ਮੋਗਾ (ਆਜ਼ਾਦ) : ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਚੂਹੜਚੱਕ ਵਿਖੇ ਮਕਾਨ ਦੀ ਛੱਤ ਮੁਰੰਮਤ ਕਰਦੇ ਸਮੇਂ ਛੱਤ ਡਿੱਗਣ ਨਾਲ ਮਕਾਨ ਮਾਲਕ ਅਤੇ ਉਸ ਦੇ ਬੇਟੇ ਸਮੇਤ 5 ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10-11 ਵਜੇ ਦੇ ਕਰੀਬ ਜਦੋਂ ਪਿੰਡ ਚੂਹੜਚੱਕ ਨਿਵਾਸੀ ਗੁਰਚਰਨ ਸਿੰਘ ਆਪਣੇ ਮਕਾਨ ਦੀ ਛੱਤ ਅਤੇ ਮਕਾਨ ਦੀ ਮੁਰੰਮਤ ਕਰਵਾ ਰਹੇ ਸੀ ਜਿਸ ਵਿਚ ਉਸ ਦਾ ਬੇਟਾ ਹੈਪੀ, ਮਿਸਤਰੀ ਮਨਜੀਤ ਸਿੰਘ, ਸੁਖਵਿੰਦਰ ਸਿੰਘ, ਚੈਨਾ ਆਦਿ ਕੰਮ ਕਰ ਰਹੇ ਸੀ। ਮਿਸਤਰੀ ਮਨਜੀਤ ਸਿੰਘ ਨੇ ਸਿਵਲ ਹਸਪਤਾਲ ਮੋਗਾ ਵਿਚ ਦੱਸਿਆ ਕਿ ਜਦੋਂ ਉਹ ਕਮਰੇ ਹੇਠਾਂ ਛੱਤ ਦੇ ਹੇਠ ਗਾਰਡਰ ਦੀ ਸਪੋਟ ਲਗਾ ਰਹੇ ਸੀ ਤਾਂ ਅਚਾਨਕ ਗਾਰਡਰ ਹਿੱਲ ਗਿਆ, ਜਿਸ ਕਾਰਣ ਇਹ ਹਾਦਸਾ ਵਾਪਰਿਆ।
ਛੱਤ ਡਿੱਗਣ ਦੀ ਜਾਣਕਾਰੀ ਮਿਲਣ ’ਤੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਸਾਨੂੰ ਮਲਬੇ ਹੇਠੋਂ ਕੱਢਿਆ। ਉਸ ਨੇ ਕਿਹਾ ਕਿ ਗੁਰਚਰਨ ਸਿੰਘ ਅਤੇ ਉਸ ਦੇ ਬੇਟੇ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਉਣ ਦਾ ਪਤਾ ਲੱਗਾ ਹੈ, ਜਦਕਿ ਮੈਂ ਅਤੇ ਮੇਰੇ ਨਾਲ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਇਹ ਹਾਦਸਾ ਅਚਾਨਕ ਵਾਪਰਿਆ ਹੈ।
ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਜੁਲਾਈ ਨੂੰ ਛੁੱਟੀ ਦਾ ਐਲਾਨ
NEXT STORY