ਲੁਧਿਆਣਾ (ਵਿੱਕੀ) : ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਕੂਲਾਂ ਵਿਚ 1 ਹੀ ਦਿਨ ਵਿਚ 39 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੀ ਅਲਰਟ ਹੋ ਗਈ ਹੈ। ਇਸ ਲੜੀ ਤਹਿਤ ਸਿੱਖਿਆ ਵਿਭਾਗ ਨੇ ਸੂਬੇ ਦੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਦਾ ਰੂਟੀਨ ’ਚ ਕੋਰੋਨਾ ਟੈਸਟਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬੰਬੀਹਾ ਗਰੁੱਪ ਮਗਰੋਂ 'ਵਿੱਕੀ ਮਿੱਡੂਖੇੜਾ' ਦੇ ਕਤਲ ਬਾਰੇ ਹੁਣ ਬਿਸ਼ਨੋਈ ਗਰੁੱਪ ਨੇ ਪਾਈ ਪੋਸਟ
ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਨਿੱਜੀ ਸਕੂਲਾਂ ਦੇ ਪ੍ਰਮੁੱਖਾਂ ਨੂੰ ਉਪਰੋਕਤ ਬਾਰੇ ਪੱਤਰ ਵੀ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਹਰ ਦਿਨ ਹਰੇਕ ਜ਼ਿਲ੍ਹੇ ਤੋਂ ਸਕੂਲਾਂ ’ਚ ਕਿੰਨੀ ਟੈਸਟਿੰਗ ਕਰਵਾਉਣ ਦਾ ਉਦੇਸ਼ ਨਿਰਧਾਰਿਤ ਕੀਤਾ ਗਿਆ ਹੈ। ਸਰਕਾਰੀ ਨਿਰਦੇਸ਼ਾਂ ਮੁਤਾਬਕ ਸੂਬੇ ਦੇ ਸਕੂਲਾਂ ਵਿਚ ਹਰ ਰੋਜ਼ 10,000 ਟੈਸਟ ਜ਼ਰੂਰੀ ਤੌਰ ’ਤੇ ਕਰਵਾਏ ਜਾਣਗੇ। ਇਸ ਦੇ ਲਈ ਸਿੱਖਿਆ ਵਿਭਾਗ ਦੀਆਂ ਟੀਮਾਂ ਸਿਹਤ ਵਿਭਾਗ ਨਾਲ ਮਿਲ ਕੇ ਟੈਸਟਿੰਗ ਕਰਵਾਉਣ ਦੇ ਟੀਚੇ ਨੂੰ ਪੂਰਾ ਕਰਨਗੀਆਂ।
ਇਹ ਵੀ ਪੜ੍ਹੋ : ਡੀ. ਜੇ. 'ਤੇ ਅਰਧ ਨਗਨ ਹੋ ਕੇ ਨੱਚ ਰਹੇ ਨੌਜਵਾਨਾਂ ਦਾ ਘਟੀਆ ਕਾਰਾ, CCTV 'ਚ ਕੈਦ ਹੋਈ ਹੁੱਲੜਬਾਜ਼ੀ (ਤਸਵੀਰਾਂ)
ਦੱਸ ਦੇਈਏ ਕਿ ਸੂਬੇ ਦੇ ਸਕੂਲਾਂ ਵਿਚ ਜਨਤਕ 1 ਹਜ਼ਾਰ ਟੈਸਟ ਹਰ ਦਿਨ ਲੁਧਿਆਣਾ ਤੋਂ ਹੀ ਹੋਣੇ ਹਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ 2 ਅਗਸਤ ਤੋਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਸਕੂਲ ਖੋਲ੍ਹ ਦਿੱਤੇ ਸਨ, ਭਾਵੇਂ ਕਿ ਪਿਛਲੇ 1 ਹਫ਼ਤੇ ਵਿਚ ਸਕੂਲਾਂ ਦੀ ਉਮੀਦ ਮੁਤਾਬਕ ਤਾਂ ਵਿਦਿਆਰਥੀਆਂ ਦੀ ਮੌਜੂਦਗੀ ਨਹੀਂ ਰਹੀ ਪਰ ਆਉਣ ਵਾਲੇ ਦਿਨਾਂ ’ਚ ਆਫਲਾਈਨ ਕਲਾਸਾਂ ’ਚ ਹਾਜ਼ਰੀ ਵਧਾਉਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ ਪਰ ਪਿਛਲੀ ਵਾਰ ਦੀ ਤਰ੍ਹਾਂ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਨਾ ਆਉਣ, ਇਸ ਦੇ ਲਈ ਸਰਕਾਰ ਪਹਿਲਾਂ ਹੀ ਗੰਭੀਰ ਦਿਖਾਈ ਦੇਣ ਲੱਗੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ (ਤਸਵੀਰਾਂ)
ਸਕੂਲਾਂ ਵਿਚ ਅਚਾਨਕ ਹੋਣ ਵਾਲੀ ਟੈਸਟਿੰਗ ਨੂੰ ਇਸੇ ਲੜੀ ਦਾ ਯਤਨ ਹੀ ਮੰਨਿਆ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਸਾਫ਼ ਕਿਹਾ ਗਿਆ ਹੈ ਕਿ ਸੂਬੇ ਵਿਚ ਸਕੂਲਾਂ ਨੂੰ ਖੁੱਲ੍ਹਾ ਰੱਖਣ ਦੇ ਉਦੇਸ਼ ਨਾਲ ਹੀ ਵਿਦਿਆਰਥੀਆਂ ਅਤੇ ਸਟਾਫ਼ ਦੀ ਟੈਸਟਿੰਗ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਕਿ ਸੁਰੱਖਿਆ ਬਰਕਰਾਰ ਰੱਖੀ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਟੈਸਟ ਦੌਰਾਨ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਕੱਕਾਰ ਉਤਾਰਣ ਲਈ ਮਜ਼ਬੂਰ ਕਰਨਾ ਨਿੰਦਣਯੋਗ'
NEXT STORY