ਨਵਾਂਸ਼ਹਿਰ (ਤ੍ਰਿਪਾਠੀ) : ਆਈਲੈਟਸ ਦਾ ਪੇਪਰ ਲੋੜੀਂਦੇ ਬੈਂਡ ਨਾਲ ਪਾਸ ਕਰਾਉਣ ਦੇ ਬਹਾਨੇ 7 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਅਣਪਛਾਤੀ ਲੜਕੀ ਖ਼ਿਲਾਫ ਥਾਣਾ ਸਦਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸੁਧਾ ਸ਼ਰਮਾ ਪੁੱਤਰੀ ਭੋਜ ਕੁਮਾਰ ਸ਼ਰਮਾ ਵਾਸੀ ਮੋਜੇਵਾਲ, ਨਵਾਂ ਨੰਗਲ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਸਨੇ ਐੱਮ. ਬੀ. ਏ. ਦੀ ਪੜ੍ਹਾਈ ਕੀਤੀ ਹੈ ਅਤੇ ਉਹ ਪੀ. ਆਰ. ਵੀਜ਼ੇ ’ਤੇ ਕੈਨੇਡਾ ਜਾਣਾ ਚਾਹੁੰਦੀ ਸੀ। ਉਸਨੇ ਦੱਸਿਆ ਕਿ ਉਸਨੇ ਪਹਿਲਾਂ ਵੀ 2 ਵਾਰ ਆਈਲੈਟਸ ਦਾ ਪੇਪਰ ਦਿੱਤਾ ਸੀ ਪਰ ਉਸਨੂੰ ਲੋੜੀਂਦੇ ਬੈਂਡ ਨਹੀਂ ਮਿਲੇ ਸਨ। ਉਸਨੇ ਦੱਸਿਆ ਕਿ ਉਸ ਨਾਲ ਅਸ਼ਵਨੀ ਕੁਮਾਰ ਪੁੱਤਰ ਰਾਮ ਪਾਲ ਅਤੇ ਪ੍ਰਮੋਦ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗੰਭੀਰਪੁਰ ਜ਼ਿਲ੍ਹਾ ਰੂਪਨਗਰ ਆਈਲੈਂਟਸ ਦੀਆਂ ਕਲਾਸਾਂ ਲਗਾਉਂਦੇ ਸਨ। ਉਕਤ ਅਸ਼ਵਨੀ ਕੁਮਾਰ ਨਾਲ ਉਸਦੀ ਮੁਲਾਕਾਤ ਇਕ ਲੜਕੀ ਨਾਲ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਇਕ ਹੋਟਲ ’ਚ ਹੋਈ ਸੀ, ਜਿੱਥੇ ਆਈਲੈਟਸ ਦਾ ਪੇਪਰ ਸੈਂਟਰ ਬਣਿਆ ਹੋਇਆ ਹੈ, ਜਿਸਨੇ ਦੱਸਿਆ ਕਿ ਉਹ ਇਕ ਆਈ.ਡੀ.ਪੀ. ਕੰਪਨੀ ’ਚ ਕੰਮ ਕਰਦੀ ਹੈ ਜੋ ਆਈਲੈਟਸ ਦੇ ਪੇਪਰ ਲੈਂਦੀ ਹੈ ਅਤੇ ਲੋੜੀਂਦੇ ਬੈਂਡ ਨਾਲ ਪੇਪਰ ਪਾਸ ਕਰ ਸਕਦੀ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਏ ਮੁੰਡੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੱਡਾ ਖ਼ੁਲਾਸਾ
ਉਸਨੇ ਦੱਸਿਆ ਕਿ ਉਕਤ ਲੜਕੀ ਦੇ ਝਾਂਸੇ ’ਚ ਆ ਕੇ ਉਕਤ ਤਿੰਨਾਂ ਨੇ ਉਸ ਨੂੰ 1-1 ਲੱਖ ਰੁਪਏ ਦੀ ਐਡਵਾਂਸ ਰਾਸ਼ੀ ਦੇ ਦਿੱਤੀ, ਜਦਕਿ ਸੌਦਾ 2-2 ਲੱਖ ਰੁਪਏ ’ਚ ਤੈਅ ਹੋਇਆ ਸੀ। ਉਸਨੇ ਦੱਸਿਆ ਕਿ ਉਸਨੇ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਸਥਿਤ ਹੋਟਲ ’ਚ ਪੇਪਰ ਦਿੱਤਾ ਸੀ। ਕੁੱਝ ਦਿਨਾਂ ਬਾਅਦ ਉਕਤ ਲੜਕੀ ਨੇ ਉਸਨੂੰ ਆਪਣੇ ਮੋਬਾਈਲ ਨੰਬਰ ’ਤੇ ਆਈਲੈਟਸ ਦਾ ਨਤੀਜਾ ਭੇਜਿਆ ਜਿਸ ਵਿਚ ਉਸਨੂੰ ਲੋੜੀਂਦੇ ਅੰਕਾਂ ਨਾਲ ਪਾਸ ਦਿਖਾਇਆ ਗਿਆ। ਉਕਤ ਲੜਕੀ ਨੇ ਉਸਨੂੰ ਬਾਕੀ ਰਕਮ ਦੇਣ ਲਈ ਨਵਾਂਸ਼ਹਿਰ ਬੁਲਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ, ਬਰਛੇ ਮਾਰ ਮਾਰ ਕੇ ਵਿਅਕਤੀ ਦਾ ਕਤਲ
ਜਿੱਥੇ ਉਸਨੇ ਉਕਤ ਦੋਵਾਂ ਨੌਜਵਾਨਾਂ ਤੋਂ 1-1 ਲੱਖ ਰੁਪਏ ਅਤੇ ਉਸਦੇ ਪੇਪਰ ਵਿਚ ਕੁਝ ਖਰਾਬੀ ਹੋਣ ਦੀ ਗੱਲ ਕਹਿ ਕੇ 2 ਲੱਖ ਰੁਪਏ (ਤਿੰਨਾਂ ਤੋਂ ਕੁੱਲ 7 ਲੱਖ ਰੁਪਏ) ਲੈ ਲਏ। ਉਸਨੇ ਦੱਸਿਆ ਕਿ ਜਦੋਂ ਆਈਲੈਟਸ ਦਾ ਨਤੀਜਾ ਆਇਆ ਤਾਂ ਉਸਦੇ ਨਤੀਜੇ ਵਿਚ ਲੋੜੀਂਦੇ ਬੈਂਡ ਨਹੀਂ ਸਨ। ਇਸ ਤਰ੍ਹਾਂ ਉਕਤ ਲੜਕੀ ਨੇ ਆਈਲੈਟਸ ਦਾ ਪੇਪਰ ਲੋੜੀਂਦੇ ਨੰਬਰਾਂ ਨਾਲ ਪਾਸ ਕਰਨ ਦੇ ਬਹਾਨੇ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ੀ ਲੜਕੀ ਖਿਲਾਫ ਕਾਨੂੰਨ ਤਹਿਤ ਕਾਰਵਾਈ ਕਰਨ ਅਤੇ ਉਸਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਅਣਪਛਾਤੀ ਲੜਕੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਸ਼ਰੇਆਮ ਸੜਕ ਵਿਚਾਲੇ ਗੰਡਾਸਿਆਂ ਨਾਲ ਵੱਢਿਆ ਮੁੰਡਾ, ਵੀਡੀਓ ਵੀ ਆਈ ਸਾਹਮਣੇ
ਕੇਂਦਰੀ ਜੇਲ੍ਹ ’ਚੋਂ 2 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ
NEXT STORY