ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਿਟੀ ਪੁਲਸ ਨੇ ਨਾਕੇਬੰਦੀ ਦੇ ਦੌਰਾਨ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਗੋਲੀਆਂ ਅਤੇ ਕੈਪਸੂਲਸ ਦੇ ਨਾਲ ਜੋੜੇ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਕੁਲਜੀਤ ਕੌਰ ਦੇ ਰੂਪ 'ਚ ਹੋਈ ਹੈ। ਗ੍ਰਿਫਤਾਰ ਤਿੰਨਾਂ ਦੋਸ਼ੀਆਂ ਨੂੰ ਪੁਲਸ ਲਾਈਨ 'ਚ ਆਯੋਜਿਤ ਪੱਤਰਕਾਰ ਸਮੇਲਨ ਦੇ ਦੌਰਾਨ ਦੋਸ਼ੀਆਂ ਨੂੰ ਮੀਡਿਆ ਦੇ ਸਾਹਮਣੇ ਪੇਸ਼ਕਰ ਪੂਰੇ ਮਾਮਲੇ ਦਾ ਪਰਦਾਫਾਸ਼ ਡੀ . ਐੱਸ . ਪੀ . ( ਸਿਟੀ ) ਜਗਦੀਸ਼ ਰਾਜ ਅੱਤਰੀ ਨੇ ਕੀਤਾ। ਉਨ੍ਹਾਂ ਦੇ ਨਾਲ ਥਾਣਾ ਸਿਟੀ ਦੇ ਐੱਸ . ਐੱਚ . ਓ . ਵੀ ਮੌਜੂਦ ਸਨ । ਡੀ . ਐੱਸ . ਪੀ . ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਤਿੰਨਾਂ ਹੀ ਦੋਸ਼ੀਆਂ ਦੇ ਕੋਲੋਂ ਹੁਣ ਤੱਕ 29575 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲਸ ਬਰਾਮਦ ਕਰ ਦੋਸ਼ੀਆਂ ਤੋਂ ਪੁੱਛਗਿੱਛ ਚੱਲ ਰਹੀ ਹੈ । ਪੁਲਸ ਨੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕਰੇਗੀ ।
ਭੰਗੀ ਚੋਅ ਕਾਜਵੇ ਦੇ ਨਜ਼ਦੀਕ ਦੋਸ਼ੀ ਚੜ੍ਹੇ ਪੁਲਸ ਦੇ ਹੱਥੇ
ਡੀ . ਏਸ . ਪੀ . (ਸਿਟੀ) ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਪੁਲਸ ਭੰਗੀ ਚੋਅ ਕਾਜਵੇ ਦੇ ਕੋਲ ਨਾਕੇਬੰਦੀ ਲਗਾ ਰੱਖੀ ਸੀ । ਇਸ ਦੌਰਾਨ ਪੁਲਸ ਨੇ ਜਦੋਂ ਮੋਟਰ ਸਾਈਕਲ ਸਵਾਰ ਨੂੰ ਰੋਕ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਗੋਲੀਆਂ ਅਤੇ ਕੈਪਸੂਲਸ ਬਰਾਮਦ ਹੋਏ। ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਢੈਹਪੁਰ ਅਤੇ ਗੁਰਵਿੰਦਰ ਸਿੰਘ ਨਿਵਾਸੀ ਫਿਲੋਰ ਅਤੇ ਹਾਲ ਨਿਵਾਸੀ ਫੋਕਲ ਪਵਾਇੰਟ ਹੁਸ਼ਿਆਰਪੁਰ ਵਜੋਂ ਹੋਈ । ਪੁਲਸ ਨੇ ਪੁੱਛਗਿੱਛ ਦੇ ਆਧਾਰ 'ਤੇ ਗੁਰਵਿੰਦਰ ਸਿੰਘ ਦੀ ਪਤਨੀ ਦੇ ਕੋਲੋਂ ਵੀ ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲਸ ਬਰਾਮਦ ਹੋਣ 'ਤੇ ਗਿਰਫਤਾਰ ਕਰ ਲਿਆ ਗਿਆ।
ਡੀ . ਐੱਸ . ਪੀ . ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਐੱਸ . ਐੱਸ . ਪੀ . ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਪੁਲਸ ਵੱਲੋਂ ਨਸ਼ੇ ਖਿਲਾਫ ਚਲਾਏ ਜਾ ਰਹੇ ਵਿਆਪਕ ਅਭਿਆਨ ਦੇ ਤਹਿਤ ਜ਼ਿਲੇ 'ਚ ਨਸ਼ੇ ਦੇ ਨੈਟਵਰਕ ਨੂੰ ਬਰੇਕ ਕਰਣ ਦੀ ਦਿਸ਼ਾ 'ਚ ਪੁਲਸ ਬੜੀ ਤੇਜੀ ਨਾਲ ਕੰਮ ਕਰ ਰਹੀ ਹੈ। ਗ੍ਰਿਫਤਾਰ ਦੋਸ਼ੀ ਗੁਰਵਿੰਦਰ ਸਿੰਘ ਦੇ ਕੋਲੋਂ 20675 , ਮਨਪ੍ਰੀਤ ਸਿੰਘ ਦੇ ਕੋਲੋਂ 600 ਤੇ ਕੁਲਜੀਤ ਕੌਰ ਦੇ ਕੋਲੋਂ 2300 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲਸ ਦੇ ਇਲਾਵਾ 2300 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਸ਼ੁਰੁਆਤੀ ਜਾਂਚ ਵਿੱਚ ਇਹ ਪਤਾ ਚੱਲਿਆ ਹੈ ਕਿ ਫੜੇ ਗਏ ਦੋਸ਼ੀ ਇਸ ਸਮਾਨ ਨੂੰ ਅੱਗੇ ਸਪਲਾਇਰਰਸ ਨੂੰ ਸਪੁਰਦ ਕੀਤਾ ਜਾਣਾ ਸੀ । ਪੁਲਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਅਦਾਲਤ ਤੋਂ ਪੁਲਸ ਰਿਮਾਂਡ ਦੀ ਮੰਗ ਰੱਖੇਗੀ ਤਾਂ ਕਿ ਨਸ਼ੇ ਦੇ ਇਸ ਨੈਟਵਰਕ ਵਿੱਚ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਇਸ ਨੂੰ ਕਿੱਥੇ ਕਿੱਥੇ ਸਪਲਾਈ ਕੀਤਾ ਜਾਣਾ ਸੀ ਦਾ ਪਤਾ ਲੱਗ ਸਕੇ
ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 529ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY