਉਹ ਕਈ-ਕਈ ਦਿਨਾਂ ਤੱਕ ਭੁੱਖਾ ਅਤੇ ਡਰ ਦੇ ਖੌਫ਼ ’ਚ ਰਿਹਾ।
ਇਸ ਸਬੰਧ ’ਚ ਥਾਣਾ ਛੇਹਾਰਟਾ ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਲਾਲ ਹੀਰਤਪੁਰਿਆ, ਸੁਨੀਤ ਪਟੇਲ, ਲਾਇਡਿਆ ਗੇਗਮੇ, ਅਬਦੁਲ ਇਮਿਤਆਜ਼ ਖਾਂ, ਪੰਕਜ ਦਯਾ ਠਾਕੁਰ, ਅਭਿਜੀਤ ਘੋਸ਼ , ਸ਼ਤੀਲ ਦਾਸ ਅਤੇ ਚਿੰਮ ਨੰਦੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੁਲਜ਼ਮਾਂ ਦੇ ਨਾਂ ਤਾਂ ਹੈ ਪਰ ਉਨ੍ਹਾਂ ਦਾ ਪਤਾ ਅਤੇ ਉਹ ਰਹਿੰਦੇ ਕਿੱਥੇ ਹਨ, ਇਸ ਬਾਰੇ ’ਚ ਫਿਲਹਾਲ ਕੁਝ ਨਹੀਂ ਪਤਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੰਬਰਾਂ ਤੋਂ ਆਨੰਦ ਨੂੰ ਫੋਨ ਆਏ ਹਨ, ਉਹ ਸਾਰੇ ਨੰਬਰ ਜਾਅਲੀ ਪਛਾਣ ’ਤੇ ਲਏ ਗਏ ਹਨ ਅਤੇ ਕਈ ਤਾਂ ਹੁਣ ਬੰਦ ਹੋ ਚੁੱਕੇ ਹਨ। ਉਨ੍ਹਾਂ ਜਾਂਚ ਦਾ ਕੇਂਦਰਬਿੰਦੂ ਦੱਸਦੇ ਕਿਹਾ ਕਿ ਹੁਣ ਸਾਰੀ ਜਾਂਚ ਜਿਨ੍ਹਾਂ ਬੈਂਕ ਖਾਤਿਆਂ ’ਚ ਆਨੰਦ ਨੇ ਪੈਸੇ ਭੇਜੇ ਹਨ ਉਨ੍ਹਾਂ ’ਤੇ ਹੀ ਜਾਂਚ ਕੀਤੀ ਜਾਵੇਗੀ ਤਾਂ ਕਿ ਬੈਂਕ ਖਾਤਿਆਂ ਰਾਹੀਂ ਪਤਾ ਵਗੈਰਾ ਕੁਝ ਨਿਕਲ ਜਾਵੇ ।
ਮੁੱਖ ਮੰਤਰੀ ਚੰਨੀ ਦੀ ਫੇਰੀ ਨੇ ਬਲਬੀਰ ਸਿੱਧੂ ਨੂੰ ਦਿੱਤੀ ਸਿਆਸੀ ਤਾਕਤ, 2 ਘੰਟੇ ਤੱਕ ਚੱਲੀ ਮੀਟਿੰਗ
NEXT STORY