ਹੁਸ਼ਿਆਰਪੁਰ (ਆਨੰਦ)-ਕਸਬਾ ਹਰਿਆਣਾ ਵਿਖੇ ਸੀਵਰੇਜ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਵਾਟਰ ਸਪਲਾਈ ਦੀਆਂ ਪਾਈਪਾਂ ਦੇ ਟੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਕਾਰਨ ਪੀਣ ਲਈ ਮਿਲ ਰਿਹਾ ਗੰਦਾ ਤੇ ਮਿੱਟੀ ਯੁਕਤ ਪਾਣੀ ਲੋਕਾਂ ਦੇ ਜੀਵਨ ’ਚ ਜ਼ਹਿਰ ਘੋਲ ਰਿਹਾ ਹੈ। ਇਸ ਸਬੰਧੀ ਲੋਕਾਂ ’ਚ ਬੀਮਾਰੀਆਂ ਤੋਂ ਪੀਡ਼ਤ ਹੋਣ ਦਾ ਡਰ ਵੀ ਬਣਿਆ ਹੋਇਆ ਹੈ। ਇਸ ਬਾਰੇ ਰੋਸ਼ਨ ਲਾਲ, ਅਮੀਰ ਚੰਦ, ਨਰਿੰਦਰ ਪਾਲ ਸ਼ਰਮਾ, ਆਕਾਸ਼, ਹਰਪ੍ਰੀਤ, ਦਵਿੰਦਰ ਸਿੰਘ, ਸੋਨੂੰ ਤੇ ਕਈ ਹੋਰਾਂ ਨੇ ਦੱਸਿਆ ਕਿ ਵਾਰਡ ਨੰਬਰ 4 ਵਿਖੇ ਹਰਿਆਣਾ-ਹੁਸ਼ਿਆਰਪੁਰ ਦੀ ਮੁੱਖ ਸਡ਼ਕ ’ਤੇ ਪੈਂਦੇ ਥਾਣਾ ਹਰਿਆਣਾ ਦੇ ਗੇਟ ਦੇ ਨੇਡ਼ੇ ਸੀਵਰੇਜ ਪਾਉਣ ਦੇ ਚੱਲ ਰਹੇ ਕੰਮ ਦੇ ਕਾਰਨ ਪਿਛਲੇ ਕਰੀਬ ਇਕ ਮਹੀਨੇ ਤੋਂ ਵਾਟਰ ਸਪਲਾਈ ਦੀ ਪਾਈਪ ਦੇ ਟੁੱਟ ਜਾਣ ਕਾਰਨ ਲੋਕਾਂ ਨੂੰ ਦੂਸ਼ਿਤ ਤੇ ਮਿੱਟੀ ਯੁਕਤ ਪਾਣੀ ਪੀਣ ਲਈ ਨਸੀਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਦੇ ਦਫਤਰ ਅਤੇ ਸੀਵਰੇਜ ਦੇ ਠੇਕੇਦਾਰ ਤੋਂ ਵੀ ਪਾਣੀ ਦੀ ਲੀਕੇਜ ਨੂੰ ਠੀਕ ਕਰਵਾਉਣ ਲਈ ਕਈ ਵਾਰ ਬੇਨਤੀ ਕੀਤੀ ਗਈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਇਥੇ ਡੂੰਘਾ ਖੱਡਾ ਹੋਣ ਕਾਰਨ ਉਸ ਵਿਚ ਖਡ਼੍ਹਾ ਗੰਦਾ ਪਾਣੀ ਫਿਰ ਤੋਂ ਪਾਈਪਾਂ ’ਚ ਚਲੇ ਜਾਣ ਕਾਰਨ ਲੋਕਾਂ ਨੂੰ ਮਜਬੂਰੀਵੱਸ ਗੰਦਾ ਪਾਣੀ ਹੀ ਪੀਣਾ ਪੈ ਰਿਹਾ ਹੈ ਜਿਸ ਕਾਰਨ ਲੋਕ ਬੀਮਾਰੀਆਂ ਤੋਂ ਪੀਡ਼ਤ ਹੋਣ ਦੇ ਡਰ ਕਾਰਨ ਸਹਿਮੇ ਹੋਏ ਹਨ। ਲੋਕਾਂ ਨੇ ਕਿਹਾ ਕਿ ਸੀਵਰੇਜ ਪਾਉਣ ਦੇ ਸਮੇਂ ਟੁੱਟੀਆਂ ਪਾਈਪਾਂ ਨੂੰ ਠੀਕ ਕਰਵਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਨਾ ਹੋਣਾ ਪਵੇ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਸਿਮਰਨ ਸਿੰਘ ਢੀਂਡਸਾ ਨਾਲ ਮੋਬਾਇਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਨਗਰ ਕੌਂਸਲ ਦੀ ਉਪ ਪ੍ਰਧਾਨ ਪੂਨਮ ਓਹਰੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਟੁੱਟੀ ਹੋਈ ਪਾਈਪ ਨੂੰ ਠੀਕ ਕਰਵਾ ਦਿੱਤਾ ਜਾਵੇਗਾ।
ਆਰ. ਐੱਮ. ਪੀ. ਆਈ. ਵੱਲੋਂ ਵਿਸ਼ਾਲ ਜ਼ਿਲਾ ਪੱਧਰੀ ਰੈਲੀ ਤੇ ਰੋਸ ਮਾਰਚ
NEXT STORY