ਗੁਰਦਾਸਪੁਰ (ਗੁਰਪ੍ਰੀਤ, ਹਰਮਨ) - ਅੰਧਵਿਸ਼ਵਾਸ ’ਚ ਫੱਸ ਇਕ ਮਹਿਲਾ ਨੇ ਆਪਣੇ ਹੀ ਪਤੀ ਨੂੰ 2 ਮਹੀਨੇ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ, ਜਿਸ ਨੂੰ ਸਮਾਜ ਸੇਵੀ ਸੰਸਥਾ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮੁਕਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਸ਼ਹਿਰ ਦੇ ਬਹਿਰਾਮਪੁਰ ਰੋਡ ’ਤੇ ਸਥਿਤ ਮੁਹੱਲਾ ਬਾਬਾ ਪਰਮਾਨੰਦ ’ਚ ਇਕ ਵਿਅਕਤੀ ਨੂੰ ਉਸ ਦੇ ਪਰਿਵਾਰ ਵੱਲੋਂ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਦਾ ਮਾਮਲਾ ਕੁਝ ਸਮਾਂ ਪਹਿਲਾ ਉਜਾਗਰ ਹੋਇਆ ਸੀ। ਇਸ ਮਾਮਲੇ ਦੇ ਸਬੰਧ ’ਚ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ ਰਾਣਾ ਕੰਵਰਦੀਪ ਕੌਰ ਵਲੋਂ ਭੇਜੀ ਗਈ ਟੀਮ ਨੇ ਵਿਅਕਤੀ ਨੂੰ ਜੰਜ਼ੀਰਾਂ ਤੋਂ ਮੁਕਤ ਕਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਉਕਤ ਮੁਹੱਲੇ ਦੀ ਲਕਸ਼ਮੀ ਪਤਨੀ ਸ਼ਰਵਣ ਕੁਮਾਰ ਨੇ ਆਪਣੇ ਪਤੀ ’ਤੇ ਜਾਦੂ ਟੂਣੇ ਕਰਨ ਦੇ ਦੋਸ਼ ਲਾ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖ ਦਿੱਤਾ ਸੀ। ਮੀਡੀਆ ਵਲੋਂ ਇਸ ਮਾਮਲੇ ਨੂੰ ਪ੍ਰਮੁਖਤਾ ਨਾਲ ਉਠਾਏ ਜਾਣ ਮਗਰੋਂ ਜਦੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਰਾਣਾ ਕੰਵਰਦੀਪ ਨੇ ਮਨਜੀਤ ਕੌਰ ਦੀ ਅਗਵਾਈ ਹੇਠ ਇਕ ਟੀਮ ਨੂੰ ਉਕਤ ਘਰ ’ਚ ਭੇਜਿਆ। ਇਸ ਦੌਰਾਨ ਲਕਸ਼ਮੀ ਨੇ ਲਿਖਤੀ ਰੂਪ ’ਚ ਆਪਣੀ ਗਲਤੀ ਕਬੂਲ ਕੀਤੀ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ। ਉਪਰੰਤ ਟੀਮ ਨੇ ਸ਼ਰਵਣ ਕੁਮਾਰ ਦਾ ਸਿਵਲ ਹਸਪਤਾਲ ਤੋਂ ਚੈੱਕਅਪ ਕਰਵਾਇਆ।
ਆਵਾਸ ਯੋਜਨਾ ਗ੍ਰਾਮੀਣ ਅਧੀਨ ਪੰਜਾਬ 'ਚ ਬਣਨਗੇ 10,000 ਨਵੇਂ ਮਕਾਨ
NEXT STORY