ਚੰਡੀਗੜ੍ਹ (ਅਧੀਰ ਰੋਹਾਲ) : ਬੁੱਧਵਾਰ ਰਾਤ ਨੂੰ ਚੰਗੀ ਬਾਰਸ਼ ਤੋਂ ਬਾਅਦ ਵੀਰਵਾਰ ਨੂੰ ਸ਼ਹਿਰ ਦਿਨ ਭਰ ਹੁੰਮਸ ਦਾ ਸਾਹਮਣਾ ਕਰਦਾ ਰਿਹਾ। ਦਿਨ ਵੇਲੇ ਹਵਾ ਵਿਚ ਭਾਰੀ ਨਮੀ ਕਾਰਨ ਹੁੰਮਸ ਦੀ ਮਾਤਰਾ 90 ਫ਼ੀਸਦੀ ਤੱਕ ਪਹੁੰਚ ਗਈ। ਇਸ ਨਮੀ ਕਾਰਨ ਭਾਰੀ ਹੁੰਮਸ ਸ਼ਾਮ ਨੂੰ ਘੱਟ ਨਹੀਂ ਹੋਈ। ਹਾਲਾਂਕਿ ਦੁਪਹਿਰ ਵੇਲੇ ਹਵਾਵਾਂ ਚੱਲਣ ਨਾਲ ਕਈ ਵਾਰ ਰਾਹਤ ਵੀ ਮਿਲੀ, ਪਰ ਸ਼ਾਮ ਨੂੰ ਹਵਾਵਾਂ ਬੰਦ ਹੋਣ ਕਾਰਨ ਵਧੀ ਹੁੰਮਸ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ।
ਅਗਲੇ ਕੁੱਝ ਦਿਨਾਂ ਤੱਕ ਲੋਕਾਂ ਨੂੰ ਅਜਿਹੇ ਹੀ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 11 ਅਗਸਤ ਤੋਂ ਪਹਿਲਾਂ ਸ਼ਹਿਰ ਵਿਚ ਚੰਗੀ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਦੇ ਉੱਪਰ ਸਾਇਕਲੋਨਿਕ ਸਰਕੂਲੇਸ਼ਨ ’ਚ ਤਬਦੀਲ ਹੋਈ ਪੱਛਮੀ ਗੜਬੜੀ ਕਾਰਨ ਵਿਚਕਾਰ ਕੁਝ ਸਪੈਲ ਆ ਸਕਦੇ ਹਨ, ਪਰ ਚੰਗੀ ਬਾਰਸ਼ ਦੀ ਸੰਭਾਵਨਾ ਘੱਟ ਹੈ।
ਟ੍ਰਾਈਸਿਟੀ ਦਾ ਤਾਪਮਾਨ ਅਤੇ ਬਾਰਸ਼
ਸ਼ਹਿਰ ਵੱਧ ਤੋਂ ਵੱਧ ਘੱਟੋ-ਘੱਟ ਬਾਰਸ਼ ਮਿਮੀ
ਚੰਡੀਗੜ੍ਹ 34.8 23.5 6.2 ਮਿਮੀ
ਹਵਾਈ ਅੱਡਾ 34.7 25.8 24.2
ਮੋਹਾਲੀ 33.7 24.0 3.5 ਮਿਮੀ
ਪੰਚਕੂਲਾ 33.5 22.6 0.5 ਮਿਮੀ
ਮਾਨ ਸਰਕਾਰ ਵੱਲੋਂ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਪਰਸਨਾਂ ਤੇ ਮੈਂਬਰਾਂ ਦਾ ਐਲਾਨ
NEXT STORY