ਪਾਤੜਾਂ (ਸਨੇਹੀ)- ਅੱਜ ਪਾਤੜਾਂ ਵਿਖੇ ਮਨੁੱਖੀ ਭਰੂਣ ਮਾਦਾ ਮਿਲਣ ਨਾਲ ਪੂਰੇ ਸ਼ਹਿਰ ’ਚ ਦਹਿਸ਼ਤ ਫੈਲ ਗਈ ਹੈ। ਜਾਣਕਾਰੀ ਅਨੁਸਾਰ ਮੌਕੇ ’ਤੇ ਦੱਸਿਆ ਕਿ ਰਾਤ ਸਮੇਂ ਪਾਤੜਾਂ ਦੇ ਕਾਹਨਗੜ੍ਹ ਰੋਡ ’ਤੇ ਇਕ ਖਾਲੀ ਪਏ ਪਲਾਟ ’ਚ ਕੋਈ ਮਨੁੱਖੀ ਭਰੂਣ ਮਾਦਾ ਲਿਫਾਫੇ ’ਚ ਪਾ ਕੇ ਇਥੇ ਸੁੱਟ ਗਿਆ, ਜਿਸ ਨੂੰ ਜਦੋਂ ਅਸੀਂ ਦੇਖਿਆ ਤਾਂ ਉਸ ਦਾ ਕੁਝ ਹਿੱਸਾ ਕੁੱਤੇ ਨੋਚ-ਨੋਚ ਕੇ ਖਾ ਚੁੱਕੇ ਸਨ। ਸਨੀ ਕੁਮਾਰ ਠੋਲੂ ਨੇ ਕਿਹਾ ਕਿ ਇਸ ਤਰ੍ਹਾਂ ਮਨੁੱਖੀ ਭਰੂਣ ਸੁੱਟਣਾ ਬਹੁਤ ਮੰਦਭਾਗਾ ਹੈ। ਇਹ ਭਰੂਣ ਹੱਤਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਹੋਟਲ ਦੇ ਬੰਦ ਕਮਰੇ 'ਚ ਪ੍ਰੇਮੀ ਨਾਲ ਫੜੀ ਘਰਵਾਲੀ, ਰੋਂਦਾ ਪਤੀ ਬੋਲਿਆ 15 ਸਾਲ ਹੋ ਗਏ...
ਚੰਡੀਗੜ੍ਹ ਦੇ ਮੁੱਦੇ 'ਤੇ ਗਰਮਾਈ ਪੰਜਾਬ ਦੀ ਸਿਆਸਤ, ਅਕਾਲੀ ਦਲ ਨੇ ਸੱਦ ਲਈ ਐਮਰਜੈਂਸੀ ਬੈਠਕ
NEXT STORY