ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਉਸਦੇ ਨਾਜਾਇਜ਼ ਪ੍ਰੇਮੀ ਨਾਲ ਇੱਕ ਹੋਟਲ ਵਿੱਚ ਰੰਗੀ ਹੱਥੀਂ ਫੜਿਆ ਹੈ। ਪਤੀ ਨੇ ਰੋ-ਰੋ ਕੇ ਮੀਡੀਆ ਅੱਗੇ ਦੋਵਾਂ ਦੇ ਰਿਸ਼ਤੇ ਦੀ ਸੱਚਾਈ ਬਿਆਨ ਕੀਤੀ । ਪੀੜਤ ਪਤੀ ਦੀ ਪਛਾਣ ਰਵੀ ਗੁਲਾਟੀ ਵਜੋਂ ਹੋਈ ਹੈ । ਰਵੀ ਗੁਲਾਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਵਿਆਹ 2010 ਵਿੱਚ ਦਸੂਹਾ ਦੀ ਵਾਸੀ ਹਿਮਾਨੀ ਨਾਲ ਹੋਇਆ ਸੀ । ਉਨ੍ਹਾਂ ਦੱਸਿਆ ਕਿ ਵਿਆਹ ਤੋਂ ਕੁਝ ਸਾਲ ਬਾਅਦ ਹੀ ਉਨ੍ਹਾਂ ਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਨਾਲ ਗੱਲਬਾਤ ਕਰਦਿਆਂ ਫੜ ਲਿਆ ਸੀ । ਉਸ ਸਮੇਂ, ਦੋਵਾਂ ਪਰਿਵਾਰਾਂ ਦੇ ਭਰੋਸੇ ਅਤੇ ਆਪਣੇ ਦੋ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ, ਉਨ੍ਹਾਂ ਨੇ ਪਤਨੀ ਨੂੰ ਮੁੜ ਘਰ ਲਿਆਂਦਾ ਸੀ ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ, ਵਿਭਾਗ ਨੇ ਅਗਲੇ ਹਫ਼ਤੇ ਦੀ ਦੱਸੀ ਭਵਿੱਖਬਾਣੀ
ਰਵੀ ਗੁਲਾਟੀ ਨੇ ਦੱਸਿਆ ਕਿ ਵਿਆਹ ਨੂੰ 15 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਪਤਨੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ । ਰਵੀ ਗੁਲਾਟੀ ਨੇ ਮੌਕੇ 'ਤੇ ਦੱਸਿਆ ਕਿ ਅੱਜ ਪਤਨੀ ਦੇ ਐਕਟਿਵਾ 'ਤੇ ਘਰੋਂ ਜਾਣ ਤੋਂ ਬਾਅਦ, ਆਪਣੀ ਗੱਡੀ ਵਿੱਚ ਲੱਗੇ ਜੀ.ਪੀ.ਆਰ.ਐੱਸ. (GPS) ਦੀ ਮਦਦ ਨਾਲ ਪਿੱਛਾ ਕੀਤਾ । ਪਿੱਛਾ ਕਰਨ ਉਪਰੰਤ, ਉਸ ਨੇ ਪਤਨੀ ਨੂੰ ਪ੍ਰੇਮੀ ਨਾਲ ਹੋਟਲ ਵਿੱਚ ਰੰਗੀ ਹੱਥੀਂ ਫੜ ਲਿਆ । ਇਸ ਤੋਂ ਬਾਅਦ ਉਸ ਨੇ ਪਤਨੀ ਦੇ ਪਰਿਵਾਰ ਨੂੰ ਵੀ ਫੋਨ ਕਰਕੇ ਮੌਕੇ 'ਤੇ ਬੁਲਾਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਇਸ ਮੌਕੇ ਪਹੁੰਚੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਤੀ-ਪਤਨੀ ਵਿੱਚ ਵਿਵਾਦ ਚੱਲ ਰਿਹਾ ਹੈ । ਪੁਲਸ ਨੇ ਪੁਸ਼ਟੀ ਕੀਤੀ ਕਿ ਪਤਨੀ ਆਪਣੇ ਪ੍ਰੇਮੀ ਨਾਲ ਹੋਟਲ ਪਹੁੰਚੀ ਸੀ ਅਤੇ ਪਤੀ ਵੱਲੋਂ ਮੌਕੇ 'ਤੇ ਪਹੁੰਚ ਕੇ ਉਸਨੂੰ ਫੜਿਆ ਗਿਆ ਹੈ । ਪੁਲਸ ਅਨੁਸਾਰ, ਪਤਨੀ ਦਾ ਕਹਿਣਾ ਹੈ ਕਿ ਉਸਨੇ ਹੁਣ ਪ੍ਰੇਮੀ ਨਾਲ ਰਹਿਣਾ ਹੈ। ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ । ਇਸ ਮੌਕੇ 'ਤੇ ਪੀੜਤ ਪਤੀ ਰਵੀ ਗੁਲਾਟੀ, ਉਸਦਾ ਪਿਤਾ ਅਤੇ ਪੁਲਸ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਮੀਡੀਆ ਨੂੰ ਬਿਆਨ ਦਿੱਤੇ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਪੰਜਾਬ ਦੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ, ਵਿਭਾਗ ਨੇ ਅਗਲੇ ਹਫ਼ਤੇ ਦੀ ਦੱਸੀ ਭਵਿੱਖਬਾਣੀ
NEXT STORY