ਹੁਸ਼ਿਆਰਪੁਰ (ਜਤਿੰਦਰ)-ਨਜ਼ਦੀਕੀ ਪਿੰਡ ਪੰਡੋਰੀ ਅਟਵਾਲ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸਵ. ਗੁਰਦੇਵ ਕੌਰ ਸੰਧਰ ਅਤੇ ਸਵ. ਹਰਚਰਨ ਸਿੰਘ ਸੰਧਰ ਯੂ. ਕੇ. ਦੀ ਯਾਦ ਵਿਚ ਉਨ੍ਹਾਂ ਦੀ ਲਡ਼ਕੀ ਵਰਿੰਦਰ ਕੌਰ ਅਟਵਾਲ ਤੇ ਜਵਾਈ ਬਲਦੇਵ ਸਿੰਘ ਅਟਵਾਲ ਦੇ ਪਰਿਵਾਰ ਵੱਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਮੈਨੇਜਰ ਫਕੀਰ ਸਿੰਘ ਸਹੋਤਾ, ਬਲਦੇਵ ਸਿੰਘ ਅਟਵਾਲ, ਜਗਤਾਰ ਸਿੰਘ ਯੂ. ਕੇ. ਅਤੇ ਹਰਭਜਨ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਡਾ. ਕੁਲਵੰਤ ਸਿੰਘ ਧਾਲੀਵਾਲ ਯੂ. ਕੇ. ਦੀ ਪੂਰੀ ਟੀਮ ਵੱਲੋਂ ਲਗਭਗ 550 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਲੋਡ਼ ਅਨੁਸਾਰ ਮੁਫਤ ਦਵਾਈਆਂ ਭੇਟ ਕੀਤੀਆਂ ਗਈਆਂ। ਇਸ ਦੇ ਇਲਾਵਾ ਮਰੀਜ਼ਾਂ ਦੇ ਸ਼ੂਗਰ ਅਤੇ ਹੋਰ ਟੈਸਟ ਵੀ ਮੁਫਤ ਕੀਤੇ ਗਏ। ਇਸ ਮੌਕੇ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਬਲਦੇਵ ਸਿੰਘ ਅਟਵਾਲ, ਵਰਿੰਦਰ ਕੌਰ ਅਟਵਾਲ ਅਤੇ ਡਾਕਟਰਾਂ ਦੀ ਸਮੁੱਚੀ ਟੀਮ ਤੇ ਪਤਵੰਤੇ ਸੱਜਣਾਂ ਦਾ ਕੈਂਪ ਲਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਗਰੀਬਾਂ ਲਈ ਵਰਦਾਨ ਸਿੱਧ ਹੁੰਦੇ ਹਨ।
ਬਾਬਾ ਲੱਖੋ ਗਨੇਸ਼ਪੁਰ ਭਾਰਟਾ ਵਿਖੇ ਵਿਸਾਖੀ ਪੁਰਬ ਅੱਜ
NEXT STORY