ਚੰਡੀਗੜ੍ਹ (ਸੁਸ਼ੀਲ) : ਹਰਿਆਣਾ ਕੇਡਰ ਦੇ ਸੀਨੀਅਰ ਆਈ. ਏ. ਐੱਸ. ਨਿਤਿਨ ਕੁਮਾਰ ਯਾਦਵ ਦੀ ਪਤਨੀ ਨੇ ਸੈਕਟਰ-18 ਸਥਿਤ ਸਰਕਾਰੀ ਕੋਠੀ ਵਿਚ ਫਾਹਾ ਲੈ ਲਿਆ। ਸੈਕਟਰ-19 ਥਾਣਾ ਪੁਲਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਕੋਠੀ ਵਿਚ ਪਹੁੰਚੀ। ਉੱਥੇ ਪੁਲਸ ਨੂੰ ਕਮਰਾ ਅੰਦਰੋਂ ਬੰਦ ਮਿਲਿਆ। ਪੁਲਸ ਟੀਮ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਆਈ. ਏ. ਐੱਸ. ਦੀ ਪਤਨੀ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬੰਬੀਹਾ ਗਰੁੱਪ ਮਗਰੋਂ 'ਵਿੱਕੀ ਮਿੱਡੂਖੇੜਾ' ਦੇ ਕਤਲ ਬਾਰੇ ਹੁਣ ਬਿਸ਼ਨੋਈ ਗਰੁੱਪ ਨੇ ਪਾਈ ਪੋਸਟ
ਪੁਲਸ ਨੂੰ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਕੋਠੀ ਵਿਚ ਮੌਜੂਦ ਰਿਸ਼ਤੇਦਾਰ ਅਤੇ ਨੌਕਰਾਂ ਦੇ ਬਿਆਨ ਦਰਜ ਕਰਨ ਵਿਚ ਲੱਗੀ ਹੋਈ ਹੈ। ਮੀਨਾਕਸ਼ੀ ਯਾਦਵ (45) ਅੰਬਾਲਾ ਵਿਚ ਇੰਡੀਅਨ ਪੋਸਟਲ ਸਰਵਿਸ ਦੀ ਅਧਿਕਾਰੀ ਸੀ। ਪੁਲਸ ਨੂੰ ਅਜੇ ਤਕ ਮਿਨਾਕਸ਼ੀ ਦੇ ਖ਼ੁਦਕੁਸ਼ੀ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਸੈਕਟਰ-19 ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਨੂੰ ਲੈ ਕੇ ਮੁੜ ਘੁਸਰ-ਮੁਸਰ, ਸੋਨੀਆ ਗਾਂਧੀ ਨੂੰ ਮਿਲ ਸਕਦੇ ਨੇ ਕੈਪਟਨ
ਸੈਕਟਰ-19 ਪੁਲਸ ਸਟੇਸ਼ਨ ਨੂੰ ਐਤਵਾਰ ਸ਼ਾਮ 6 ਵਜੇ ਸੂਚਨਾ ਮਿਲੀ ਕਿ ਹਰਿਆਣਾ ਕੇਡਰ ਦੇ ਸੀਨੀਅਰ ਆਈ. ਏ. ਐੱਸ. ਨਿਤਿਨ ਕੁਮਾਰ ਯਾਦਵ ਦੀ ਪਤਨੀ ਨੇ ਸੈਕਟਰ-18 ਸਥਿਤ ਕੋਠੀ ਨੰਬਰ 208 ਵਿਚ ਫਾਹਾ ਲੈ ਲਿਆ ਹੈ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਅਤੇ ਸੈਕਟਰ-19 ਥਾਣਾ ਇੰਚਾਰਜ ਪੁਲਸ ਟੀਮ ਨਾਲ ਪੁੱਜੇ। ਉਨ੍ਹਾਂ ਨੇ ਕਮਰੇ ਵਿਚ ਵੇਖਿਆ ਤਾਂ ਮਿਨਾਕਸ਼ੀ ਯਾਦਵ ਫਾਹੇ ’ਤੇ ਲਟਕੀ ਹੋਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹਿਮਾਚਲ 'ਚ ਵਿਦਿਆਰਥੀਆਂ ਦੇ 'ਕੋਰੋਨਾ' ਪਾਜ਼ੇਟਿਵ ਆਉਣ ਮਗਰੋਂ ਅਲਰਟ 'ਤੇ ਪੰਜਾਬ ਸਰਕਾਰ
ਖ਼ੁਦਕੁਸ਼ੀ ਸਮੇਂ ਉਨ੍ਹਾਂ ਦੀ ਧੀ ਘਰ ਵਿਚ ਦੂਜੇ ਕਮਰੇ ਵਿਚ ਹੀ ਸੀ। ਜਾਣਕਾਰੀ ਮਿਲਦਿਆਂ ਹੀ ਹਰਿਆਣਾ ਦੇ ਆਈ. ਏ. ਐੱਸ. ਵੀ ਮੌਕੇ ’ਤੇ ਪਹੁੰਚ ਗਏ। ਉਹ ਕੋਠੀ ਦੇ ਅੰਦਰ ਹਰਿਆਣਾ ਕੇਡਰ ਦੇ ਸੀਨੀਅਰ ਆਈ. ਏ. ਐੱਸ. ਨਿਤਿਨ ਕੁਮਾਰ ਯਾਦਵ ਨੂੰ ਦਿਲਾਸਾ ਦੇਣ ਲੱਗੇ ਹੋਏ ਸਨ। ਦੱਸਣਯੋਗ ਹੈ ਕਿ ਹਰਿਆਣਾ ਕੇਡਰ ਦੇ ਸੀਨੀਅਰ ਆਈ. ਏ. ਐੱਸ. ਨਿਤਿਨ ਕੁਮਾਰ ਯਾਦਵ ਦਾ ਨਾਂ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਲਈ ਫਾਈਨਲ ਹੋ ਚੁੱਕਿਆ ਹੈ ਪਰ ਅਜੇ ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਨਹੀਂ ਆਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਤਿਹਗੜ੍ਹ ਸਾਹਿਬ 'ਚ ਬੈਂਕ ਨੂੰ ਲੱਗੀ ਅੱਗ, ਸੜ ਕੇ ਸੁਆਹ ਹੋਇਆ ਸਮਾਨ
NEXT STORY