ਹੁਸ਼ਿਆਰਪੁਰ (ਵਿਸ਼ੇਸ਼)- ਪੰਜਾਬ ’ਚ ਭਾਜਪਾ ਹਰ ਚੋਣ ’ਚ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਣ ਦਾ ਦਾਅਵਾ ਕਰਦੀ ਹੈ ਪਰ ਪਾਰਟੀ ਦੀ ਹਾਲਤ ਬਿਹਤਰ ਨਹੀਂ ਹੈ। ਖ਼ਾਸ ਤੌਰ ’ਤੇ ਪਾਰਟੀ ਅੰਦਰ ਸਿਰਫ਼ ਗਿਣਤੀ ਵਧਾਉਣ ਦੇ ਚੱਕਰ ’ਚ ਹੀ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਨਾਲ ਪਾਰਟੀ ਨੂੰ ਕੀ ਨੁਕਸਾਨ ਹੋਵੇਗਾ, ਇਸ ’ਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਖ਼ਾਸ ਕਰਕੇ ਵਿਵਾਦਾਂ ’ਚ ਫਸੇ ਲੋਕਾਂ ਨੂੰ ਪਾਰਟੀ ਦੇ ਕੁਝ ਆਗੂ ਬੜੀ ਧੂਮਧਾਮ ਨਾਲ ਲੈ ਕੇ ਆ ਰਹੇ ਹਨ ਪਰ ਇਸ ਦਾ ਖ਼ਮਿਆਜ਼ਾ ਅੰਤ ’ਚ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ।
ਭਾਜਪਾ ’ਚ ਸ਼ਾਮਲ ਹੋਣ ਵਾਲੇ ਰਾਧਾ ਕ੍ਰਿਸ਼ਨ ਦੀ ਹੋਣ ਦੀ ਗੱਲ ਹੋਵੇ ਜਾਂ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਪ੍ਰਿੰਕਲ ਦੀ, ਪਾਰਟੀ ਨੇ ਵਿਵਾਦਾਂ ’ਚ ਘਿਰੇ ਹੋਣ ਦੇ ਬਾਵਜੂਦ ਪਹਿਲਾਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ ਪਰ ਬਾਅਦ ’ਚ ਜਦੋਂ ਵਿਵਾਦ ਖੜ੍ਹਾ ਹੋਇਆ ਤਾਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ। ਰਾਧਾ ਕ੍ਰਿਸ਼ਨ ਲੁਧਿਆਣਾ ਨਾਲ ਸਬੰਧਤ ਭਾਜਪਾ ਦੇ ਇਕ ਸੀਨੀਅਰ ਭਾਜਪਾ ਆਗੂ ਦਾ ਕਰੀਬੀ ਹੈ, ਜਿਸ ਨੂੰ ਪਹਿਲਾਂ ਪਾਰਟੀ ’ਚ ਸ਼ਾਮਲ ਕੀਤਾ ਗਿਆ ਸੀ। ਉਸ ਨੇ ਨਗਰ ਨਿਗਮ ਚੋਣਾਂ ਲਈ ਟਿਕਟ ਮੰਗੀ ਤਾਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।
ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਕਤਲ ਮਗਰੋਂ ਫੁਟਿਆ ਸ਼ਿਵ ਸੈਨਾ ਦਾ ਗੁੱਸਾ, ਸਮਰਥਕ ਬੋਲੇ, ਸਰਕਾਰ ਦੀ ਪਲਾਨਿੰਗ ਨਾਲ ਹੋਇਆ ਕਤਲ
ਇਸ ਤੋਂ ਬਾਅਦ ਰਾਧਾ ਕ੍ਰਿਸ਼ਨ ਨੇ ਵੀ ਪਿੱਛੇ ਨਹੀਂ ਹਟਿਆ ਤੇ ਭਾਜਪਾ ਦੀ ਮਾਂ ਸੰਸਥਾ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਰਦੀ ਸਾੜ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਵਿਰੋਧ ਦੇ ਇਸ ਤਰੀਕੇ ਤੋਂ ਬਾਅਦ ਰਾਧਾ ਕ੍ਰਿਸ਼ਨ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ ਪਰ ਹੁਣ ਇਸ ਸਾਲ ਉਨ੍ਹਾਂ ਨੂੰ ਫਿਰ ਤੋਂ ਪਾਰਟੀ ’ਚ ਸ਼ਾਮਲ ਕਰ ਲਿਆ ਗਿਆ ਹੈ। ਸਵਾਲ ਇਹ ਹੈ ਕਿ ਪਾਰਟੀ ਦੇ ਵੱਡੇ ਲੀਡਰਾਂ ਦੇ ਨੇੜੇ ਹੋਣ ਕਰ ਕੇ ਕੀ ਕਿਸੇ ਨੂੰ ਆਰ. ਐੱਸ. ਐੱਸ. ਵਰਗੀ ਸਮਾਜ ਸੇਵਾ ’ਚ ਲੱਗੀ ਸੰਸਥਾ ਨੂੰ ਜ਼ਲੀਲ ਕਰਨ ਦਾ ਅਧਿਕਾਰ ਦੇ ਦਿੰਦਾ ਹੈ। ਕੀ ਭਾਜਪਾ ਆਪਣੀ ਮਾਤ ਸੰਸਥਾ ਦਾ ਅਪਮਾਨ ਮਹਿਸੂਸ ਨਹੀਂ ਕਰਦੀ?
ਦੂਜਾ ਵੱਡਾ ਮਾਮਲਾ ਗੁਰਵਿੰਦਰ ਸਿੰਘ ਪ੍ਰਿੰਕਲ ਨਾਲ ਸਬੰਧਤ ਹੈ। ਇਹ ਆਗੂ ਵੀ ਭਾਜਪਾ ਦੇ ਲੁਧਿਆਣਾ ਦੇ ਇਕ ਵੱਡੇ ਆਗੂ ਦਾ ਕਰੀਬੀ ਵੀ ਦੱਸਿਆ ਜਾਂਦਾ ਸੀ। ਇਸ ਨੂੰ ਵੀ ਬੜੇ ਚਾਅ ਨਾਲ ਪਾਰਟੀ ’ਚ ਸ਼ਾਮਲ ਕੀਤਾ ਗਿਆ। ਬਾਕਾਇਦਾ ਇਸ ਆਗੂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਆਏ ਸਨ ਪਰ ਬਾਅਦ ’ਚ ਜਦੋਂ ਇਸ ਆਗੂ ਖ਼ਿਲਾਫ਼ ਕੇਸ ਦਰਜ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਸ ਨੂੰ ਵੀ ਸਹੀ ਦਿਖਾਉਣ ਲਈ ਪਾਰਟੀ ’ਚੋਂ ਕੱਢ ਦਿੱਤਾ ਗਿਆ, ਜਦੋਂ ਪ੍ਰਿੰਕਲ ਨੂੰ ਪਾਰਟੀ ’ਚ ਲਿਆਂਦਾ ਗਿਆ ਤਾਂ ਉਸ ਦੀ ਬਾਰੀਕੀ ਨਾਲ ਜਾਂਚ ਕਿਉਂ ਨਹੀਂ ਕੀਤੀ ਗਈ। ਕੀ ਵੱਡੇ ਨੇਤਾਵਾਂ ਦੀ ਸਿਫਾਰਸ਼ ਪਾਰਟੀ ਦੇ ਸਨਮਾਨ ਤੋਂ ਵੀ ਉੱਪਰ ਹੈ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਵੱਡੀ ਵਾਰਦਾਤ, 85 ਸਾਲਾ ਬਜ਼ੁਰਗ ਦਾ ਕਤਲ, ਬਾਥਰੂਮ 'ਚੋਂ ਮਿਲੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੂਰਬ ਮਨਾਉਣ ਲਈ SGPC ਦਾ ਜਥਾ ਪਾਕਿਸਤਾਨ ਲਈ ਰਵਾਨਾ
NEXT STORY