ਚੰਡੀਗੜ੍ਹ : ਆਈ. ਪੀ. ਐੱਸ. ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀ. ਜੀ. ਪੀ. ਹੋਣਗੇ। ਮੌਜੂਦਾ ਡੀ. ਜੀ. ਪੀ. ਵੀ. ਕੇ. ਭਾਵਰਾ ਅੱਜ ਤੋਂ ਛੁੱਟੀ ’ਤੇ ਚਲੇ ਗਏ ਹਨ, ਜਿਸ ਦੇ ਚੱਲਦੇ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ। ਡੀ. ਜੀ. ਪੀ. ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਉਹ ਕੇਂਦਰ ਵਿਚ ਡੈਪੂਟੇਸ਼ਨ ’ਤੇ ਜਾਣ ਦਾ ਲੈਟਰ ਵੀ ਲਿਖ ਚੁੱਕੇ ਹਨ। ਜਿਸ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ। ਹੁਣ ਪਰਮਾਨੈਂਟ ਡੀ. ਜੀ. ਪੀ. ਲਈ ਸੂਬਾ ਸਰਕਾਰ ਯੂ. ਪੀ. ਐੱਸ. ਸੀ. ਨੂੰ ਪੈਨਲ ਭੇਜੇਗੀ। ਜਿਸ ਤੋਂ ਬਾਅਦ ਪੱਕੇ ਡੀ. ਜੀ. ਪੀ. ਦੀ ਨਿਯੁਕਤੀ ਕੀਤੀ ਜਾਵੇਗੀ। ਹਾਲਾਂਕਿ 6 ਮਹੀਨੇ ਤੱਕ ਸਰਕਾਰ ਕਾਰਜਕਾਰੀ ਡੀ. ਜੀ. ਪੀ. ਦੇ ਤੌਰ ’ਤੇ ਕੰਮ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੁੱਤ ਸਿੱਧੂ ਮੂਸੇਵਾਲਾ ਕਤਲ ’ਚ ਪਿਤਾ ਬਲਕੌਰ ਸਿੰਘ ਦਾ ਵੱਡਾ ਖ਼ੁਲਾਸਾ, ਦੱਸਿਆ ਕਤਲ ਦਾ ਅਸਲ ਕਾਰਨ
ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ 1992 ਬੈਚ ਦੇ ਆਈ. ਪੀ. ਐੱਸ. ਅਫਸਰ ਗੌਰਵ ਯਾਦਵ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਸੀ। ਇਸ ਦਰਮਿਆਨ ਚਰਚਾ ਸੀ ਕਿ ਗੌਰਵ ਯਾਦਵ ਨੂੰ ਹੀ ਕਾਰਜਕਾਰੀ ਡੀ. ਜੀ. ਪੀ. ਲਗਾਇਆ ਜਾ ਸਕਦਾ ਹੈ, ਜਿਸ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਾਨ ਕੈਬਨਿਟ ਦਾ ਵਿਸਥਾਰ : ਇਹ ਪੰਜ ਵਿਧਾਇਕ ਬਣੇ ਮੰਤਰੀ, ਚੁਕਾਈ ਗਈ ਅਹੁਦੇ ਦੀ ਸਹੁੰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਾਨ ਕੈਬਨਿਟ ਦਾ ਵਿਸਥਾਰ : ਇਹ ਪੰਜ ਵਿਧਾਇਕ ਬਣੇ ਮੰਤਰੀ, ਚੁਕਾਈ ਗਈ ਅਹੁਦੇ ਦੀ ਸਹੁੰ
NEXT STORY