ਬਠਿੰਡਾ (ਅਮਿਤ) : ਬਠਿੰਡਾ ਦੇ ਹੋਟਲ ਪ੍ਰਿੰਸ ਵਿਚ ਪੁਲਸ ਨੇ ਛਾਪਾਮਾਰੀ ਕਰਕੇ 8 ਲੜਕੇ-ਲੜਕੀਆਂ ਨੂੰ ਰੰਗ ਰਲੀਆਂ ਮਨਾਉਂਦੇ ਹੋਏ ਗ੍ਰਿਫਤਾਰ ਕੀਤਾ ਹੈ। ਇਸ ਦੇ ਦੌਰਾਨ ਪੁਲਸ ਨੇ ਹੋਟਲ ਮਾਲਕ ਨੂੰ ਵੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਬਠਿੰਡਾ ਨੇ ਦੱਸਿਆ ਕਿ ਇਸ ਸੰਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਇਥੇ ਛਾਪੇਮਾਰੀ ਕਰਕੇ 4 ਲੜਕੇ ਅਤੇ 4 ਲੜਕੀਆਂ ਨੂੰ ਰੰਗ ਰਲੀਆਂ ਮਨਾਉਂਦੇ ਹੋਏ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਕਤ ਹੋਟਲ 'ਤੇ ਕਈ ਵਾਰ ਪੁਲਸ ਛਾਪੇਮਾਰੀ ਕਰ ਚੁੱਕੀ ਹੈ। ਪੁਲਸ ਮੁਤਾਬਕ ਹੋਟਲ ਮਾਲਕ ਖਿਲਾਫ 110 ਸੀ. ਆਰ. ਪੀ. ਐੱਫ. ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਰੂਪਨਗਰ: ਨਾਕੇ ਦੌਰਾਨ ਪੁਲਸ ਨੇ 22 ਲੱਖ ਦੀ ਨਕਦੀ ਕੀਤੀ ਬਰਾਮਦ
NEXT STORY