ਸੰਗਰੂਰ (ਬੇਦੀ) : ਬੀਤੇ ਦਿਨੀਂ ਸਥਾਨਕ ਇਕ ਪ੍ਰਾਈਵੇਟ ਸਕੂਲ ਦੇ ਹੋਸਟਲ 'ਚੋਂ ਅਚਾਨਕ ਗਾਇਬ ਹੋਏ ਬੱਚਿਆਂ ਨੂੰ ਯੂਥ ਪਾਵਰ ਕਲੱਬ ਅਤੇ ਪੁਲਸ ਨੇ ਵੱਡੀ ਮੁਸਤੈਦੀ ਨਾਲ ਭਾਲ ਕਰਦਿਆਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਟਰੇਸ ਕਰਕੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਨੇ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕਰਵਾਇਆ ਸੀ ਕਿ 5 ਨਵੰਬਰ ਨੂੰ ਉਨ੍ਹਾਂ ਦੇ ਸਕੂਲ ਦੇ ਦੋ ਵਿਦਿਆਰਥੀ ਗੋਬਿੰਦ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫੱਲੇਵਾਲ ਜ਼ਿਲਾ ਲੁਧਿਆਣਾ ਕਲਾਸ ਸੱਤਵੀਂ ਅਤੇ ਆਰੀਆਨ ਪੁੱਤਰ ਨਵਲ ਕਿਸ਼ੋਰ ਵਾਸੀ ਸਰਦਾਰ ਬਸਤੀ ਸੰਗਰੂਰ ਕਲਾਸ ਛੇਵੀਂ ਜੋ ਕਿ ਬਿਨ੍ਹਾਂ ਦੱਸੇ ਹੋਸਟਲ 'ਚੋਂ ਚਲੇ ਗਏ। ਦਰਖਾਸਤ ਪ੍ਰਾਪਤ ਹੋਣ 'ਤੇ ਸਿਟੀ ਪੁਲਸ ਵੱਲੋਂ ਜੰਗੀ ਪੱਧਰ 'ਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਵਿਚ ਯੂਥ ਪਾਵਰ ਸੰਗਰੂਰ ਦੇ ਨੌਜਵਾਨਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਇੰਸਪੈਕਟਰ ਦੀਪਇੰਦਰਪਾਲ ਜੇਜੀ ਵੱਲੋਂ ਬੱਚਿਆਂ ਦੀ ਭਾਲ ਲਈ ਸਮੇਤ ਯੂਥ ਪਾਵਰ ਸਮਾਜ ਸੇਵਕ ਕਲੱਬ ਸੰਗਰੂਰ ਦੇ ਪ੍ਰਧਾਨ ਵਿਰਕਮਦੀਪ ਸਿੰਘ ਸਿੱਧੂ, ਸਕੂਲ ਪ੍ਰਬੰਧਕ ਕਮੇਟੀ ਅਤੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਵੱਲੋਂ ਬੱਚਿਆਂ ਦੀ ਭਾਲ ਕੀਤੀ ਗਈ। ਭਾਲ ਦੌਰਾਨ ਯੂਥ ਪਾਵਰ ਕਲੱਬ ਦੀ ਟੀਮ ਸਮੇਤ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੀ ਜਿੱਥੇ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਕਰਕੇ ਉਕਤ ਬੱਚਿਆਂ ਨੂੰ ਬਰਾਮਦ ਕਰਕੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ।
ਨਿੱਕੀ ਜਿਹੀ ਗੱਲ 'ਤੇ ਨੌਜਵਾਨ ਨੇ ਬਜ਼ੁਰਗ 'ਤੇ ਕੱਢ ਲਿਆ ਦਾਤਰ, ਏ. ਐੱਸ. ਆਈ. ਨਾਲ ਵੀ ਹੋਈ ਤੂੰ-ਤੂੰ, ਮੈਂ-ਮੈਂ
NEXT STORY