ਡੇਰਾਬਸੀ (ਗੁਰਜੀਤ) : ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਘੱਗਰ ਪੁਲ਼ ਤੋਂ ਪਹਿਲਾਂ ਰਿਲਾਇੰਸ ਪੈਟਰੋਲ ਪੰਪ ਨੇੜੇ ਵਾਪਰੇ ਹਾਦਸੇ ’ਚ ਐਕਟਿਵਾ ਸਵਾਰ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੌਸ਼ਲ ਦੇਵੀ ਤੇ ਉਸ ਦੇ ਪਤੀ ਧੂਮ ਸਿੰਘ ਵਾਸੀ ਮੌਲੀਜਾਗਰਾਂ ਵਜੋਂ ਹੋਈ ਹੈ। ਹਾਦਸਾ ਰਾਤ ਕਰੀਬ 8 ਵਜੇ ਵਾਪਰਿਆ, ਜਿਸ ਤੋਂ ਬਾਅਦ ਚਾਲਕ ਟਿੱਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਲੋਕਾਂ ਲਈ ਖ਼ਤਰੇ ਦੀ ਘੰਟੀ, ਕੜਾਕੇ ਦੀ ਠੰਡ ਦਰਮਿਆਨ ਖੜ੍ਹੀ ਹੋਈ ਇਹ ਵੱਡੀ ਮੁਸੀਬਤ
ਜਾਣਕਾਰੀ ਅਨੁਸਾਰ ਧੂਮ ਸਿੰਘ ਭਾਂਖਰਪੁਰ ’ਚ ਆਪਣਾ ਘਰ ਬਣਾ ਰਿਹਾ ਸੀ ਤੇ ਭਾਂਖਰਪੁਰ ’ਚ ਹੀ ਕਿਰਾਏ ’ਤੇ ਰਹਿੰਦਾ ਸੀ। ਘਰ ਬਨਾਉਣ ਦੀ ਖੁਸ਼ੀ ਵਿਚ ਪਰਿਵਾਰ ਬੇਹੱਦ ਖੁਸ਼ ਸੀ ਅਤੇ ਨਵੇਂ ਘਰ ਦੇ ਚਾਅ ਨਹੀਂ ਸੀ ਲੱਥ ਰਿਹਾ। ਇਸ ਦੌਰਾਨ ਉਹ ਉਹ ਮੌਲੀਜਾਗਰਾਂ ਵਿਖੇ ਰਹਿ ਰਹੇ ਆਪਣੇ ਪੁੱਤਰ ਨੂੰ ਮਿਲ ਕੇ ਵਾਪਸ ਭਾਂਖਰਪੁਰ ਆਪਣੀ ਪਤਨੀ ਨਾਲ ਐਕਟਿਵਾ ’ਤੇ ਆ ਰਿਹਾ ਸੀ ਤਾਂ ਰਿਲਾਇੰਸ ਪੈਟਰੋਲ ਪੰਪ ਨੇੜੇ ਓਵਰਟੇਕ ਕਰਦੇ ਸਮੇਂ ਇਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਐਕਟਿਵਾ ਸਮੇਤ ਦੋਵੇਂ ਪਤੀ-ਪਤਨੀ ਟਿੱਪਰ ਨਾਲ ਟਕਰਾ ਗਏ। ਐਕਟਿਵਾ ਇਕ ਪਾਸੇ ਡਿੱਗ ਪਈ ਜਦਕਿ ਟਿੱਪਰ ਦੋਵਾਂ ਨੂੰ ਦਰੜਦਾ ਹੋਇਆ ਕਾਫ਼ੀ ਦੂਰ ਤੱਕ ਘੜੀਸ ਕੇ ਲੈ ਗਿਆ। ਇਸ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਪਹੁੰਚਾਇਆ। ਮੁਬਾਰਕਪੁਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪਵਾਏ ਵੈਣ, ਜਾਹਨੋਂ ਤੁਰ ਗਿਆ ਜਵਾਨ ਪੁੱਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੈਂ ਅਸਤੀਫ਼ਾਂ ਨਹੀਂ ਦੇਣਾ, ਮੈਨੂੰ ਕੱਢਣਾ ਤਾਂ ਕੱਢ ਦਿਓ: ਗਿਆਨੀ ਹਰਪ੍ਰੀਤ ਸਿੰਘ
NEXT STORY