ਨਵੀਂ ਦਿੱਲੀ- ਭਾਰਤ ਦੀ 1.4 ਅਰਬ ਜਨਸੰਖਿਆ ਅਜਿਹੇ ਇਲਾਕਿਆਂ 'ਚ ਰਹਿੰਦੀ ਹੈ ਜਿੱਥੇ ਕਣ ਪ੍ਰਦੂਸ਼ਣ (ਪਾਰਟਿਕਿਊਲੇਟ ਮੈਟਰ) ਦਾ ਸਾਲਾਨਾ ਔਸਤ ਵਿਸ਼ਵ ਸਿਹਤ ਸੰਗਠਨ (WHO) ਦੇ ਦਿਸ਼ਾ-ਨਿਰਦੇਸ਼ਾਂ ਨਾਲੋਂ ਕਾਫ਼ੀ ਵੱਧ ਹੈ। ਯੂਨੀਵਰਸਿਟੀ ਆਫ਼ ਸ਼ਿਕਾਗੋ ਦੇ ਐਨਰਜੀ ਪਾਲਿਸੀ ਇੰਸਟੀਚਿਊਟ (EPIC) ਦੀ 2025 ਦੀ ਹਵਾ ਗੁਣਵੱਤਾ ਰਿਪੋਰਟ ਅਨੁਸਾਰ, ਜੇਕਰ ਭਾਰਤ 'ਚ ਹਵਾ ਦੀ ਗੁਣਵੱਤਾ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਹੋ ਜਾਵੇ, ਤਾਂ ਦੇਸ਼ ਦੇ ਸਭ ਤੋਂ ਸਾਫ਼ ਇਲਾਕਿਆਂ 'ਚ ਰਹਿਣ ਵਾਲੇ ਲੋਕ ਵੀ ਔਸਤ 9.4 ਮਹੀਨੇ ਵੱਧ ਜੀਵਿਤ ਰਹਿ ਸਕਦੇ ਹਨ।
ਰਿਪੋਰਟ ਦੇ ਮੁੱਖ ਨਤੀਜੇ
ਰਿਪੋਰਟ ਅਨੁਸਾਰ, ਸਾਲ 2023 'ਚ ਭਾਰਤ 'ਚ PM 2.5 ਦੀ ਦ੍ਰਿਸ਼ਤਾ ਦਾ ਪੱਧਰ 2022 ਨਾਲੋਂ ਵਧ ਗਈ ਅਤੇ ਇਹ WHO ਦੇ ਮਿਆਰ ਨਾਲੋਂ ਅੱਠ ਗੁਣਾ ਵੱਧ ਸੀ। ਜੇ ਇਸ ਨੂੰ ਸਥਾਈ ਤੌਰ ‘ਤੇ ਵਿਸ਼ਵ ਪੱਧਰੀ ਨਿਯਮਾਂ ਦੇ ਬਰਾਬਰ ਲਿਆਂਦਾ ਜਾਵੇ, ਤਾਂ ਭਾਰਤੀਆਂ ਦੀ ਔਸਤ ਜੀਵਨ ਉਮੀਦ 3.5 ਸਾਲ ਵੱਧ ਸਕਦੀ ਹੈ। WHO ਦੇ 2021 ਦੇ ਨਿਯਮਾਂ ਅਨੁਸਾਰ, PM 2.5 ਦਾ ਸਾਲਾਨਾ ਔਸਤ 5 ਮਾਈਕ੍ਰੋਗ੍ਰਾਮ ਪ੍ਰਤੀ ਘਨਮੀਟਰ ਅਤੇ PM 10 ਲਈ 15 ਮਾਈਕ੍ਰੋਗ੍ਰਾਮ ਪ੍ਰਤੀ ਘਨਮੀਟਰ ਹੋਣਾ ਚਾਹੀਦਾ ਹੈ। ਜਦਕਿ ਭਾਰਤ ਦੇ ਆਪਣੇ ਮਿਆਰ ਕਾਫ਼ੀ ਢਿੱਲੇ ਹਨ- PM 2.5 ਲਈ 40 ਅਤੇ PM 10 ਲਈ 60 ਮਾਈਕ੍ਰੋਗ੍ਰਾਮ।
ਉੱਤਰੀ ਭਾਰਤ ਸਭ ਤੋਂ ਪ੍ਰਭਾਵਿਤ
ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ 46 ਫੀਸਦੀ ਜਨਸੰਖਿਆ ਅਜਿਹੇ ਇਲਾਕਿਆਂ 'ਚ ਰਹਿੰਦੀ ਹੈ ਜਿੱਥੇ PM 2.5 ਦਾ ਸਾਲਾਨਾ ਔਸਤ ਰਾਸ਼ਟਰੀ ਮਿਆਰ 40 ਮਾਈਕ੍ਰੋਗ੍ਰਾਮ ਤੋਂ ਵੀ ਵੱਧ ਹੈ। ਜੇ ਇਸ ਨੂੰ ਘਟਾ ਕੇ ਰਾਸ਼ਟਰੀ ਪੱਧਰ ‘ਤੇ ਲਿਆਂਦਾ ਜਾਵੇ, ਤਾਂ ਲੋਕਾਂ ਦੀ ਜੀਵਨ ਉਮੀਦ 1.5 ਸਾਲ ਵਧ ਸਕਦੀ ਹੈ।
ਉੱਤਰੀ ਮੈਦਾਨੀ ਇਲਾਕਿਆਂ ਵਿੱਚ, ਜਿੱਥੇ ਪ੍ਰਦੂਸ਼ਣ ਸਭ ਤੋਂ ਵੱਧ ਹੈ, ਜੇ PM 2.5 WHO ਦੇ ਨਿਯਮਾਂ ਅਨੁਸਾਰ ਹੋ ਜਾਵੇ, ਤਾਂ 54 ਕਰੋੜ ਤੋਂ ਵੱਧ ਲੋਕਾਂ ਦੀ ਜੀਵਨ ਉਮੀਦ ਪੰਜ ਸਾਲ ਵਧ ਸਕਦੀ ਹੈ। ਸਿਰਫ਼ ਦਿੱਲੀ ਦੇ ਲੋਕਾਂ ਨੂੰ ਹੀ 8.2 ਸਾਲ ਵੱਧ ਜੀਣ ਦਾ ਲਾਭ ਮਿਲ ਸਕਦਾ ਹੈ।
ਹੋਰ ਸੂਬਿਆਂ ਦੀ ਸਥਿਤੀ
ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਵੀ ਕਣ ਪ੍ਰਦੂਸ਼ਣ ਨੇ ਸਿਹਤ 'ਤੇ ਗੰਭੀਰ ਅਸਰ ਪਾਇਆ ਹੈ। ਜੇ ਇਨ੍ਹਾਂ ਸੂਬਿਆਂ 'ਚ ਪ੍ਰਦੂਸ਼ਣ ਨੂੰ WHO ਦੇ ਨਿਯਮਾਂ ਦੇ ਅਨੁਸਾਰ ਘਟਾਇਆ ਜਾਵੇ, ਤਾਂ ਜੀਵਨ ਉਮੀਦ 'ਚ ਕ੍ਰਮਵਾਰ 3.3, 3.1 ਅਤੇ 2.8 ਸਾਲ ਦੀ ਵਾਧਾ ਹੋ ਸਕਦਾ ਹੈ।
ਸਰਕਾਰ ਦਾ ਯਤਨ
ਭਾਰਤ ਨੇ 2019 'ਚ ਰਾਸ਼ਟਰੀ ਸਾਫ਼ ਹਵਾ ਕਾਰਜਕ੍ਰਮ (NCAP) ਸ਼ੁਰੂ ਕੀਤਾ ਸੀ, ਜਿਸ ਦਾ ਟੀਚਾ 2024 ਤੱਕ ਪ੍ਰਦੂਸ਼ਣ ਨੂੰ 20-30 ਫੀਸਦੀ ਘਟਾਉਣਾ ਸੀ। 2022 'ਚ ਇਸ ਨੂੰ ਬਦਲ ਕੇ 2026 ਤੱਕ 40 ਫੀਸਦੀ ਘਟਾਉਣ ਦਾ ਟਾਰਗੇਟ ਰੱਖਿਆ ਗਿਆ। 2023 'ਚ ਪ੍ਰਦੂਸ਼ਿਤ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ 2017 ਨਾਲੋਂ 10.7 ਫੀਸਦੀ ਸੁਧਰੀ ਹੈ, ਜਿਸ ਨਾਲ 44 ਕਰੋੜ ਤੋਂ ਵੱਧ ਲੋਕਾਂ ਦੀ ਜੀਵਨ ਉਮੀਦ 'ਚ ਛੇ ਮਹੀਨੇ ਦੀ ਵਾਧਾ ਹੋਈ ਹੈ। ਇਹ ਰਿਪੋਰਟ ਸਾਫ਼ ਦਰਸਾਉਂਦੀ ਹੈ ਕਿ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਸਿਰਫ਼ ਵਾਤਾਵਰਣ ਲਈ ਹੀ ਨਹੀਂ, ਸਗੋਂ ਲੋਕਾਂ ਦੀ ਲੰਬੀ ਉਮਰ ਲਈ ਵੀ ਬਹੁਤ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧ ਗਈਆਂ ਛੁੱਟੀਆਂ ! ਬੰਦ ਰਹਿਣਗੇ ਸਾਰੇ ਸਕੂਲ, ਮੌਸਮ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ
NEXT STORY