ਚੀਮਾ ਮੰਡੀ (ਜ.ਬ.) – ਦਫਤਰ ਨਗਰ ਪੰਚਾਇਤ ਦੇ ਸਫਾਈ ਮੁਲਾਜ਼ਮ ਅਪ੍ਰੈਲ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ 10 ਜੁਲਾਈ ਤੋਂ ਕੰਮ ਠੱਪ ਕਰ ਕੇ ਅਣਮਿੱਥੇ ਸਮੇਂ ਦੀ ਹਡ਼ਤਾਲ ’ਤੇ ਚਲੇ ਗਏ ਸਨ, ਜਿਸ ਕਾਰਨ ਕਸਬੇ ਵਿਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਕਈ ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਹੜਤਾਲੀ ਮੁਲਾਜ਼ਮਾਂ ਦੇ ਮਸਲੇ ਦਾ ਹੱਲ ਨਾ ਕੀਤੇ ਜਾਣ ਦੇ ਰੋਸ ’ਚ ਨਗਰ ਪੰਚਾਇਤ ਸਫਾਈ ਕਰਮਚਾਰੀ ਯੂਨੀਅਨ ਚੀਮਾ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਅਾਂ ਭੁੱਖ ਹਡ਼ਤਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਯੂਨੀਅਨ ਵੱਲੋਂ ਸੁਰੇਸ਼ ਕੁਮਾਰ ਤੇ ਰਾਜਾ ਰਾਮ ਭੁੱਖ ਹਡ਼ਤਾਲ ’ਤੇ ਬੈਠੇ। ਇਸ ਮੌਕੇ ਹਾਜ਼ਰ ਯੂਨੀਅਨ ਦੇ ਪ੍ਰਧਾਨ ਰਾਜੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ 2 ਮੁਲਾਜ਼ਮ ਮੰਗ ਪੂਰੀ ਹੋਣ ਤੱਕ ਲਗਾਤਾਰ ਭੁੱਖ ਹਡ਼ਤਾਲ ’ਤੇ ਬੈਠਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੀ ਤਨਖਾਹ ਰਹਿੰਦੀ ਹੈ । ਇਸ ਮੌਕੇ ਰਣਜੀਤ ਸਿੰਘ, ਸਤਵੀਰ ਸਿੰਘ, ਰਜਿੰਦਰ ਸਿੰਘ ਆਦਿ ਸਫਾਈ ਮੁਲਾਜ਼ਮ ਹਾਜ਼ਰ ਸਨ।
®ਭਵਾਨੀਗਡ਼੍ਹ, (ਅੱਤਰੀ)-ਵੀਰਵਾਰ ਨੂੰ ਦੂਜੇ ਅਤੇ ਆਖਰੀ ਦਿਨ ਵੀ ਸਫਾਈ ਸੇਵਕ ਯੂਨੀਅਨ ਅਤੇ ਕਲੈਰੀਕਲ ਸਟਾਫ ਨੇ ਨਗਰ ਕੌਂਸਲ ਦਫਤਰ ਅੱਗੇ ਹਡ਼ਤਾਲ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
®ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਮ ਸਰੂਪ ਨੇ ਦੱਸਿਆ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਅਤੇ ਅਡ਼ੀਅਲ ਨੀਤੀਆਂ ਖਿਲਾਫ ਪੰਜਾਬ ਭਰ ’ਚ ਦੋ ਦਿਨਾ ਹਡ਼ਤਾਲ ਕੀਤੀ ਗਈ ਹੈ। ਇਸ ਮੌਕੇ ਗੁਰਮੇਲ ਸਿੰਘ, ਮਨਜੀਤ ਕੌਰ, ਕਾਕਾ ਸਿੰਘ, ਪ੍ਰਿਤਪਾਲ ਸਿੰਘ, ਅਜੀਤ ਸਿੰਘ, ਕ੍ਰਿਸ਼ਨ ਸਿੰਘ, ਬੀਰਬਲ ਸਿੰਘ, ਜਤਿੰਦਰ ਸਿੰਘ, ਜਗਮੇਲ ਸਿੰਘ ਅਤੇ ਗੁਰਤੇਜ ਸਿੰਘ ਵੀ ਹਾਜ਼ਰ ਸਨ।
ਜੱਦੀ ਦੀ ਬਜਾਏ ਸਰਹੱਦੀ ਜ਼ਿਲਿਅਾਂ ’ਚ ਨਿਯੁਕਤੀਅਾਂ!
NEXT STORY