ਬੰਗਾ (ਚਮਨ ਲਾਲ/ਰਾਕੇਸ਼, ਪੂਜਾ, ਮੂੰਗਾ) : ਪਿੰਡ ਮਾਹਲ ਗਹਿਲਾ ਵਿਖੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧਾਂ ਦੇ ਚਲਦੇ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਜਾਣਕਾਰੀ ਦਿੰਦੇ ਬਲਕਾਰ ਰਾਮ ਬਾਲੀ ਨੇ ਦੱਸਿਆ ਕਿ ਉਸ ਦੀ ਭੈਣ ਮੋਨਿਕਾ ਉਰਫ਼ ਰਾਣੋ ਦਾ ਵਿਆਹ 10 ਸਾਲ ਪਹਿਲਾਂ ਪਿੰਡ ਮਾਹਲ ਗਹਿਲਾ ਨਿਵਾਸੀ ਬਲਰਾਜ ਪੁੱਤਰ ਅਜੀਤ ਰਾਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਅਕਸਰ ਹੀ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਮੋਹਤਬਰ ਬੰਦਿਆਂ ਵਿਚ ਇਨ੍ਹਾਂ ਦਾ ਫੈਸਲਾ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਲਰਾਜ ਦੇ ਰਿਸ਼ਤੇਦਾਰੀ ’ਚ ਹੀ ਕਿਸੇ ਹੋਰ ਜਨਾਨੀ ਨਾਲ ਨਾਜਾਇਜ਼ ਸਬੰਧ ਸਨ। ਜਿਸ ਬਾਰੇ ਉਨ੍ਹਾਂ ਦੀ ਭੈਣ ਨੇ ਆਪਣੇ ਪਤੀ ਨੂੰ ਬਹੁਤ ਸਮਝਾਇਆ ਪਰ ਦਿਮਾਗ ਨੂੰ ਚੜ੍ਹਿਆ ਇਸ਼ਕ ਦਾ ਭੂਤ ਨਹੀਂ ਉਤਰਿਆ ਅਤੇ ਬੀਤੀ ਰਾਤ ਉਸਦੇ ਪਤੀ ਨੇ ਉਨ੍ਹਾਂ ਦੀ ਭੈਣ ਮੋਨਿਕਾ ਉਰਫ਼ ਰਾਣੋ ਦਾ ਬੇਰਹਿਮੀ ਨਾਲ ਰੱਸੀ ਨਾਲ ਗਲਾ ਘੁੱਟ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਘਰ ਇਕ 3 ਸਾਲ ਦਾ ਲੜਕਾ ਵੀ ਹੈ।
ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚੱਲਦਿਆਂ 23 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲੀਆ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰਨ ਲਈ ਪਿੱਛੇ ਨਹੀਂ ਹੱਟਣ ਗਏ। ਉਪਰੋਕਤ ਹੋਈ ਘਟਨਾ ਤੋਂ ਬਾਅਦ ਥਾਣਾ ਬੰਗਾ ਸਦਰ ਦੇ ਐੱਸ. ਐੱਚ. ਓ. ਪਵਨ ਕੁਮਾਰ , ਐੱਸ. ਪੀ. ਵਜ਼ੀਰ ਸਿੰਘ ਅਤੇ ਪੁਲਸ ਦੇ ਹੋਰ ਆਲਾ ਅਧਿਕਾਰੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜ ਗਏ ਅਤੇ ਮ੍ਰਿਤਕ ਮੋਨਿਕਾ ਉਰਫ ਰਾਣੋ ਦੇ ਭਰਾ ਬਲਕਾਰ ਰਾਮ ਬਾਲੀ ਦੇ ਬਿਆਨਾਂ ’ਤੇ ਦੋਸ਼ੀ ਪਤੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੁਆਰਾ ਕਤਲ ਵਿਚ ਵਰਤੀ ਗਈ ਰੱਸੀ ਵੀ ਬਰਾਮਦ ਕਰ ਲਈ ਗਈ। ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਜਵਾ ਦਿੱਤਾ। ਮੌਕੇ ’ਤੇ ਪੁੱਜੇ ਐੱਸ. ਪੀ. ਵਜ਼ੀਰ ਸਿੰਘ ਖਹਿਰਾ ਅਤੇ ਐੱਸ. ਐੱਚ. ਓ. ਸਦਰ ਬੰਗਾ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਦੱਸਿਆ ਕਿ ਮ੍ਰਿਤਕ ਜਨਾਨੀ ਮੋਨਿਕਾ ਉਰਫ਼ ਰਾਣੋ ਦੇ ਭਰਾ ਬਲਕਾਰ ਰਾਮ ਬਾਲੀ ਦੇ ਬਿਆਨਾਂ ’ਤੇ ਮੋਨਿਕਾ ਦੇ ਪਤੀ ਤੋਂ ਇਲਾਵਾ ਉਸ ਦੀ ਭਰਜਾਈ ਰਾਧਾ ਅਤੇ ਮਾਤਾ ਅਮਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 18 ਤੋਂ 45 ਸਾਲ ਵਾਲਿਆਂ ਦੀ ਵੈਕਸੀਨੇਸ਼ਨ ਭਲਕੇ ਤੋਂ , ਸ਼ਹਿਰ ਨੂੰ ਮਿਲੀਆਂ ਸਿਰਫ਼ 33,000 ਡੋਜ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੱਡੀ ਖ਼ਬਰ : 'ਗਰੀਬ ਕੋਰੋਨਾ ਮਰੀਜ਼ਾਂ' ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲਸ, ਇਸ ਦਿਨ ਤੋਂ ਹੋਵੇਗੀ ਸ਼ੁਰੂਆਤ
NEXT STORY