ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਨ ਰੱਦ ਹੋਈਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ (ਸੀ. ਆਈ. ਸੀ. ਐੱਸ. ਈ) ਨੇ ਸ਼ੁੱਕਰਵਾਰ ਨੂੰ ਨਤੀਜਾ ਐਲਾਨ ਦਿੱਤਾ ਹੈ। ਕੋਵਿਡ-19 ਕਾਰਨ ਸਕੂਲ ਬੰਦ ਹੋਣ ਕਰਕੇ ਵਿਦਿਆਰਥੀ ਆਪਣੀ ਸਫਲਤਾ ਦਾ ਜਸ਼ਨ ਸਕੂਲਾਂ 'ਚ ਤਾਂ ਨਹੀਂ ਮਨਾ ਸਕੇ ਪਰ ਉਨ੍ਹਾਂ ਦੇ ਘਰਾਂ 'ਚ ਤਿਉਹਾਰ ਵਰਗਾ ਮਾਹੌਲ ਰਿਹਾ। ਲੁਧਿਆਣਾ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਬਰਦਸਤ ਸੁਧਾਰ ਹੋਇਆ ਹੈ। ਹਰ ਵਾਰ ਵਾਂਗ ਸਤਪਾਲ ਮਿੱਤਲ ਸਕੂਲ ਦੁੱਗਰੀ ਦੇ ਵਿਦਿਅਰਥੀਆਂ ਨੇ ਟਾਪ ਪੁਜ਼ੀਸ਼ਨਾਂ 'ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ।

ਬੀਤੇ ਸਾਲ 2019 'ਚ ਟਾਪ ਫੀਸਦੀ 98 ਫੀਸਦੀ ਰਹੀ ਸੀ, ਜਦੋਂ ਕਿ ਇਸ ਵਾਰ ਕਰੀਬ ਸਵਾ ਫੀਸਦੀ ਵੱਧਦੇ ਹੋਏ 99.25 ਫੀਸਦੀ ਤੱਕ ਪੁੱਜੀ ਹੈ, ਜੋ ਪਿਛਲੇ ਕਈ ਸਾਲ ਤੋਂ ਜ਼ਿਆਦਾ ਹੈ। 12ਵੀਂ ਦੇ ਨਤੀਜੇ 'ਚ ਪਹਿਲਾ 3 ਸਥਾਨਾਂ 'ਤੇ ਕੁੜੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਫਰਮਾਇਆ ਭਾਂਵੇ ਕਿ ਜ਼ਿਲ੍ਹੇ 'ਚ ਟਾਪ 3 ਸਥਾਨਾਂ 'ਤੇ 4 ਵਿਦਿਆਰਥੀ ਰਹੇ। ਸਤਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਮਹਿਕ ਬਖਸ਼ੀ (ਆਰਟਸ ਸਟ੍ਰੀਮ) ਨੇ 99.25 ਫੀਸਦੀ ਅੰਕਾਂ ਨਾਲ ਪਿਛਲੇ 8 ਸਾਲ ਦੇ ਰਿਕਾਰਡ ਤੋੜ ਕੇ ਜ਼ਿਲ੍ਹੇ 'ਚ ਆਪਣੀ ਬਿਹਤਰੀਨ ਕਾਰਗੁਜ਼ਾਰੀ ਦੀ ਮਹਿਕ ਬਿਖੇਰਦੇ ਹੋਏ ਟਾਪ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਕ ਸੂਬੇ 'ਚ ਵੀ ਪਹਿਲੇ ਸਥਾਨ 'ਤੇ ਹੈ। ਉੱਥੇ ਸਤਪਾਲ ਮਿੱਤਲ ਸਕੂਲ 'ਚ ਸਾਇੰਸ ਸਟ੍ਰੀਮ ਦੀ ਵਿਦਿਆਰਥਣ ਸੁਵਿਧੀ ਜੈਨ ਨੇ 98.25 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚ ਦੂਜਾ, ਜਦੋਂ ਕਿ ਇਸੇ ਸਕੂਲ 'ਚ ਕਾਮਰਸ ਸਟ੍ਰੀਮ ਦੇ ਵਿਦਿਆਰਥੀ ਰਿਤਿਨ ਮਲਹੋਤਰਾ ਅਤੇ ਸੈਕ੍ਰਿਡ ਹਾਰਟ ਕਾਨਵੈਂਟ ਸਕੂਲ ਚੰਡੀਗੜ੍ਹ ਰੋਡ ਦੀ ਸਾਇੰਸ ਸਟ੍ਰੀਮ ਦੀ ਵਿਦਿਆਰਥਣ ਇਰਸ਼ਿਤਾ ਧੀਮਾਨ ਨੇ 97.75 ਫੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਜ਼ਿਲ੍ਹੇ 'ਚ ਤੀਜਾ ਸਥਾਨ ਹਾਸਲ ਕੀਤਾ।

ਬੇਟੀ ਮਹਿਕ ਦੀ ਪ੍ਰਾਪਤੀ ਦੇਖ ਖੁਸ਼ ਹੋਏ ਕਰਨਲ ਨੀਰਜ ਬਖਸ਼ੀ
ਭਾਰਤੀ ਫੌਜ 'ਚ ਕਰਨਲ ਨੀਰਜ ਬਖਸ਼ੀ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਇਨ੍ਹੀ ਦਿਨੀਂ ਜੰਮੂ 'ਚ ਤਾਇਨਾਤ ਹਨ। ਉਨ੍ਹਾਂ ਦੀ ਧੀ ਮਹਿਕ ਨੇ 99.25 ਫੀਸਦੀ ਅੰਕ ਲੈ ਕੇ ਆਪਣੇ ਪਿਤਾ ਨੂੰ ਉਹ ਖੁਸ਼ੀ ਦਿੱਤੀ ਹੈ, ਜਿਸਦੀ ਖੁਆਇਸ਼ ਹਰ ਮਾਤਾ-ਪਿਤਾ ਦੀ ਹੁੰਦੀ ਹੈ ਕਿ ਬੱਚੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਆਪਣੇ ਟਾਪ ਆਉਣ ਦੀ ਖਬਰ ਜਦੋਂ ਮਹਿਕ ਨੇ ਪਿਤਾ ਕਰਨਲ ਨੀਰਜ ਬਖਸ਼ੀ ਨੂੰ ਦਿੱਤੀ ਗਈ ਤਾਂ ਉਨ੍ਹਾਂ ਦੀ ਰੂਹ ਖੁਸ਼ ਹੋ ਗਈ ਅਤੇ ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਮਹਿਕ ਦੀ ਮਿਹਨਤ ਨੂੰ ਦਿੱਤਾ। ਇਸ ਟਾਪਰ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਸੁਪਨਾ ਦੇਖਿਆ ਕਿ 12ਵੀਂ 'ਚ ਟਾਪ ਕਰਾਂ ਅਤੇ ਉਹ ਅੱਜ ਪੂਰਾ ਵੀ ਹੋ ਗਿਆ।

ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, ਇਕੱਠੇ 75 ਮਾਮਲੇ ਆਏ ਸਾਹਮਣੇ
NEXT STORY