ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਸਮੁੱਚੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਐਨੀ ਤੇਜ਼ੀ ਨਾਲ ਫੈਲਿਆ ਕਿ ਕਿਸੇ ਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਇਸ ਬੀਮਾਰੀ ਨਾਲ ਮੁਕਾਬਲਾ ਕਿਵੇਂ ਕੀਤਾ ਜਾਵੇ ? ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਜਿਸ ਚੀਜ਼ ਉੱਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਗਿਆ ਉਹ ਸੀ ਸੈਨੇਟਾਈਜ਼ਰ। ਭਾਰਤ ਸਰਕਾਰ ਨੇ ਆਪਣੇ ਜਾਗਰੂਕ ਨਿਰਦੇਸ਼ਾਂ ਵਿਚ ਹਰ ਕਿਰਿਆ ਤੋਂ ਬਾਅਦ ਹੱਥ ਸਾਫ ਕਰਨ ਦੀ ਗੱਲ ਕੀਤੀ। ਇਸ ਸਭ ਤੋਂ ਬਾਅਦ ਭਾਰਤ ਵਿਚ ਸੈਨੇਟਾਈਜ਼ਰ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾਣ ਲੱਗੀ।
ਇਸ ਦੇ ਮੱਦੇਨਜ਼ਰ ਅਲਕੋਹਲ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਹੈਂਡ ਸੈਨੇਟਾਈਜ਼ਰ ਬਣਾਉਣੇ ਸ਼ੁਰੂ ਕਰ ਦਿੱਤੇ। ਸੈਨੇਟਾਈਜ਼ਰ ਦੀ ਵੱਡੇ ਪੱਧਰ ’ਤੇ ਹੋ ਰਹੀ ਵਰਤੋਂ ਤੋਂ ਬਾਅਦ ਇਹ ਸਵਾਲ ਉੱਠਣੇ ਵੀ ਸ਼ੁਰੂ ਹੋ ਗਏ ਕਿ ਇਹ ਸਾਡੀ ਸਿਹਤ ਲਈ ਸੁਰੱਖਿਅਤ ਵੀ ਹੈ ਜਾਂ ਨਹੀਂ ? ਇਸ ਦੇ ਨਾਲ-ਨਾਲ ਇਹ ਸਵਾਲ ਵੀ ਉੱਠੇ ਕਿ ਕੀ ਇਸਦਾ ਬੱਚਿਆਂ ਦੀ ਸਿਹਤ ’ਤੇ ਕੋਈ ਬੁਰਾ ਪ੍ਰਭਾਵ ਤਾਂ ਨਹੀਂ ? ਬਾਜ਼ਾਰ ਵਿਚ ਇਕ ਨਹੀਂ ਬਲਕਿ ਅਨੇਕਾਂ ਪ੍ਰਕਾਰ ਦੇ ਸੈਨੇਟਾਈਜ਼ਰ ਉਪਲੱਭਦ ਹਨ। ਇਹਨਾਂ ਸਾਰੇ ਸੈਨੇਟਾਈਜ਼ਰਾਂ ਵਿਚ ਪਾਏ ਜਾਣ ਵਾਲੇ ਪਦਾਰਥ ਅਤੇ ਕੈਮੀਕਲ ਵੀ ਥੋੜ੍ਹੇ ਬਹੁਤੇ ਫਰਕ ਨਾਲ ਵੱਖਰੇ ਹੁੰਦੇ ਹਨ।
ਕਿਵੇਂ ਨੁਕਸਾਨਦਾਇਕ ਹੈ ਸੈਨੇਟਾਈਜ਼ਰ ?
ਗੱਲ ਸੈਨੇਟਾਈਜ਼ਰ ਦੇ ਨੁਕਸਾਨ ਦੀ ਕਰੀਏ ਤਾਂ ਇਸ ਸਬੰਧੀ ਸਾਰੇ ਖੋਜਕਰਤਾ ਇਕ ਮੱਤ ਨਹੀਂ ਹਨ। ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਸੈਨੇਟਾਈਜ਼ਰ ਨਾਲ ਸਾਡੇ ਸਿਹਤ ’ਤੇ ਬੁਰਾ ਪੈਂਦਾ ਹੈ ਪਰ ਕੁਝ ਦਾ ਇਹ ਕਹਿਣਾ ਹੈ ਕਿ ਇਹ ਬਿਲਕੁਲ ਸੁਰੱਖਿਅਤ ਹੈ। ਸੈਨੇਟਾਈਜ਼ਰ ਦੇ ਹੱਕ ਵਿਚ ਨਾ ਖੜਨ ਵਾਲੇ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਵਿਚ ਟ੍ਰਾਈਕਲੋਸਾਨ ਨਾਂ ਦਾ ਕੈਮੀਕਲ ਹੁੰਦਾ ਹੈ, ਜਿਸ ਨੂੰ ਸਾਡੀ ਚਮੜੀ ਅਸਾਨੀ ਨਾਲ ਸੋਖ ਲੈਂਦੀ ਹੈ। ਇਸਦੇ ਵਧੇਰੇ ਇਸਤੇਮਾਲ ਨਾਲ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਨਾਲ-ਨਾਲ ਇਹ ਸਾਡੇ ਖੂਨ ਵਿਚ ਦਾਖਲ ਹੋ ਕੇ ਮਾਸਪੇਸ਼ੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਟ੍ਰਾਈਕਲੋਸਨ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਫਿਲਹਾਲ ਤੱਕ ਇਸਦੇ ਸਿਰਫ ਫਾਇਦੇ ਹੀ ਸਾਹਮਣੇ ਆਏ ਹਨ ਜਦਕਿ ਇਸ ਦੇ ਕੀ ਨੁਕਸਾਨ ਹਨ, ਇਸ ’ਤੇ ਖੋਜ ਹੋਣਾ ਅਜੇ ਬਾਕੀ ਹੈ।
ਇਸ ਤੋਂ ਇਲਾਵਾ ਹੈਂਡ ਸੈਨੇਟਾਈਜ਼ਰ ਵਿਚ ਬੈਂਜੈਲਿਕੋਨਿਅਮ ਕਲੋਰਾਈਡ ਹੁੰਦਾ ਹੈ, ਜੋ ਹੱਥਾਂ ਵਿਚ ਲੁਕੇ ਹੋਏ ਬੈਕਟੀਰੀਆ ਨੂੰ ਤਾਂ ਸਾਫ ਕਰ ਦਿੰਦਾ ਹੈ ਪਰ ਇਸ ਨਾਲ, ਚਮੜੀ ਦਾ ਖੁਸ਼ਕ ਹੋਣਾ, ਚਮੜੀ ’ਤੇ ਜਲਨ, ਖੁਜਲੀ ਅਤੇ ਐਲਰਜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਹੈਂਡ ਸੈਨੇਟਾਈਜ਼ਰ ਨੂੰ ਖੁਸ਼ਬੂਦਾਰ ਬਣਾਉਣ ਲਈ ਫੈਥਲੈਟਸ ਨਾਂ ਦਾ ਇਕ ਰਸਾਇਣ ਵੀ ਵਰਤਿਆ ਜਾਂਦਾ ਹੈ, ਜੋ ਸਾਡੀ ਸਿਹਤ ਲਈ ਨੁਕਸਾਨਦਾਇਕ ਹੈ। ਇਸ ਨਾਲ ਲੀਵਰ, ਕਿਡਨੀ, ਅਤੇ ਫੇਫੜਿਆਂ ਦੇ ਰੋਗਾਂ ਤੋਂ ਇਲਾਵਾ ਪ੍ਰਜਣਨ ਤੰਤਰ ਦੇ ਪ੍ਰਭਾਵਿਤ ਹੋਣ ਦਾ ਖਤਰਾ ਵੀ ਹੁੰਦਾ ਹੈ। ਕਈ ਖੋਜਾਂ ਵਿਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਬੱਚਿਆਂ ਵਿਚ ਇਸ ਦੀ ਵੱਧ ਵਰਤੋਂ ਇਮਿਊਨਿਟੀ ਨੂੰ ਵੀ ਘਟਾ ਸਕਦੀ ਹੈ।
ਭਾਰਤ ਸਰਕਾਰ ਨੇ ਸੈਨੇਟਾਈਜ਼ਰ ਨੂੰ ਦੱਸਿਆ ਸੁਰੱਖਿਅਤ
ਸੈਨੇਟਾਈਜ਼ਰ ਦੀ ਵਰਤੋਂ ਦੇ ਪ੍ਰਤੀ ਹੋ ਰਹੀਆਂ ਇਨ੍ਹਾਂ ਚਰਚਾਵਾਂ ਤੋਂ ਬਾਅਦ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਆਪਣੇ ਟਵਿਟਰ ਪੇਜ਼ ਰਾਹੀਂ ਸੈਨੇਟਾਈਜ਼ਰ ਸਬੰਧੀ ਆਪਣੇ ਵਿਚਾਰ ਦਿੱਤੇ ਹਨ। ਆਯੂਸ਼ ਮੰਤਰਾਲੇ ਦੇ ਸਲਾਹਕਾਰ ਡਾ. ਮਨੋਜ ਨਿਸਾਰੀ ਨੇ ਸਪਸ਼ਟ ਕੀਤਾ ਕਿ ਸੈਨੇਟਾਈਜ਼ਰ ਨਾਲ ਸਾਡੀ ਸਿਹਤ ’ਤੇ ਕੀ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਇਸ ਦੇ ਨਾਲ-ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਨਵਜੰਮੇ ਬੱਚੇ ਨੂੰ ਛੱਡ ਕੇ ਇਹ ਹੋਰ ਛੋਟੇ ਬੱਚਿਆਂ ਲਈ ਵੀ ਬਿਲਕੁਲ ਸੁਰੱਖਿਅਤ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਡੀ. ਆਰ. ਡੀ. ਓ. (ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਨੇਜਸ਼ਨ) ਵੱਲੋਂ ਵੀ ਸੈਨੇਟਾਈਜ਼ਰ ਨੂੰ ਸੁਰੱਖਿਅਤ ਦੱਸਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ : ਨਹੀਂ ਰੁਕ ਰਿਹਾ ਕੋਰੋਨਾ, 20 ਲੱਖ ਤੋਂ ਟੱਪੀ ਪੀੜਤ ਮਰੀਜ਼ਾਂ ਦੀ ਗਿਣਤੀ
ਖਾਸ ਰਿਪੋਰਟ ਵਿਚ ਪੜ੍ਹੋ ਲਾਕਡਾਊਨ ਨਾਲ ਹੋਵੇਗਾ ਭਾਰਤ ਦਾ ਕਿੰਨਾ ਵੱਡਾ ਨੁਕਸਾਨ
ਇਹ ਵੀ ਪੜ੍ਹੋ : ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਵੱਧ ਨਿਗਲ ਰਿਹੈ ਕੋਰੋਨਾ ਵਾਇਰਸ
ਇਹ ਵੀ ਪੜ੍ਹੋ : ਹਰ ਬੁਖਾਰ, ਖੰਘ ਅਤੇ ਜ਼ੁਕਾਮ ਕੋਰੋਨਾ ਵਾਇਰਸ ਨਹੀਂ ਹੁੰਦਾ, ਇਹ ਹਨ ਸਹੀ ਲੱਛਣ
ਖਾਸ ਰਿਪੋਰਟ ’ਚ ਪੜ੍ਹੋ ਕਿੰਨਾ ਵਿਸ਼ਾਲ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ
ਚੋਰ ਅਤੇ ਏ. ਸੀ. ਪੀ. ਦੇ ਪਾਜ਼ੇਟਿਵ ਆਉਣ ਦਾ ਪੁਲਸ 'ਤੇ ਪਿਆ ਸਾਈਡ ਇਫੈਕਟ
NEXT STORY