ਸਪੋਰਟਸ ਡੈਸਕ- ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਧਿਕਾਰਤ ਤੌਰ 'ਤੇ IPL ਦੇ 19ਵੇਂ ਸੀਜ਼ਨ, ਯਾਨੀ IPL 2026 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
IPL 2026 ਦਾ ਸ਼ਡਿਊਲ ਅਤੇ ਓਪਨਿੰਗ ਮੈਚ
IPL 2026 ਸੀਜ਼ਨ 26 ਮਾਰਚ 2026 ਨੂੰ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ ਮੁਕਾਬਲਾ 31 ਮਈ ਨੂੰ ਖੇਡਿਆ ਜਾਵੇਗਾ। BCCI ਨੇ ਇਹ ਜਾਣਕਾਰੀ ਸਾਰੀਆਂ ਫ੍ਰੈਂਚਾਇਜ਼ੀਆਂ ਨਾਲ ਸਾਂਝੀ ਕਰ ਦਿੱਤੀ ਹੈ ਤਾਂ ਜੋ ਟੀਮਾਂ ਆਪਣੀਆਂ ਆਕਸ਼ਨ ਰਣਨੀਤੀਆਂ ਅਤੇ ਆਗਾਮੀ ਸੀਜ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਸਕਣ। ਪਰੰਪਰਾ ਅਨੁਸਾਰ, ਡਿਫੈਂਡਿੰਗ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਇਸ ਵਾਰ ਟੂਰਨਾਮੈਂਟ ਦਾ ਓਪਨਿੰਗ ਮੈਚ ਖੇਡੇਗੀ। RCB ਦਾ ਘਰੇਲੂ ਮੈਦਾਨ ਐਮ. ਚਿੰਨਾਸਵਾਮੀ ਸਟੇਡੀਅਮ ਓਪਨਿੰਗ ਮੈਚ ਲਈ ਮੁੱਖ ਵਿਕਲਪ ਹੈ। ਹਾਲਾਂਕਿ, ਇਸ ਸਟੇਡੀਅਮ ਦੀ ਅੰਤਿਮ ਉਪਲਬਧਤਾ ਅਜੇ ਯਕੀਨੀ ਨਹੀਂ ਹੈ। ਫ੍ਰੈਂਚਾਇਜ਼ੀਆਂ ਨੇ ਇਸ ਮੁੱਦੇ ਨੂੰ ਅਬੂ ਧਾਬੀ ਵਿੱਚ ਹੋਈ ਪ੍ਰੀ-ਆਕਸ਼ਨ ਮੀਟਿੰਗ ਵਿੱਚ ਵੀ ਚੁੱਕਿਆ ਸੀ। ਸਟੇਡੀਅਮ ਨੂੰ ਰਾਜ ਸਰਕਾਰ ਤੋਂ ਆਗਿਆ ਮਿਲ ਗਈ ਹੈ, ਪਰ ਸੁਰੱਖਿਆ ਅਤੇ ਹੋਰ ਜ਼ਰੂਰਤਾਂ ਪੂਰੀਆਂ ਹੋਣ 'ਤੇ ਹੀ ਅੰਤਿਮ ਹਰੀ ਝੰਡੀ ਮਿਲੇਗੀ।
IPL ਮਿੰਨੀ ਨਿਲਾਮੀ ਅੱਜ ਅਬੂ ਧਾਬੀ ਵਿੱਚ
IPL 2026 ਦੀ ਮਿੰਨੀ ਨਿਲਾਮੀ ਅੱਜ 16 ਦਸੰਬਰ 2025 ਨੂੰ ਅਬੂ ਧਾਬੀ ਵਿੱਚ ਹੋਣ ਜਾ ਰਹੀ ਹੈ। ਇਸ ਨਿਲਾਮੀ ਵਿੱਚ ਕੁੱਲ 369 ਖਿਡਾਰੀ ਉਪਲਬਧ ਰਹਿਣਗੇ। ਟੀਮਾਂ ਵੱਲੋਂ ਕੁੱਲ 77 ਸਲੌਟ ਭਰੇ ਜਾਣੇ ਹਨ। ਸਾਰੀਆਂ ਟੀਮਾਂ ਦਾ ਸੰਯੁਕਤ ਪਰਸ 237.55 ਕਰੋੜ ਰੁਪਏ ਹੈ।
ਟੀਮਾਂ ਦੀ ਆਰਥਿਕ ਸਥਿਤੀ ਅਤੇ ਰਣਨੀਤੀ
ਤਿੰਨ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (KKR) ਕੋਲ ਸਭ ਤੋਂ ਵੱਡਾ ਪਰਸ 64.3 ਕਰੋੜ ਰੁਪਏ ਹੈ ਅਤੇ ਉਨ੍ਹਾਂ ਨੂੰ 13 ਖਿਡਾਰੀ (6 ਵਿਦੇਸ਼ੀ) ਭਰਨੇ ਹਨ। ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਕੋਲ 43.4 ਕਰੋੜ ਰੁਪਏ ਹਨ ਅਤੇ ਉਹ ਜਡੇਜਾ ਤੇ ਪਥੀਰਾਣਾ ਦੇ ਜਾਣ ਤੋਂ ਬਾਅਦ ਆਪਣੇ ਮਿਡਲ ਆਰਡਰ ਨੂੰ ਮਜ਼ਬੂਤੀ ਦੇਣ 'ਤੇ ਧਿਆਨ ਦੇਵੇਗੀ। ਇਸ ਦੇ ਉਲਟ, ਮੁੰਬਈ ਇੰਡੀਅਨਜ਼ (MI) ਕੋਲ ਸਿਰਫ਼ 2.75 ਕਰੋੜ ਰੁਪਏ ਬਚੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਜਟ ਖਿਡਾਰੀਆਂ ਅਤੇ ਅਨਕੈਪਡ ਪ੍ਰਤਿਭਾ 'ਤੇ ਨਿਰਭਰ ਰਹਿਣਾ ਪਵੇਗਾ। RCB ਕੋਲ ਇਸ ਸਮੇਂ 16.4 ਕਰੋੜ ਰੁਪਏ ਦਾ ਪਰਸ ਹੈ।
BCCI ਨੇ ਇਸ ਨਿਲਾਮੀ ਸੂਚੀ ਵਿੱਚ 19 ਨਵੇਂ ਖਿਡਾਰੀਆਂ (ਘਰੇਲੂ ਅਤੇ ਵਿਦੇਸ਼ੀ) ਨੂੰ ਵੀ ਸ਼ਾਮਲ ਕੀਤਾ ਹੈ, ਜਿਸ ਨਾਲ ਟੀਮਾਂ ਨੂੰ ਆਪਣੀ ਸਕੁਐਡ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।
IPL 2025 Auction: ਕਿਸ ਟੀਮ ਕੋਲ ਕਿੰਨਾ ਪੈਸਾ? ਜਾਣੋ ਖ਼ਾਲੀ ਸਲਾਟ ਤੇ ਪਰਸ ਦੀ ਪੂਰੀ ਜਾਣਕਾਰੀ
NEXT STORY