ਤਪਾ ਮੰਡੀ(ਸ਼ਾਮ,ਗਰਗ)- ਲਾਗਲੇ ਪਿੰਡ ਦੀ ਇਕ ਵਿਆਹੁਤਾ ਔਰਤ ਨਾਲ ਪਤੀ ਦੇ ਮਾਸੀ ਦੇ ਪੁੱਤ ਵੱਲੋਂ ਕਥਿਤ ਤੌਰ 'ਤੇ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਵਿਆਹੁਤਾ ਰਾਜਵੀਰ ਕੌਰ ਨੇ ਹਸਪਤਾਲ ਤਪਾ ‘ਚ ਜੇਰੇ ਇਲਾਜ ਅਪਣੇ ਰਿਸਤੇਦਾਰਾਂ ਦੀ ਹਾਜਰੀ ‘ਚ ਮਹਿਲਾ ਥਾਣੇਦਾਰ ਕਰਮਜੀਤ ਕੌਰ ਪਾਸ ਦਰਜ ਕਰਵਾਏ ਕਿ ਮੈਂ ਅਤੇ ਮੇਰਾ ਪਤੀ ਜਸਵੰਤ ਸਿੰਘ ਪਿੰਡ ਢਿਲਵਾਂ ਤੋਂ ਕੰਬਾਇਨ ‘ਤੇ ਡਰਾਇਵਰ ਵਜੋਂ ਕੰਮ ਕਰਨ 5-6 ਦਿਨ ਪਹਿਲਾਂ ਪਿੰਡ ਹਿੰਮਤਪੁਰੇ ਮਾਸੀ ਦੇ ਪੁੱਤ ਕੋਲ ਚਲੇ ਗਏ ਸੀ, ਜਦ ਮੇਰਾ ਪਤੀ ਸੁੱਤਾ ਪਿਆ ਸੀ ਤਾਂ ਸਵੇਰੇ 4.30 ਵਜੇ ਦੇ ਕਰੀਬ ਮਾਸੀ ਦੇ ਪੁੱਤ ਨੇ ਚਾਹ ਫੜਾਉਣ ਲਈ ਕਿਹਾ ਜਦ ਚਾਹ ਫੜਾਉਣ ਗਈ ਤਾਂ ਉਸ ਨੇ ਅੰਦਰੋਂ ਕੁੰਡੀ ਲਗਾਕੇ ਮੇਰੇ ਨਾਲ ਜਬਰਦਸਤੀ ਬਲਾਤਕਾਰ ਕਰਨ ਲੱਗ ਪਿਆ ਜਿਸ ਦਾ ਮੈਂ ਵਿਰੋਧ ਕੀਤਾ ਅਤੇ ਰੌਲਾ ਪਾਇਆ ਤਾਂ ਮੇਰੀ ਰਿਸਤੇ ਵਜੋਂ ਲੱਗਦੀ ਦਰਾਣੀ ਗੁਰਪ੍ਰੀਤ ਕੌਰ ਨੇ ਆਵਾਜ ਸੁਣਕੇ ਬੰਦ ਦਰਵਾਜਾ ਖੁਲਵਾਇਆ ਤਾਂ ਉਸ ਨੇ ਸਿਰ ‘ਚ ਸੋਟੀ ਮਾਰ ਕੇ ਜਖਮੀ ਕਰ ਦਿੱਤਾ ਅਤੇ ਮੇਰਾ ਪਤੀ ਨਾਲ ਦੇ ਕਮਰੇ ‘ਚ ਸਾਰੀ ਕਹਾਣੀ ਸੁਣਦਾ ਰਿਹਾ ਜਦ ਮੈਂ ਅਪਣੇ ਪਤੀ ਨੂੰ ਗੱਲ ਦੱਸੀ ਤਾਂ ਅਣਸੁਣੀ ਕਰ ਦਿੱਤੀ, ਜਦ ਰਾਤ ਸਮੇਂ ਦੋਵੇਂ ਸਰਾਬ ਪੀਕੇ ਸੁੱਤੇ ਪਏ ਸਨ ਤਾਂ ਅਸੀਂ ਦੋਵੇਂ ਜਣੀਆਂ ਗੁਰਪ੍ਰੀਤ ਅਤੇ ਰਾਜਵੀਰ ਕੌਰ ਹਿੰਮਤਪੁਰਾ ਤੋਂ ਪੈਦਲ ਚੱਲਕੇ ਪੰਜ ਕਿਲੋਮੀਟਰ ਦੂਰੀ ਹਿੰਮਤਪੁਰਾ ਚੌਂਕ ‘ਚ ਪਹੁੰਚਕੇ ਮੇਰੇ ਮਾਮਾ ਅਤੇ ਮਾਸੀ ਨੂੰ ਫੋਨ ਕੀਤਾ ਜਿਨ੍ਹਾਂ ਪਹੁੰਚਕੇ ਬਿਲਾਸਪੁਰ ਚੌਂਕੀ ‘ਚ ਇਸ ਦੀ ਸੂਚਨਾ ਦਿੱਤੀ ਅਤੇ ਪਿੰਡ ਬੱਲ੍ਹੋ ਪਹੁੰਚਕੇ ਅਗਲੇ ਦਿਨ ਇਸ ਮਾਮਲੇ ਦੀ ਪੁਲਸ ਚੌਂਕੀ ਚਾਉਕੇ ਵੀ ਸੂਚਨਾ ਦਿੱਤੀ,ਪੀੜਤਾ ਨੂੰ ਤਪਾ ਹਸਪਤਾਲ ਦਾਖਲ ਕਰਵਾਇਆ ਅਤੇ ਗੁਰਪ੍ਰੀਤ ਕੌਰ (ਦਰਾਣੀ) ਨੂੰ ਰਾਮਪੁਰਾ ਫੂਲ ਹਸਪਤਾਲ ਦਾਖਲ ਕਰਵਾਉਣ ਉਪਰੰਤ ਤਪਾ ਡਾਕਟਰਾਂ ਨੇ ਪੀੜਤਾ ਦੇ ਪਿਸਾਬ ਅਤੇ ਖੂਨ ਟੈਸਟ ਲੈਣ ਉਪਰੰਤ ਇਸ ਦੀ ਪੁਲਸ ਰਿਪੋਰਟ ਦਿੱਤੀ ਤਾਂ ਅੱਜ ਸਵੇਰੇ ਨਿਹਾਲ ਸਿੰਘ ਵਾਲਾ ਥਾਣਾ ਦੀ ਮਹਿਲਾ ਥਾਣੇਦਾਰ ਕਰਮਜੀਤ ਕੌਰ ਨੇ ਹਸਪਤਾਲ ਤਪਾ ਪਹੁੰਚਕੇ ਪੀੜਤਾ ਦੇ ਬਿਆਨ ਕਲਮਬੰਦ ਕਰਕੇ ਪਤੀ ਦੇ ਮਾਸੀ ਦੇ ਪੁੱਤ ਖਿਲਾਫ ਬਲਾਤਕਾਰ ਅਤੇ ਗੁਰਪ੍ਰੀਤ ਕੌਰ ਦੇ ਬਿਆਨਾਂ ਤੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਰਾਜਵੀਰ ਕੌਰ ਨੇ ਖੁਲਾਸ਼ਾ ਕੀਤਾ ਕਿ ਇਹ ਵਾਰਦਾਤ 18 ਅਕਤੂਬਰ ਸਵੇਰੇ 4.30 ਵਜੇ ਦੀ ਹੈ,ਜਦ ਪਤੀ ਦੇ ਮਾਸੀ ਦੇ ਪੁੱਤ ਦੀ ਮਾਤਾ ਗੁਰਦੁਆਰਾ ਸਾਹਿਬ ਵਿਖੇ ਗਈ ਹੋਈ ਸੀ।
ਨਿਹੰਗਾਂ ਨਾਲ ਹੋਏ ਟਕਰਾਅ ਤੋਂ ਬਾਅਦ ਦੇਖੋ ਕੀ ਬੋਲੇ ਗੁਰਸਿਮਰਨ ਮੰਡ (ਵੀਡੀਓ)
NEXT STORY