ਜਲੰਧਰ- ਜਲੰਧਰ ਸਥਿਤ ਪੀ. ਪੀ. ਆਰ. ਮਾਲ ਨੇੜੇ ਪਤੀ-ਪਤਨੀ ਵੱਲੋਂ ਹਾਈਵੋਲਟੇਜ਼ ਡਰਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਪਤੀ-ਪਤਨੀ ਦਾ ਆਪਸੀ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਡੇਢ ਸਾਲ ਪਹਿਲਾਂ ਲੁਧਿਆਣਾ 'ਚ ਵਿਆਹ ਹੋਇਆ ਸੀ। ਜ਼ਿਕਰਯੋਗ ਹੈ ਕਿ ਉਕਤ ਕੁੜੀ ਜਲੰਧਰ ਦੇ ਪੀ. ਪੀ. ਆਰ. ਮਾਲ ਨੇੜੇ ਕੰਮ ਕਰਦੀ ਹੈ। ਪਤੀ ਨੇ ਪਤਨੀ ਨੂੰ ਮਿਲ ਕੇ ਗੱਲ ਕਰਨ ਲਈ ਕਿਹਾ ਪਰ ਪਤਨੀ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਮਨਾਉਣ ਲਈ ਪਤੀ ਪੀ. ਪੀ. ਆਰ. ਮਾਲ ਦੀ ਬਿਲਡਿੰਗ 'ਤੇ ਚੜ੍ਹ ਗਿਆ ਅਤੇ ਮਰਨ ਦੀਆਂ ਧਮਕੀਆਂ ਦੇਣ ਲੱਗਾ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦਾਇਕ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਪਤੀ ਵੱਲੋਂ ਕੀਤੇ ਜਾ ਰਹੇ ਹਾਈਵੋਲਟੇਜ਼ ਡਰਾਮੇ ਨੂੰ ਵੇਖ ਕੇ ਪਤਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਉਸ ਦੇ ਪਤੀ ਨੂੰ ਬਿਲਡਿੰਗ ਤੋਂ ਹੇਠਾਂ ਉਤਾਰਿਆ। ਪੁਲਸ ਉਸ ਨੂੰ ਆਪਣੇ ਨਾਲ ਥਾਣਾ ਨੰ. 7 ਵਿਚ ਲੈ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਹੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਕੁੜੀ ਦੀ ਮਾਂ ਨੇ ਦੋਸ਼ ਲਗਾਏ ਹਨ ਕਿ ਉਸ ਦਾ ਪਤੀ ਉਨ੍ਹਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਉਸ ਦੇ ਵਿਆਹ ਨੂੰ ਕਰੀਬ ਡੇਢ ਸਾਲ ਹੋ ਗਿਆ ਹੈ ਕਿ ਉਸ ਦਾ ਪਤੀ ਉਸ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਹੈ। ਮਾਂ ਨੇ ਦੱਸਿਆ ਕਿ ਜਦੋਂ ਉਹ ਆਪਣੀ ਧੀ ਨੂੰ ਸਹੁਰੇ ਘਰ ਲੈਣ ਗਈ ਸੀ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ।
ਇਹ ਵੀ ਪੜ੍ਹੋ : ਜਲੰਧਰ ਵਿਖੇ ਗ੍ਰੰਥੀ ਸਿੰਘ ਦੀ ਮੁਸਤੈਦੀ ਨਾਲ ਟਲਿਆ ਬੇਅਦਬੀ ਕਾਂਡ, ਸ਼ਰਾਰਤੀ ਅਨਸਰ ਨੂੰ ਇੰਝ ਕੀਤਾ ਕਾਬੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
NEXT STORY