ਹੁਸ਼ਿਆਰਪੁਰ (ਜਤਿੰਦਰ)-ਨਜ਼ਦੀਕੀ ਪਿੰਡ ਕਾਲਰਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਸਵਰਗਵਾਸੀ ਸੈਕਟਰੀ ਹਰਬੰਸ ਸਿੰਘ ਅਤੇ ਸਵ. ਸੇਵਾ ਕੌਰ ਦੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਮੁਫਤ ਕੈਂਸਰ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲਗਭਗ 380 ਮਰੀਜ਼ਾਂ ਦਾ ਚੈੱਕਅਪ ਕਰਕੇ ਲੋਡ਼ ਅਨੁਸਾਰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਮਰੀਜ਼ਾਂ ਦੇ ਟੈਸਟ ਵੀ ਮੁਫਤ ਕੀਤੇ ਗਏ। ਇਸ ਮੌਕੇ ਹਰਭਜਨ ਸਿੰਘ, ਅਜੀਤ ਸਿੰਘ, ਰਸ਼ਪਿੰਦਰ ਸਿੰਘ, ਸੁਭਾਸ਼ ਚੰਦਰ, ਤਿਲਕ ਰਾਜ, ਕੁਲਦੀਪ ਸਿੰਘ, ਸਤਨਾਮ ਸਿੰਘ, ਨੰਬਰਦਾਰ ਗੁਰਮੀਤ ਸਿੰਘ ਭੱਟੀ, ਜਸਪ੍ਰੀਤ ਸਿੰਘ, ਮਨਦੀਪ ਕੁਮਾਰ, ਨੀਰਜ ਕੁਮਾਰ, ਹਰਬੰਸ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਰਜਨੀਸ਼ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਅਮਨਦੀਪ ਕੌਰ, ਜਸਮੀਨ ਕੌਰ, ਮਲਕੀਤ ਕੌਰ, ਪਰਮਿਲਾ ਦੇਵੀ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
ਸਰਪੰਚਾਂ, ਪੰਚਾਂ ਨੂੰ ਵਿਕਾਸ ਕੰਮਾਂ ਸਬੰਧੀ ਦਿੱਤੀ ਟਰੇਨਿੰਗ
NEXT STORY