ਜਲੰਧਰ (ਪੰਜਾਬ) (ਨਿਕਲੇਸ਼ ਜੈਨ)- 6 ਵਾਰ ਦੀ ਡੈੱਫ ਰਾਸ਼ਟਰੀ ਸ਼ਤਰੰਜ ਚੈਂਪੀਅਨ ਮੱਲਿਕਾ ਹੋਂਡਾ ਭਾਰਤ ਦੀ ਇਕਲੌਤੀ ਖਿਡਾਰੀ ਰਹੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਡੈੱਫ ਸ਼ਤਰੰਜ ਚੈਂਪੀਅਨਸ਼ਿਪ 'ਚ ਸੋਨ ਤਮਗਾ ਵੀ ਜਿੱਤਿਆ ਹੈ। ਹੁਣ ਤੱਕ ਇਸ ਖਿਡਾਰੀ ਨੂੰ ਕਦੀ ਵੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਤੋਂ ਕੋਈ ਉਤਸ਼ਾਹ ਵਧਾਊ ਸਨਮਾਨ ਨਹੀਂ ਮਿਲਿਆ ਹੈ ਤੇ ਜਦੋ ਇਸ ਸਮੇਂ ਪੰਜਾਬ ਸਰਕਾਰ ਓਲੰਪਿਕ ਖੇਡ ਅਤੇ ਪੈਰਾਲੰਪਿਕ ਖੇਡਾਂ ਦੇ ਖਿਡਾਰੀਆਂ 'ਤੇ ਐਵਾਰਡ ਅਤੇ ਸਰਕਾਰੀ ਨੌਕਰੀਆਂ ਦੇ ਰਹੀ ਹੈ ਤਾਂ ਮੱਲਿਕਾ ਦਾ ਦੁੱਖ ਬਾਹਰ ਆ ਗਿਆ।
ਅੱਜ ਉਨ੍ਹਾਂ ਨੇ ਪੰਜਾਬ ਖੇਡ ਨਿਰਦੇਸ਼ਕ ਦੇ ਦਫਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਜਿਵੇਂ ਕੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਵਿਚ ਵੀਡੀਓ ਸ਼ੇਅਰ ਕੀਤੀ- ਉਨ੍ਹਾਂ ਨੇ ਰੋਂਦੇ ਹੋਏ ਦੱਸਿਆ ਕਿ ਡੈੱਫ ਸ਼ਤਰੰਜ ਖਿਡਾਰੀ ਨੂੰ ਸਰਕਾਰ ਨੇ ਕੋਈ ਵੀ ਨੌਕਰੀ ਜਾਂ ਕੈਸ਼ ਐਵਾਰਡ ਦੇਣ ਤੋਂ ਮਨਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਕਰੀਅਰ ਇਸ ਬੇਇਨਸਾਫੀ ਦੀ ਵਜ੍ਹਾ ਨਾਲ ਬਰਬਾਦ ਹੋ ਰਿਹਾ ਹੈ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ
ਦਰਅਸਲ ਇਸ ਦੇ ਪਿੱਛੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਓਲੰਪਿਕ ਖੇਡਾਂ ਨੂੰ ਹੀ ਪੂਰਾ ਮਹੱਤਵ ਦੇਣ ਦੀ ਨੀਤੀ ਹੈ। ਸ਼ਤਰੰਜ ਵਰਗੇ ਖੇਡ 'ਚ ਆਨੰਦ, ਕੋਨੇਰੂ ਹੰਪੀ ਅਤੇ ਕੁਝ ਹੋਰ ਖਿਡਾਰੀਆਂ ਨੂੰ ਛੱਡ ਕੇ ਸ਼ਤਰੰਜ ਦੇ ਸਭ ਤੋਂ ਵੱਡੇ ਉਤਸਵ ਸ਼ਤਰੰਜ ਓਲੰਪਿਆਡ 'ਚ 185 ਦੇਸ਼ਾਂ ਦੇ ਵਿਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਟਵੀਟ ਤੋਂ ਇਲਾਵਾ ਕੋਈ ਐਵਾਰਡ ਕੈਸ਼ ਪੁਰਸਕਾਰ ਨਹੀਂ ਮਿਲਿਆ ਹੈ। ਕ੍ਰਿਕਟ ਨੂੰ ਪ੍ਰਸਿੱਧੀ ਦੇ ਚੱਲਦੇ ਲੀਗ ਤੋਂ ਹਟ ਕੇ ਪੁਰਸਕਾਰ ਮਿਲਦੇ ਹਨ।
ਇਹ ਖ਼ਬਰ ਪੜ੍ਹੋ- ਡਰਸਨ ਦਾ ਫਿਰ ਸ਼ਿਕਾਰ ਬਣੇ ਪੁਜਾਰਾ, ਇੰਨੀ ਵਾਰ ਕੀਤਾ ਆਊਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫੇਸਬੁੱਕ 'ਤੇ ਬਣੇ ਦੋਸਤ ਨੇ ਨਾਬਾਲਿਗਾ ਨਾਲ ਜ਼ਬਰਦਸਤੀ ਬਣਾਏ ਸਰੀਰਕ ਸਬੰਧ
NEXT STORY