ਨਵੀਂ ਦਿੱਲੀ - ਇੰਟਰਨੈੱਟ ’ਤੇ ਅੱਜਕੱਲ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਔਰਤ ਆਪਣੇ ਪਿਸ਼ਾਬ ਨਾਲ ਆਪਣੀਆਂ ਅੱਖਾਂ ਧੋਂਦੀ ਦਿਖਾਈ ਦੇ ਰਹੀ ਹੈ। ਔਰਤ ਦਾ ਦਾਅਵਾ ਹੈ ਕਿ ਅਜਿਹਾ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ’ਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਅਜਿਹਾ ਕਰਨਾ ਉਨ੍ਹਾਂ ਲੋਕਾਂ ਲਈ ਵੀ ਲਾਭਦਾਇਕ ਹੋ ਸਕਦਾ ਹੈ ਜੋ ਅੱਖਾਂ ਵਿਚ ਖੁਸ਼ਕੀ, ਜਲਣ, ਖੁਜਲੀ ਜਾਂ ਲਾਲੀ ਤੋਂ ਪੀੜਤ ਹਨ। ਹਾਲਾਂਕਿ, ਕੀ ਅਜਿਹਾ ਕਰਨਾ ਸੱਚਮੁੱਚ ਸੁਰੱਖਿਅਤ ਹੈ?
ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਵਿਚੋਂ ਨਿਕਲਣ ਵਾਲੇ ਹਰ ਤਰਲ ਦਾ ਇਕ ਖਾਸ ਕੰਮ ਅਤੇ ਬਣਤਰ ਹੁੰਦੀ ਹੈ। ਉਦਾਹਰਣ ਵਜੋਂ ਹੰਝੂ ਅੱਖਾਂ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣ ਲਈ ਹੁੰਦੇ ਹਨ। ਇਨ੍ਹਾਂ ਵਿਚ ਐਂਟੀਬੈਕਟੀਰੀਅਲ ਐਨਜ਼ਾਈਮ, ਐਂਟੀਬਾਡੀਜ਼ ਅਤੇ ਮਿਊਸਿਨ ਵਰਗੇ ਤੱਤ ਹੁੰਦੇ ਹਨ, ਜੋ ਅੱਖਾਂ ਨੂੰ ਬਾਹਰੀ ਇਨਫੈਕਸ਼ਨਾਂ ਤੋਂ ਬਚਾਉਂਦੇ ਹਨ, ਜਦੋਂ ਕਿ, ਪਿਸ਼ਾਬ ਸਰੀਰ ਵਿਚੋਂ ਨਿਕਲਣ ਵਾਲਾ ਵੇਸਟ ਹੈ, ਜਿਸ ਵਿਚ ਯੂਰੀਆ, ਕ੍ਰੀਏਟਿਨਿਨ, ਬੈਕਟੀਰੀਆ, ਐਪੀਥੈਲਿਅਲ ਸੈੱਲ ਅਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਯਾਨੀ ਟਾਕਸਿਨਜ਼ ਹੁੰਦੇ ਹਨ। ਅਜਿਹੀ ਸਥਿਤੀ ’ਚ ਇਸ ਨੂੰ ਅੱਖਾਂ ਵਿਚ ਪਾਉਣਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਅਜਿਹਾ ਕਰਨ ਨਾਲ ਅੱਖਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਨਾਲ ਜਲਣ, ਸੋਜ, ਲਾਲੀ, ਇਨਫੈਕਸ਼ਨ ਅਤੇ ਗੰਭੀਰ ਮਾਮਲਿਆਂ ਵਿਚ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਦਿੱਲੀ ਸਰਕਾਰ ਦਾ ਸ਼ਰਾਬ ਨੀਤੀ 'ਤੇ ਵੱਡਾ ਫੈਸਲਾ, ਮੌਜੂਦਾ ਨੀਤੀ ਨੂੰ 2025-26 ਲਈ ਕੀਤਾ ਲਾਗੂ
NEXT STORY