ਜਲੰਧਰ (ਚੋਪੜਾ, ਸੋਨੂੰ)— ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੇ ਇਕ ਪਤੀ-ਪਤਨੀ ਆਪਸ ’ਚ ਭਿੜ ਗਏ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਆਰ. ਟੀ. ਓ. ਦਫ਼ਤਰ ’ਚ ਕੰਮ ਕਰਦੇ ਵਿਅਕਤੀ ਦੀ ਪਤਨੀ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਬਿਨਾਂ ਤਲਾਕ ਲਏ ਦੂਜਾ ਵਿਆਹ ਕੀਤਾ ਹੈ।
ਇਹ ਵੀ ਪੜ੍ਹੋ: ਪੁੱਤ ਨੂੰ ਵੇਖਣ ਲਈ ਤਰਸੇ ਮਾਪੇ, ਧੋਖਾਧੜੀ ਦਾ ਸ਼ਿਕਾਰ ਭੋਗਪੁਰ ਦਾ ਲੜਕਾ ਯੂਕਰੇਨ ਦੀ ਜੇਲ੍ਹ 'ਚ ਬੰਦ
![PunjabKesari](https://static.jagbani.com/multimedia/18_10_040532809untitled-31 copy-ll.jpg)
ਡਿਪਟੀ ਕਮਿਸ਼ਨਰ ਦੇ ਦਫ਼ਤਰ ’ਚ ਦੰਗਾ ਪੀੜਤ ਬਰਾਂਚ ’ਚ ਤਾਇਨਾਤ ਗੁਰਪਾਲ ਸਿੰਘ ਦੀ ਪਤਨੀ ਨੇ ਦਫ਼ਤਰ ਆ ਕੇ ਆਪਣੇ ਪਤੀ ’ਤੇ ਕਿਸੇ ਹੋਰ ਕੁੜੀ ਨਾਲ ਸੰਬੰਧ ਹੋਣ ਨੂੰ ਲੈ ਕੇ ਜੰਮ ਕੇ ਹੰਗਾਮਾ ਕੀਤਾ।
![PunjabKesari](https://static.jagbani.com/multimedia/18_10_042252327untitled-32 copy-ll.jpg)
ਇਸ ਦੌਰਾਨ ਔਰਤ ਨੇ ਆਪਣੇ ਪਤੀ ਦੀ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਵਿਵਾਦ ਦੌਰਾਨ ਪਤੀ ਨੇ ਵੀ ਆਪਣੀ ਪਤਨੀ ’ਤੇ ਥੱਪੜ ਜੜ ਦਿੱਤੇ। ਕਰੀਬ 15 ਮਿੰਟਾਂ ਤੱਕ ਚੱਲੇ ਪਤੀ-ਪਤਨੀ ਦੇ ਹਾਈਵੋਲਟੇਜ ਹੰਗਾਮੇ ਦੇ ਬਾਅਦ ਕਲਰਕ ਅਤੇ ਔਰਤ ਵੱਖ-ਵੱਖ ਦੋਵੇਂ ਉਥੋਂ ਚਲੇ ਗਏ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਡੀ. ਸੀ. ਦਫ਼ਤਰ ਵੱਲੋਂ ਵੀ ਹੁਣ ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ
![PunjabKesari](https://static.jagbani.com/multimedia/18_10_043657329untitled-33 copy-ll.jpg)
ਇਹ ਵੀ ਪੜ੍ਹੋ: ਫਗਵਾੜਾ ’ਚ ਵੱਡੀ ਵਾਰਦਾਤ, ਉਧਾਰ ਸਾਮਾਨ ਨਾ ਦੇਣ ’ਤੇ ਸਿਰ ’ਚ ਰਾਡ ਮਾਰ ਕੇ ਦੁਕਾਨਦਾਰ ਦਾ ਕੀਤਾ ਕਤਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਬਨੂੜ 'ਚ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਡਿਗੀ ਛੱਤ
NEXT STORY