ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 7 ਸਾਲ ਪੁਰਾਣੇ ਦਾਜ ਨੂੰ ਲੈ ਕੇ ਹੋਏ ਕਤਲ ’ਚ ਦੋਸ਼ੀ ਪਤੀ ਨੂੰ 7 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ ਮਨੀਮਾਜਰਾ ਦੇ ਸੁਕਾਂਤ ਚਾਵਲਾ ਵਜੋਂ ਹੋਈ ਹੈ। ਅਦਾਲਤ ਨੇ ਪਿਛਲੇ ਹਫ਼ਤੇ ਮੁਲਜ਼ਮ ਪਤੀ ਨੂੰ ਆਈ. ਪੀ. ਸੀ. ਦੀ ਧਾਰਾ 304ਬੀ ਅਤੇ 498ਏ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਕਰੀਬ 7 ਸਾਲ ਪਹਿਲਾਂ ਜੂਨ 2018 ’ਚ ਮਨੀਮਾਜਰਾ ਥਾਣਾ ਖੇਤਰ ’ਚ ਰੋਮਾ ਨਾਮ ਦੀ ਵਿਆਹੁਤਾ ਨੇ ਘਰ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।
ਮਨੀਮਾਜਰਾ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਤੀ ਸੁਕਾਂਤ ਸਮੇਤ ਪਰਿਵਾਰਕ ਮੈਂਬਰਾਂ ਨੂੰ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਕਾਂਤ ਦੇ ਭਰਾ ਏਕਾਂਤ ਚਾਵਲਾ, ਭੈਣ ਮੇਘਾ ਤੇ ਜੀਜਾ ਅਨਿਲ ਬੁੱਧੀਰਾਜਾ ਨੂੰ ਬਰੀ ਕਰ ਦਿੱਤਾ ਸੀ। ਸ਼ਿਕਾਇਤਕਰਤਾ ਦੇ ਵਕੀਲਾਂ ਰਬਿੰਦਰਾ ਪੰਡਤ ਤੇ ਸਿਧਾਰਥ ਪੰਡਤ ਨੇ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅਜਿਹੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਸਬਕ ਮਿਲ ਸਕੇ। ਹਾਲਾਂਕਿ ਜੱਜ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਮੁਲਜ਼ਮ ਨੂੰ 7 ਸਾਲ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ।
ਫਗਵਾੜਾ ਪੁਲਸ ਨੇ ਚੋਰੀ ਦੇ ਦੋ ਵਾਹਨਾਂ ਸਣੇ ਦੋ ਚੋਰਾਂ ਨੂੰ ਕੀਤਾ ਕਾਬੂ
NEXT STORY