ਹੁਸ਼ਿਆਰਪੁਰ (ਮੁੱਗੋਵਾਲ)-ਅੰਬੇਡਕਰ ਜੈਅੰਤੀ ’ਤੇ ਮਾਹਿਲਪੁਰ ਵਿਖੇ ਚੇਤਨਾ ਮਾਰਚ ਕੱਢਣ ਸਬੰਧੀ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ (ਰਜਿ.) ਅਤੇ ਭਗਵਾਨ ਵਾਲਮੀਕਿ ਰਕਸ਼ਾ ਸਮਿਤੀ ਦੇ ਸਾਥੀਆਂ ਦੀ ਮੀਟਿੰਗ ਬੀ.ਡੀ.ਓ. ਕਾਲੋਨੀ ਮਾਹਿਲਪੁਰ ਵਿਖੇ ਰਾਕੇਸ਼ ਮਰਵਾਹਾ ਪ੍ਰਧਾਨ ਭਗਵਾਨ ਵਾਲਮੀਕਿ ਮੰਦਰ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਲਵਿੰਦਰ ਮਰਵਾਹਾ ਚੇਅਰਮੈਨ ਭਗਵਾਨ ਵਾਲਮੀਕਿ ਰਕਸ਼ਾ ਸਮਿਤੀ ਪੰਜਾਬ, ਰਾਮ ਲੁਭਾਇਆ ਭੱਟੀ, ਰਾਣਾ ਰਾਮ ਅਟਵਾਲ, ਹਰਮੇਸ਼ ਲਾਲ, ਗੋਲਡੀ, ਸੱਤਿਆ ਦੇਵੀ, ਸੀਮਾ ਰਾਣੀ, ਰਾਜ ਰਾਣੀ, ਹਰਬੰਸ ਕੌਰ, ਮਨਜੀਤ ਕੌਰ, ਕਿਰਨਾ, ਕਾਂਤਾ ਰਾਣੀ, ਨੇਹਾ ਰਾਣੀ, ਨਿਰਮਲ ਕੌਰ ਬੋਧ, ਮਾਸਟਰ ਜੈ ਰਾਮ ਬੋਧ, ਜਗਤਾਰ ਸਿੰਘ, ਗਿਆਨ ਚੰਦ ਬੋਧ, ਡਾ. ਕਰਮਜੀਤ ਤੂਰ ਹਰਸ਼ਿਲ ਹਸਪਤਾਲ ਮਾਹਿਲਪੁਰ ਆਦਿ ਵਿਅਕਤੀ ਹਾਜ਼ਰ ਹੋਏ। ਇਸ ਮੌਕੇ 14 ਅਪ੍ਰੈਲ ਨੂੰ ਅੰਬੇਡਕਰ ਜੈਅੰਤੀ ’ਤੇ ਮਾਹਿਲਪੁਰ ਵਿਖੇ ਵਿਸ਼ਾਲ ਚੇਤਨਾ ਮਾਰਚ ਕੱਢਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਨਿਰਮਲ ਕੌਰ ਬੋਧ ਅਤੇ ਸੀਮਾ ਰਾਣੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੰਬੇਡਕਰ ਜੈਅੰਤੀ ’ਤੇ 14 ਅਪ੍ਰੈਲ ਨੂੰ ਕੱਢਿਆ ਜਾ ਰਿਹਾ ਚੇਤਨਾ ਮਾਰਚ ਬੀ.ਡੀ.ਓ. ਕਾਲੋਨੀ ਮਾਹਿਲਪੁਰ ਤੋਂ ਠੀਕ 2 ਵਜੇ ਸ਼ੁਰੂ ਬੈਂਡ ਵਾਜਿਆਂ ਦੀ ਧੁਨਾਂ ਨਾਲ ਜੈ ਭੀਮ ਦੇ ਜੈਕਾਰੇ ਲਾਉਂਦਾ ਹੋਇਆ ਰਵਾਨਾ ਹੋਵੇਗਾ। ਸਾਰੇ ਸ਼ਹਿਰ ਵਿਚੋਂ ਗੁਜ਼ਰਦਾ ਬਾਬਾ ਸਾਹਿਬ ਦੇ ਮਿਸ਼ਨ ਦਾ ਸੁਨੇਹਾ ਦਿੰਦਾ ਇਹ ਚੇਤਨਾ ਮਾਰਚ ਨਿਰਵਾਣੁ ਕੁਟੀਆ (ਮਾਹਿਲਪੁਰ) ਵਿਖੇ ਸਮਾਪਤ ਹੋਵੇਗਾ। ਇਥੇ ਅੰਬੇਡਕਰੀ ਵਿਦਵਾਨ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ’ਤੇ ਚਾਨਣਾ ਪਾਉਣਗੇ। ਇਸ ਸਮੇਂ ਮੀਟਿੰਗ ਵਿਚ ਬਾਬਾ ਸਾਹਿਬ ਦੇ ਮਿਸ਼ਨ ’ਤੇ ਕੰਮ ਕਰਦੇ ਹੋਏ ਸਮਾਜ ਭਲਾਈ ਦੇ ਕਾਰਜਾਂ ਵਿਚ ਸਹਿਯੋਗ ਕਰਨ ਵਾਲੇ ਡਾ. ਪ੍ਰਮਿੰਦਰ ਸਿੰਘ ਅਪਥੈਲਮਿਕ ਅਫਸਰ ਅਤੇ ਉਨ੍ਹਾਂ ਦੀ ਪਤਨੀ ਅਧਿਆਪਕਾ ਦਵਿੰਦਰ ਕੌਰ ਤੇ ਗੁਰਆਸੀਸ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
ਚੋਰਾਂ ਵੱਲੋਂ ਘਰ ’ਚੋਂ ਨਕਦੀ ਤੇ ਗਹਿਣੇ ਚੋਰੀ
NEXT STORY