ਕੋਟਕਪੂਰਾ (ਨਰਿੰਦਰ) : ਇੱਥੇ ਜੈਤੋ ਰੋਡ ’ਤੇ ਵਿਆਹੁਤਾ ਔਰਤ ਨੇ ਘਰ ਦੇ ਕਮਰੇ ਵਿਚ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰੀਨਾ ਵਜੋਂ ਹੋਈ ਹੈ। ਮ੍ਰਿਤਕਾਂ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸ ਦੇ ਜਵਾਈ ਦੇ ਪੁਰਸ਼ ਨਾਲ ਸਮਲਿੰਗੀ ਸਬੰਧ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਧੀ ਨੇ ਖ਼ੁਦਕੁਸ਼ੀ ਕੀਤੀ ਹੈ। ਸਾਧੂ ਸਿੰਘ ਵਾਸੀ ਪਿੰਡ ਗੱਜਣ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 2015 ਵਿਚ ਸੋਨੂੰ ਵਾਸੀ ਕੋਟਕਪੂਰਾ ਨਾਲ ਹੋਇਆ ਸੀ। ਇਨ੍ਹਾਂ ਦੇ ਇਕ ਬੱਚਾ ਵੀ ਹੈ। ਰੀਨਾ ਅਤੇ ਸੋਨੂੰ ਧਾਰਮਿਕ ਰਸਮ ਲਈ ਇਕ ਧਾਰਮਿਕ ਸਥਾਨ 'ਤੇ ਗਏ ਸਨ। ਇਨ੍ਹਾਂ ਨਾਲ ਸੋਨੂੰ ਦਾ ਦੋਸਤ ਵੀ ਗਿਆ ਸੀ। ਇਸ ਦੌਰਾਨ ਰੀਨਾ ਨੂੰ ਪਤਾ ਲੱਗਿਆ ਕਿ ਸੋਨੂੰ ਅਤੇ ਉਸ ਦੇ ਦੋਸਤ ਦੇ ਸਮਲਿੰਗੀ ਸਬੰਧ ਹਨ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਨਵੇਂ ਸਾਲ ਮੌਕੇ ਪੰਜਾਬ ਸਰਕਾਰ ਦਾ ਤੋਹਫ਼ਾ
ਉਸ ਦੇ ਵਿਰੋਧ ਕਰਨ ਦੇ ਬਾਵਜੂਦ ਸੋਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਸਗੋਂ ਉਸ ਨੇ ਉਸ ਦੀ ਲੜਕੀ ’ਤੇ ਘਰ ਛੱਡਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਘਰ ’ਚ ਤਕਰਾਰ ਸ਼ੁਰੂ ਹੋ ਗਈ ਇਸ ਤੋਂ ਪ੍ਰੇਸ਼ਾਨ ਹੋ ਕੇ ਰੀਨਾ ਨੇ ਖ਼ੁਦਕੁਸ਼ੀ ਕਰ ਲਈ। ਦੂਜੇ ਪਾਸੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਨੇ ਮ੍ਰਿਤਕਾ ਦੇ ਪਤੀ ਤੇ ਉਸਦੇ ਸਾਥੀ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰ ਰਹੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਦੇ ਫ੍ਰੀ ਬੱਸ ਸਫਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੈਟੂ ਕਾਰਨ ਗਈ ਅਧਿਆਪਕਾ ਦੀ ਨੌਕਰੀ! ਵਿਰੋਧ ਕਰਨ 'ਤੇ ਹੋਈ ਕੁੱਟਮਾਰ
NEXT STORY