ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਤੋਂ ਬਾਅਦ ਹੁਣ ਆਈ. ਸੀ. ਐੱਸ. ਈ. ਨੇ ਵੀ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਨਜ਼ਦੀਕੀ ਪ੍ਰੀਖਿਆ ਕੇਂਦਰਾਂ 'ਚ ਜਾ ਕੇ ਇਮਤਿਹਾਨ ਦੇਣ ਦੀ ਰਾਹਤ ਦਿੱਤੀ ਹੈ। ਕੌਂਸਲ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਕੋਰੋਨਾ ਦੀ ਵਜ੍ਹਾ ਨਾਲ ਹੋਈ ਤਾਲਾਬੰਦੀ ਕਰਕੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ। ਉਹ ਆਪਣੇ ਸ਼ਹਿਰ 'ਚ ਬਣੇ ਪ੍ਰੀਖਿਆ ਕੇਂਦਰ ਤੋਂ ਹੀ ਪ੍ਰੀਖਿਆ ਕੇ ਸਕਦੇ ਹਨ।
ਤਾਲਾਬੰਦੀ ਨਾਲ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਬਦਲਣ ਦੀ ਛੋਟ ਦਿੱਤੀ ਗਈ ਹੈ। ਦੱਸ ਦੇਈਏ ਕਿ ਕਈ ਵਿਦਿਆਰਥੀ ਆਈ. ਸੀ. ਐੱਸ. ਈ. ਦੀ ਪੜ੍ਹਾਈ ਕਰਨ ਲਈ ਦੂਜੇ ਸ਼ਹਿਰਾਂ ’ਚ ਚਲੇ ਜਾਂਦੇ ਹਨ ਕਿਉਂਕਿ ਕਈ ਸ਼ਹਿਰਾਂ ’ਚ ਉਪਰੋਕਤ ਸਕੂਲ ਨਹੀਂ ਹਨ ਪਰ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਨਾਲ ਪ੍ਰੀਖਿਆਵਾਂ ਰੱਦ ਕਰਨ ਦੇ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਦੱਸ ਦੇਈਏ ਕਿ ਜੇਕਰ ਕੋਈ ਪ੍ਰੀਖਿਆਰਥੀ ਤਾਲਾਬੰਦੀ ਕਾਰਨ ਆਪਣੇ ਸਕੂਲ ਵਾਲੇ ਸ਼ਹਿਰ ਨੂੰ ਛੱਡ ਕੇ ਆਪਣੇ ਗ੍ਰਹਿ ਜ਼ਿਲੇ 'ਚ ਵਾਪਸ ਚਲਾ ਗਿਆ ਤਾਂ ਇਸ ਤਰ੍ਹਾਂ ਦੇ ਪ੍ਰੀਖਿਆਰਥੀ ਹੁਣ ਸ਼ਹਿਰ ਦੇ ਆਈ. ਸੀ. ਐੱਸ. ਈ. ਦੇ ਕਿਸੇ ਵੀ ਸਕੂਲ 'ਚ ਪ੍ਰੀਖਿਆ ਕੇਂਦਰ ’ਤੇ ਜਾ ਕੇ ਪ੍ਰੀਖਿਆ ਦੇ ਸਕਦੇ ਹਨ ਪਰ ਇਸ ਦੇ ਲਈ ਪ੍ਰੀਖਿਆਰਥੀ ਨੂੰ 7 ਜੂਨ ਤੱਕ ਆਪਣਾ ਰਿਕਵੈਸਟ ਲੈਟਰ (ਬੇਨਤੀ ਪੱਤਰ) ਸਕੂਲ ਜ਼ਰੀਏ ਕੌਂਸਲ ਕੋਲ ਭੇਜਣਾ ਹੋਵੇਗਾ। ਆਈ. ਸੀ. ਐੱਸ. ਈ. ਦੇ ਸੈਕਟਰੀ ਗੈਰੀ ਅਰਾਥੂਨ ਵੱਲੋਂ ਜਾਰੀ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰ ਬਦਲਣ ਲਈ ਵਿਦਿਆਰਥੀਆਂ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ। ਉੱਥੇ ਪ੍ਰੀਖਿਆਰਥੀਆਂ ਵੱਲੋਂ ਅਤੇ ਪ੍ਰੀਖਿਆ ਕੇਂਦਰ 'ਚ ਬਦਲਾਅ ਲਈ ਬੇਨਤੀ ਪੱਤਰ ਭੇਜਣ ਦੇ ਬਾਅਦ ਕੇਂਦਰ ਬਦਲਿਆ ਜਾਵੇਗਾ। ਇਸ ਦੀ ਜਾਣਕਾਰੀ ਪ੍ਰੀਖਿਆਰਥੀ ਨੂੰ ਦੇ ਦਿੱਤੀ ਜਾਵੇਗੀ।
ਰੰਗ ਲਿਆਇਆ ਸੀਨੇਟ ਮੈਂਬਰਾਂ ਅਤੇ ਵਿਦਿਆਰਥੀ ਯੂਨੀਅਨ ਦਾ ਵਿਰੋਧ
NEXT STORY