ਲੁਧਿਆਣਾ (ਸਿਆਲ)- ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਵਿਚ ਉਮਰ ਕੈਦ ਕਾਰਾਵਾਸ ਦੀ ਸਜ਼ਾ ਭੁਗਤ ਰਹੇ ਕੈਦੀ ਰਾਮ ਚੰਦਰ ਪੁੱਤਰ ਬਦਰੀ ਮੰਡਲ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੈਦੀ ਰਾਮ ਚੰਦਰ ਨਿਵਾਸੀ ਕਲਾਕੇਟ, ਥਾਣਾ ਬਿਰਾਜ, ਜ਼ਿਲਾ ਸਪਤਰੀ (ਨੇਪਾਲ) ਦਾ ਰਹਿਣ ਵਾਲਾ ਸੀ।
ਮ੍ਰਿਤਕ ਹਵਾਲਾਤੀ ਇਸ ਸਮੇਂ ਸਰਪੰਚ ਬਲਕਾਰ ਸਿੰਘ, ਬਹਾਦਰਕੇ ਥਾਣਾ ਸਦਰ ਦਾ ਨਿਵਾਸੀ ਦੱਸਿਆ ਜਾਂਦਾ ਹੈ ਜੋ ਕਿ ਕੇਸ ਨੰ263 20 ਜੁਲਾਈ 2001 ਦੇ ਤਹਿਤ ਧਾਰਾ 302/376, ਆਈ.ਪੀ.ਸੀ. ਦੇ ਮਾਮਲੇ ਵਿਚ ਸੈਂਟ੍ਰਲ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਸ ਕੈਦੀ ਦੇ ਵਾਰਸਾਂ ਦਾ ਕੋਈ ਰਿਕਾਰਡ ਮੁਹੱਈਆ ਨਹੀਂ ਹੈ। ਮ੍ਰਿਤਕ ਕੈਦੀ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਾਸ਼ ਰੱਖੀ ਗਈ ਹੈ।
ਫਿਰੋਜ਼ਪੁਰ ਰੇਲ ਮੰਡਲ ਵੱਲੋਂ ਫਗਵਾੜਾ-ਜੈਜੋਂ ਦੋਆਬਾ ਰੇਲ ਸੇਵਾ ਮੁੜ ਬਹਾਲ ਕਰਨ ਦਾ ਫੈਸਲਾ
NEXT STORY