ਹੁਸ਼ਿਆਰਪੁਰ (ਮੁੱਗੋਵਾਲ)-ਮਹਾਂਸਤੀ ਸਪੋਰਟਸ ਕਲੱਬ ਪਿੰਡ ਮੁੱਗੋਵਾਲ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਗ੍ਰਾਮ ਪੰਚਾਇਤ, ਪਿੰਡ ਦੇ ਐੱਨ. ਆਰ. ਆਈਜ਼ ਅਤੇ ਖੇਡ ਪ੍ਰੇਮੀਆਂ ਦੇ ਭਰਪੂਰ ਸਹਿਯੋਗ ਨਾਲ ਅੱਜ ਪਿੰਡ ਦੀ ਗਰਾਊਂਡ ਵਿਚ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਐਡਵੋਕੇਟ ਪੰਕਜ ਕ੍ਰਿਪਾਲ ਕਨਵੀਨਰ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਪ੍ਰਧਾਨ ਬਾਰ ਕੌਂਸਲ ਗਡ਼੍ਹਸ਼ੰਕਰ ਨੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਸੰਘਾ, ਬਲਵੀਰ ਸਿੰਘ ਪੰਚ ਪ੍ਰਧਾਨ ਮਹਾਂਸਤੀ ਦਾਦੀ ਰਾਣੀ ਪ੍ਰਬੰਧਕ ਕਮੇਟੀ, ਸਰਪੰਚ ਸ਼੍ਰੀਮਤੀ ਮਨਜਿੰਦਰ ਕੌਰ, ਨੰਬਰਦਾਰ ਸਤਨਾਮ ਸਿੰਘ, ਨਰਿੰਦਰ ਸਿੰਘ ਨਿੰਦਰ, ਪੰਡਿਤ ਨਰਿੰਦਰ ਮੋਹਣ ਨਿੰਦੀ, ਸਕੱਤਰ ਨਿਰਮਲ ਸਿੰਘ ਸੋਨੂ, ਕੈਸ਼ੀਅਰ ਅਮਨਦੀਪ ਸਿੰਘ, ਸੈਕਟਰੀ ਸਰਬਜੀਤ ਸਿੰਘ, ਸਟੇਜ ਸੰਚਾਲਕ ਮਾਸਟਰ ਸੁਰਿੰਦਰ ਸਿੰਘ ਸ਼ੈਕੀ, ਰਘੁਵੀਰ ਸਿੰਘ ਪੰਚ, ਜਸਵੀਰ ਸਿੰਘ ਪੰਚ, ਮਦਨ ਸਿੰਘ, ਹਰਮਿੰਦਰ ਸਿੰਘ, ਮਨਦੀਪ ਸਿੰਘ, ਰਮਨਦੀਪ ਸਿੰਘ, ਬਲਿਹਾਰ ਸਿੰਘ, ਰਾਕੇਸ਼ ਕਮਾਰ ਬੱਬੂ, ਕ੍ਰਿਸ਼ਨ ਗੋਪਾਲ, ਜਗਤਾਰ ਸਿੰਘ ਸਾਧੋਵਾਲ ਸਾਬਕਾ ਸਰਪੰਚ, ਤਰਸੇਮ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਮੁੱਗੋਵਾਲ, ਜਰਨੈਲ ਸਿੰਘ ਜ਼ੈਲੀ ਕੈਨੇਡਾ, ਗੁਰਦਿਆਲ ਸਿੰਘ ਮੁੱਖੋਮਜਾਰਾ, ਨੰਬਰਦਾਰ ਮਹਿੰਦਰ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ ਸਮੇਤ ਪਿੰਡ ਨਿਵਾਸੀ ਅਤੇ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਹੋਏ ਉਦਘਾਟਨੀ ਮੈਚ ਵਿਚ ਮਹਿੰਮਦੋਵਾਲ ਨੇ ਮਾਹਿਲਪੁਰ ਨੂੰ 1-0 ਨਾਲ ਹਰਾਇਆ। ਇਸ ਮੌਕੇ ਐਡਵੋਕੇਟ ਪੰਕਜ ਕ੍ਰਿਪਾਲ ਨੇ ਖਿਡਾਰੀਆਂ ਨੂੰ ਸਾਫ–ਸੁਥਰੀ ਖੇਡ ਖੇਡਣ ਦਾ ਸੰਦੇਸ਼ ਦਿੱਤਾ ਅਤੇ ਪਿੰਡ ਵਾਸੀਆਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਸੰਘਾ ਅਤੇ ਬਲਵੀਰ ਸਿੰਘ ਪੰਚ ਪ੍ਰਧਾਨ ਮਹਾਂਸਤੀ ਦਾਦੀ ਰਾਣੀ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ 21 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 17 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਬਿਨਾਂ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਐੱਨ.ਆਰ.ਆਈਜ਼ ਜਰਨੈਲ ਸਿੰਘ ਕੈਨੇਡਾ ਵੱਲੋਂ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਅਤੇ ਸਮੁੱਚੇ ਪਿੰਡ ਵਾਸੀਆਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਵਿਚ ਰਲ-ਮਿਲ ਕੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਵਿਕਲਾਂਗ ਕੈਂਪ ’ਚ 300 ਮਰੀਜ਼ਾਂ ਨੂੰ ਕੀਤਾ ਚੈੱਕ
NEXT STORY