ਗੜ੍ਹਸ਼ੰਕਰ (ਭਾਰਦਵਾਜ, ਸ਼ੋਰੀ)-ਥਾਣਾ ਗੜ੍ਹਸ਼ੰਕਰ ਪੁਲਸ ਨੇ ਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ ਪਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ’ਚ ਦਰਜ ਕੇਸ ਅਨੁਸਾਰ ਹਰਜਿੰਦਰ ਸਿੰਘ ਉਰਫ਼ ਖਾਬੜਾ ਪੁੱਤਰ ਸੇਵਾ ਸਿੰਘ ਵਾਸੀ ਪਨਾਮ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਝਾਰਖੰਡ ਦੇ ਰਹਿਣ ਵਾਲੇ ਸੁਮਿਤ ਅਤੇ ਉਸ ਦੀ ਪਤਨੀ ਨਿਮੀਆ ਦੇਵੀ ਉਰਫ਼ ਮੁੰਨੀ ਨੂੰ ਖੇਤਾਂ ਦਾ ਕੰਮ ਕਰਨ ਲਈ ਰੱਖਿਆ ਸੀ ਅਤੇ ਸਾਡੇ ਪੁਰਾਣੇ ਘਰ ਵਿਚ ਰਹਿੰਦੇ ਸਨ।
ਉਸ ਨੇ ਦੱਸਿਆ ਕਿ 10 ਮਾਰਚ ਨੂੰ ਦੋਵੇਂ ਅਾਪਣਾ ਹਿਸਾਬ ਕਰਵਾ ਕੇ ਬਣਦਾ ਬਕਾਇਆ 22 ਹਜ਼ਾਰ ਰੁਪਏ ਲੈ ਕੇ ਸਾਡੇ ਪਾਸੋਂ ਝਾਰਖੰਡ ਚਲੇ ਗਏ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਸੀ ਕਿ ਮੇਰੇ ਪਾਸੋਂ ਪੈਸੇ ਲੈਣ ਤੋਂ ਬਾਅਦ ਉਸ ਨੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਈ ਅਤੇ ਦੋਵੇਂ ਪਤੀ-ਪਤਨੀ ਸੁਰਿੰਦਰ ਸਿੰਘ ਵਾਸੀ ਪਨਾਮ ਦੀ ਮੋਟਰ ’ਤੇ ਪੀ ਕੇ ਆਪਸ ਵਿਚ ਝਗੜਾ ਕਰਦੇ ਰਹੇ। ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਨੂੰ ਝਗੜਾ ਅਤੇ ਕੁੱਟਮਾਰ ਕਰਦਿਆਂ ਨੂੰ ਉਨ੍ਹਾਂ ਦੇ ਪਿੰਡ ਦੀ ਸਲੋਨੀ ਨੇ ਵੇਖਿਆ ਸੀ।
ਇਹ ਵੀ ਪੜ੍ਹੋ: ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਸਖ਼ਤ, ‘ਨੋ ਆਟੋ ਜ਼ੋਨ’, ‘ਨੋ ਪਾਰਕਿੰਗ’ ਸਬੰਧੀ ਦਿੱਤੀਆਂ ਇਹ ਹਦਾਇਤਾਂ
ਉਸ ਨੇ ਦੱਸਿਆ ਕਿ 11 ਮਾਰਚ ਨੂੰ ਉਸ ਨੇ ਖੇਤਾਂ ਵਿਚ ਨਿਮੀਆਂ ਦੇਵੀ ਉਰਫ਼ ਮੁੰਨੀ ਦੀ ਲਾਸ਼ ਮੋਟਰ ’ਤੇ ਪਈ ਵੇਖੀ, ਜਿਸ ਦੇ ਮੂੰਹ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦਾ ਪਤੀ ਸੁਮਿਤ ਮੌਕੇ ਤੋਂ ਫਰਾਰ ਸੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਨਿਮੀਆਂ ਦੇਵੀ ਦੀ ਮੌਤ ਸੁਮਿਤ ਵੱਲੋਂ ਕੀਤੀ ਕੁੱਟਮਾਰ ਕਾਰਨ ਹੋਈ ਹੈ। ਇਸ ਲਈ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਥਾਣਾ ਗੜ੍ਹਸ਼ੰਕਰ ਪੁਲਸ ਨੇ ਹਰਜਿੰਦਰ ਸਿੰਘ ਦੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਸੁਮਿਤ ਖ਼ਿਲਾਫ਼ ਆਈ. ਪੀ. ਸੀ. ਧਾਰਾ 302 ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਜਾਰੀ ਹੋ ਗਿਆ ਅਲਰਟ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ- 'ਅੱਜ ਸਿਆਸਤ 'ਚ ਲਿਆ ਦੇਵਾਂਗੇ ਭੂਚਾਲ' (ਵੀਡੀਓ)
NEXT STORY