ਹੁਸ਼ਿਆਰਪੁਰ (ਅਮਰੀਕ) : ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਲਖੀ ਦੇ ਬਾਵਜੂਦ 9 ਜਨਵਰੀ ਨੂੰ ਭਾਰਤ ਸਰਕਾਰ ਨੇ ਪੰਜਾਬ ਦੇ ਹੁਸ਼ਿਆਰਪੁਰ ਜੁਵੇਨਾਈਲ ਜੇਲ ਵਿਚ ਬੰਦ 17 ਸਾਲਾ ਪਾਕਿਸਤਾਨੀ ਮੁਬਸ਼ਰ ਬਿਲਾਲ ਨੂੰ 14 ਜਨਵਰੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ, ਜਿਸ ਦੇ ਚੱਲਦੇ ਅੱਜ ਭਾਵ 14 ਜਨਵਰੀ ਨੂੰ ਮੁਬਸ਼ਰ ਬਿਲਾਲ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਹੁਸ਼ਿਆਰਪੁਰ ਤੋਂ ਵਾਹਗਾ ਬਾਰਡਰ ਲਈ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਉਥੋਂ ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਜ਼ਰੀਏ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।
ਮਾਰਚ 2018 ਵਿਚ ਪਿਤਾ ਦੀ ਡਾਂਟ ਪੈਣ ਕਾਰਣ ਕਰ ਗਿਆ ਸੀ ਬਾਰਡਰ ਪਾਰ
ਧਿਆਨਯੋਗ ਹੈ ਕਿ ਮਾਰਚ 2018 ਵਿਚ ਘਰ ਵਿਚ ਪਿਤਾ ਮੁਹੰਮਦ ਅਕਬਰ ਦੀ ਪਈ ਡਾਂਟ ਕਾਰਣ ਬਿਲਾਲ ਰੁਸ ਕੇ ਆਪਣੇ ਘਰ ਤੋਂ ਸਿਰਫ਼ 400 ਮੀਟਰ ਦੂਰ ਭਾਰਤੀ ਬਾਰਡਰ ਨੂੰ ਪਾਰ ਕਰ ਗਿਆ ਸੀ। ਭਾਰਤੀ ਫੌਜ ਨੇ ਉਸ ਨੂੰ ਬਾਰਡਰ ਕੋਲੋਂ ਗ੍ਰਿਫਤਾਰ ਕਰ ਲਿਆ ਸੀ। ਮੁਬਸ਼ਰ ਬਿਲਾਲ 'ਤੇ 1 ਮਾਰਚ 2018 ਨੂੰ ਥਾਣਾ ਖੇਮਕਰਨ ਵਿਚ ਕੇਸ ਦਰਜ ਕੀਤਾ ਸੀ। ਉਸ ਸਮੇਂ ਤੋਂ ਬਿਲਾਲ ਮੁਬਸ਼ਰ ਹੁਸ਼ਿਆਰਪੁਰ ਦੀ ਜੇਲ ਵਿਚ ਬੰਦ ਹੈ। ਬਿਲਾਲ ਨੂੰ ਤਰਨਤਾਰਨ ਦੀ ਅਦਾਲਤ (ਜੁਵੇਨਾਈਲ ਜਸਟਿਸ ਬੋਰਡ) ਨੇ 6 ਮਹੀਨੇ ਬਾਅਦ 6 ਸਤੰਬਰ 2018 ਨੂੰ ਬਰੀ ਕਰ ਦਿੱਤਾ ਸੀ ਫਿਰ ਵੀ ਪਿਛਲੇ 16 ਮਹੀਨਿਆਂ ਤੋਂ ਬਿਲਾਲ ਜੇਲ ਵਿਚ ਬੰਦ ਸੀ।
ਫੈਮਿਲੀ ਕੋਰਟ 'ਚ ਕੇਸ ਦੇ ਨਾਲ ਦੇਣਾ ਪਵੇਗਾ ਜਾਇਦਾਦ, ਕਮਾਈ ਅਤੇ ਖਰਚੇ ਦਾ ਐਫੀਡੇਵਿਟ
NEXT STORY