Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 26, 2026

    2:08:23 PM

  • sgpc bans pants shirts in offices

    SGPC ਵੱਲੋਂ ਦਫਤਰਾਂ 'ਚ ਪੈਂਟ-ਸ਼ਰਟ 'ਤੇ ਪਾਬੰਦੀ!

  • india vs zimbabwe

    T20 CWC ; 'ਕਰੋ ਜਾਂ ਮਰੋ' ਮੁਕਾਬਲੇ 'ਚ ਭਾਰਤ ਦਾ...

  • babbu mann  s big revelation on ks makhan  s statement on contesting elections

    ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ...

  • major accident in punjab former sarpanch dies in horrific accident

    ਪੰਜਾਬ 'ਚ ਵਾਪਰਿਆ ਵੱਡਾ ਹਾਦਸਾ! ਸਾਬਕਾ ਸਰਪੰਚ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਾਂਗੇ, ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ : ਸੁਨੀਲ ਜਾਖੜ

PUNJAB News Punjabi(ਪੰਜਾਬ)

ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਾਂਗੇ, ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ : ਸੁਨੀਲ ਜਾਖੜ

  • Edited By Anuradha,
  • Updated: 18 Jul, 2023 06:35 PM
Jalandhar
if hearts are won  seats will also come
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਗੁਲਸ਼ਨ ਅਰੋੜਾ, ਰਮਨਦੀਪ ਸੋਢੀ) : ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਨੇ ‘ਪੰਜਾਬ ਕੇਸਰੀ/ਜਗ ਬਾਣੀ/ਨਵੋਦਿਆ ਟਾਈਮਜ਼ ਅਤੇ ਹਿੰਦ ਸਮਾਚਾਰ ਲਈ ਪਹਿਲੀ ਇੰਟਰਵਿਊ ਦਿੱਤੀ, ਜਿਸ ’ਚ ਉਨ੍ਹਾਂ ਪ੍ਰਤੀਨਿਧੀ ਗੁਲਸ਼ਨ ਅਰੋੜਾ ਅਤੇ ਰਮਨਦੀਪ ਸੋਢੀ ਨਾਲ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਬੇਬਾਕੀ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਸਵਾਲ : ਕਾਂਗਰਸ ਤੋਂ ਬਾਅਦ ਹੁਣ ਭਾਜਪਾ ’ਚ ਵੀ ਪ੍ਰਧਾਨਗੀ ਦਾ ਮੌਕਾ ਮਿਲਿਆ, ਕਿਵੇਂ ਲੱਗ ਰਿਹੈ?
ਜਵਾਬ : ਪ੍ਰਧਾਨਗੀ ਨਹੀਂ, ਮੈਨੂੰ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ ਹੈ। ਜਦੋਂ ਜ਼ਿੰਮੇਵਾਰੀ ਮੋਢਿਆਂ ’ਤੇ ਆਉਂਦੀ ਹੈ ਤਾਂ ਝੁਕ ਕੇ ਚੱਲਣਾ ਪੈਂਦਾ ਹੈ। ਮੇਰੀ ਟੀਚਾ ਸਿਰਫ਼ ਸੇਵਾ ਹੈ। ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਛੱਡ ਦਿੱਤਾ। ਮੈਂ ਕਹਿੰਦਾ ਹਾਂ ਕਿ ਸੁਨੀਲ ਜਾਖੜ ਉਥੇ ਹੀ ਖੜ੍ਹਾ ਹੈ। ਮੇਰੀ ਸੋਚ ਨਹੀਂ ਬਦਲੀ, ਜਿਹੜੇ ਲੋਕ ਸਵਾਲ ਪੁੱਛਦੇ ਸਨ, ਉਹ ਖੁਦ ਬਦਲ ਗਏ ਹਨ।

ਸਵਾਲ : ਭਾਜਪਾ ’ਚ ਰਹਿ ਕੇ ਕੰਮ ਕਰਨਾ ਕਿਵੇਂ ਆਸਾਨ ਹੋਵੇਗਾ?
ਜਵਾਬ : ਮੇਰੀ ਸੋਚ ਤਾਂ ਉਥੇ ਹੀ ਖੜ੍ਹੀ ਹੈ। ਭਾਜਪਾ ਲੀਡਰਸ਼ਿਪ ਨੇ ਕੁਝ ਸੋਚ ਕੇ ਹੀ ਸੁਨੀਲ ਜਾਖੜ ਨੂੰ ਮੌਕਾ ਦਿੱਤਾ ਹੋਵੇਗਾ। ਉਹ ਮੇਰੇ ਤੋਂ ਕਾਫੀ ਸਿਆਣੇ ਹਨ। ਉਨ੍ਹਾਂ ਨੂੰ ਸੁਨੀਲ ਜਾਖੜ ਦੇ ਪਿਛੋਕੜ ਦਾ ਪਤਾ ਹੈ। ਇਹ ਸਭ ਅਫਵਾਹਾਂ ਹਨ। ਇਨ੍ਹਾਂ ਸਭ ਨੂੰ ਦੂਰ ਕਰਾਂਗੇ। ਜਿਹੜੇ ਪੰਜਾਬ ਦੇ ਮੁੱਦਿਆਂ ’ਤੇ ਗੱਲ ਕਰਦੇ ਹਨ ਪਰ ਉਹ ਵੀ ਪੰਜਾਬੀਆਂ ਨੂੰ ਸਮਝ ਨਹੀਂ ਸਕੇ।

ਇਹ ਵੀ ਪੜ੍ਹੋ : ਪੰਜਾਬ ਦਾ ਨਵਾਂ ਕਾਂਗਰਸ ਪ੍ਰਧਾਨ ਬਣਨ ਲਈ ਦੌੜ ਸ਼ੁਰੂ : ਬਿੱਟੂ, ਤਿਵਾੜੀ, ਸਿੱਧੂ, ਰੰਧਾਵਾ ਪ੍ਰਧਾਨਗੀ ਦੀ ਦੌੜ ’ਚ!

ਸਵਾਲ : ਕੀ ਤੁਸੀਂ ਮੰਨਦੇ ਹੋ ਕਿ ਪਿੰਡਾਂ ਵਿਚ ਭਾਜਪਾ ਦੀ ਹਾਲਤ ਪਤਲੀ ਹੈ?
ਜਵਾਬ : ਬਿਲਕੁਲ, ਇਹ ਇਕ ਚੁਣੌਤੀ ਭਰਿਆ ਸਮਾਂ ਹੈ। ਅਸੀਂ ਲੋਕਾਂ ਦੇ ਵਿਚਕਾਰ ਜਾਵਾਂਗੇ ਅਤੇ ਉਨ੍ਹਾਂ ਨੂੰ ਦੱਸਾਂਗੇ ਕਿ ਅਸੀਂ ਇਹ ਕੰਮ ਕੀਤੇ ਹਨ ਅਤੇ ਅੱਗੇ ਇਹ ਕੰਮ ਕਰਾਂਗੇ। ਲੋਕਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ। ਜੇਕਰ ਲੋਕ ਇਸਨੂੰ ਸਵੀਕਾਰ ਕਰਨਗੇ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ। ਅਸੀਂ 23 ਸੀਟਾਂ ਤੋਂ 117 ’ਤੇ ਚੋਣ ਲਡ਼ਨ ਜਾ ਰਹੇ ਹਾਂ। ਮੇਰੇ ਕੋਲ ਕੋਈ ਗਿੱਦੜਸਿੰਙੀ ਨਹੀਂ ਹੈ। ਅਸੀਂ ਲੋਕਾਂ ਦਾ ਦਿਲ ਜਿੱਤਾਂਗੇ। ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ। ਅਸੀਂ ਉਹ ਕੰਮ ਨਹੀਂ ਕਰਾਂਗੇ, ਜੋ ਪੰਜਾਬ ਵਿਚ ਅੱਗ ਲਾ ਕੇ ਸੀਟਾਂ ਜਿੱਤ ਰਹੇ ਹਨ।

ਸਵਾਲ : ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੈਰ-ਮੌਜੂਦਗੀ ਅਤੇ ਅਰੁਣ ਨਾਰੰਗ ਦੇ ਅਸਤੀਫੇ ਨੂੰ ਕਿਵੇਂ ਦੇਖਦੇ ਹੋ?
ਜਵਾਬ : ਇਹ ਸੁਭਾਵਿਕ ਹੈ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਮੈਂ ਅਰੁਣ ਨਾਰੰਗ ਦੀ ਜਗ੍ਹਾ ’ਤੇ ਹੁੰਦਾ ਤਾਂ ਸ਼ਾਇਦ ਮੈਂ ਵੀ ਇਸੇ ਤਰ੍ਹਾਂ ਰਿਐਕਟ ਕਰਦਾ। ਉਨ੍ਹਾਂ ਦੀ ਮੇਰੇ ਨਾਲ ਨਹੀਂ, ਕਿਸੇ ਹੋਰ ਮੁੱਦੇ ’ਤੇ ਕੋਈ ਗੱਲ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇ. ਪੀ. ਨੱਢਾ ਨੇ ਸੁਨੀਲ ’ਤੇ ਭਰੋਸਾ ਨਹੀਂ ਜਤਾਇਆ, ਸਗੋਂ ਆਪਣੇ ਵਰਕਰਾਂ ’ਤੇ ਜਤਾਇਆ ਹੈ ਕਿ ਸਾਡਾ ਵਰਕਰ ਪੰਜਾਬ ਅਤੇ ਪਾਰਟੀ ਦੀ ਬਿਹਤਰੀ ਲਈ ਅੱਗੇ ਚੱਲ ਸਕਦਾ ਹੈ।

ਸਵਾਲ : ਪੁਰਾਣੇ ਭਾਜਪਾਈਆਂ ਨੂੰ ਨਾਲ ਕਿਵੇਂ ਲੈ ਕੇ ਚੱਲੋਗੇ?
ਜਵਾਬ : ਮਿਲ ਕੇ ਚੱਲਾਂਗੇ। ਇਹ ਕਹਿਣ ਵਿਚ ਮੈਨੂੰ ਕੋਈ ਸੰਕੋਚ ਨਹੀਂ ਹੈ। ਅੱਜਕਲ ਦੇ ਜ਼ਮਾਨੇ ’ਚ ਸਿਆਸਤ ਧੰਦਾ ਬਣ ਚੁੱਕੀ ਹੈ। ਮੈਂ ਸੇਵਾ ਦੀ ਭਾਵਨਾ ਲੈ ਕੇ ਸਿਆਸਤ ਕਰਦਾ ਆਇਆ ਹਾਂ। 2002 ਵਿਚ ਵਿਧਾਇਕ ਚੁਣਿਆ ਗਿਆ ਸੀ। ਉਦੋਂ ਤੋਂ ਪੰਜਾਬ ਦੇ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ, ਮੈਂ ਉਸਨੂੰ ਕਦੀ ਨਹੀਂ ਭੁੱਲ ਸਕਦਾ। ਇਹੀ ਪਿਆਰ ਲੈ ਕੇ ਮੈਂ ਲੋਕਾਂ ਦੇ ਵਿਚਕਾਰ ਜਾਵਾਂਗਾ।

ਸਵਾਲ : ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਕਹੋਗੇ?
ਜਵਾਬ : ਗੱਠਜੋੜ ਦਾ ਤਾਂ ਪਤਾ ਨਹੀਂ ਪਰ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਕਿ ਪੰਜਾਬ ਦੇ ਹਰ ਕੋਨੇ ਵਿਚ ਭਾਜਪਾ ਦਾ ਝੰਡਾ ਹੋਣਾ ਚਾਹੀਦਾ ਹੈ। ਸਾਨੂੰ ਛੋਟੇ-ਵੱਡੇ ਦੀ ਸੋਚ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਸਾਡੇ ਪਰਿਵਾਰਾਂ ਵਿਚ ਪਹਿਲਾਂ ਕਿਹਾ ਜਾਂਦਾ ਹੈ ਕਿ ਜਦੋਂ ਤਕ ਵੱਡਾ ਬੈਠਾ ਹੈ, ਉਹ ਜ਼ਿੰਮੇਵਾਰੀ ਸੰਭਾਲ ਲਵੇਗਾ ਪਰ ਹੁਣ ਸਾਡੇ ’ਤੇ ਜ਼ਿੰਮੇਵਾਰੀ ਆਈ ਹੈ, ਅਸੀਂ ਉਸਨੂੰ ਕਿਵੇਂ ਨਿਭਾਉਣਾ ਹੈ, ਇਹ ਦੇਖਣਾ ਹੈ। ਪਹਿਲਾਂ ਬਾਦਲ ਸਾਹਿਬ ਸਨ ਤਾਂ ਉਹ ਦਿੱਲੀ ਜਾ ਕੇ ਕਹਿ ਦਿੰਦੇ ਸਨ ਕਿ ਪਿੰਡਾਂ ਦੇ ਮਸਲੇ ਮੇਰੇ ’ਤੇ ਛੱਡ ਦਿਓ, ਮੈਂ ਖੁਦ ਦੇਖ ਲਵਾਂਗਾ, ਜਿਸ ਦਾ ਨੁਕਸਾਨ ਭਾਜਪਾ ਨੂੰ ਹੋਇਆ ਹੈ। ਕਿਸਾਨਾਂ ਦੀਆਂ ਭਾਵਨਾਵਾਂ ਨੂੰ ਵੀ ਸਹੀ ਢੰਗ ਨਾਲ ਕੇਂਦਰ ਤਕ ਨਹੀਂ ਪਹੁੰਚਾਇਆ ਗਿਆ, ਜਿਸ ਦਾ ਨੁਕਸਾਨ ਭਾਜਪਾ ਨੂੰ ਤਾਂ ਹੋਇਆ ਹੈ, ਅਕਾਲੀ ਦਲ ਨੂੰ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਅਸੀਂ ਲੋਕਾਂ ਦੇ ਵਿਚਕਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲਿਜਾਵਾਂਗੇ। ਅੱਜ ਲਗਭਗ 22 ਲੱਖ ਘਰਾਂ ਵਿਚ ਕਿਸਾਨ ਨਿਧੀ ਆਉਂਦੀ ਹੈ। 3.50 ਲੱਖ ਕਰੋੜ ਰੁਪਏ ਖਾਦ ’ਤੇ ਸਬਸਿਡੀ ਆਉਂਦੀ ਹੈ, ਜਦੋਂ ਕਿ 2014 ਤਕ ਇਹ 80 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਮਾਮਲਾ ਬੀਬੀਆਂ ਦੇ ਅਸਤੀਫੇ ਦਾ : ਸੁਖਬੀਰ ਆਪਣੇ ਫੈਸਲੇ ’ਤੇ ਮੁੜ ਕਰਨਗੇ ਵਿਚਾਰ?

ਸਵਾਲ : ਦੱਸਿਆ ਜਾ ਰਿਹਾ ਸੀ ਕਿ ਜਾਖੜ ਗੱਠਜੋੜ ’ਚ ਸੂਤਰਧਾਰ ਬਣਨਗੇ?
ਜਵਾਬ : ਨਹੀਂ, ਅਜਿਹਾ ਨਹੀਂ ਹੈ, ਇਸ ਵਿਚ ਮੇਰੀ ਲੋੜ ਨਹੀਂ ਹੈ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਚੰਦੂਮਾਜਰਾ ਵਰਗੇ ਸੀਨੀਅਰ ਅਾਗੂਆਂ ਦੇ ਆਪਣੇ ਹੀ ਕਾਫੀ ਲਿੰਕ ਹਨ। ਮੇਰਾ ਤਾਂ ਕੰਮ ਸਿਰਫ ਇੰਨਾ ਹੈ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸਨੂੰ ਵਧੀਆ ਢੰਗ ਨਾਲ ਪੂਰੀ ਕਰਾਂ। ਮੇਰਾ ਮੰਨਣਾ ਹੈ ਕਿ ਭਾਜਪਾ ਹਰ ਪਿੰਡ ਅਤੇ ਇਲਾਕੇ ਵਿਚ ਮਜ਼ਦੂਰਾਂ ਦੀ ਪਾਰਟੀ ਬਣੇ। ਹਰ ਵਰਗ ਦੀ ਪਾਰਟੀ ਬਣੇ। ਜੇਕਰ ਕਿਤੇ ਸਮਝੌਤੇ ਦੀ ਗੱਲ ਆਉਂਦੀ ਹੈ ਤਾਂ ਘੱਟ ਤੋਂ ਘੱਟ ਬਰਾਬਰ ਬੈਠ ਕੇ ਗੱਲ ਤਾਂ ਕਰ ਸਕੀਏ। ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ। ਜੇਕਰ ਦੋਵੇਂ ਇਕੱਠੇ ਹੁੰਦੇ ਹਨ ਤਾਂ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਮੌਕਾ ਮਿਲ ਸਕਦਾ ਹੈ, ਜਿਹੜੇ ਇਕ ਵਾਰ ਮੌਕਾ ਮੰਗ ਰਹੇ ਸਨ। ਨਹੀਂ ਤਾਂ ਭਾਜਪਾ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਵਿਚ ਸਮਾਂ ਲੱਗੇਗਾ।

ਸਵਾਲ : ਅਸ਼ਵਨੀ ਸੇਖੜੀ ਤੋਂ ਬਾਅਦ ਹੋਰ ਵੀ ਲੀਡਰ ਭਾਜਪਾ ਵਿਚ ਸ਼ਾਮਲ ਹੋਣਗੇ?
ਜਵਾਬ : ਹਰ ਲੀਡਰ ਦਾ ਆਪਣਾ ਨਜ਼ਰੀਆ ਹੁੰਦਾ ਹੈ। ਹਰ ਕੋਈ ਸਿਆਸਤ ਨੂੰ ਆਪਣੇ ਹਿਸਾਬ ਨਾਲ ਦੇਖਦਾ ਹੈ। ਸਾਰੇ ਸੀਨੀਅਰ ਆਗੂ ਹਨ। ਅੱਜ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਹਾਲਤ ਕਾਫੀ ਖ਼ਰਾਬ ਹੈ। ਜੇਕਰ ਉਹ ਸਮਝਦੇ ਹਨ ਤਾਂ ਭਾਜਪਾ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਅਤੇ ਸਿੱਖ ਧਰਮ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ ਤਾਂ ਉਹ ਜ਼ਰੂਰ ਸੋਚਣਗੇ। ਮੇਰੇ ਆਉਣ ਨਾਲ ਕੋਈ ਪਾਰਟੀ ਵਿਚ ਨਹੀਂ ਆਵੇਗਾ, ਸਗੋਂ ਚੰਗੇ-ਬੁਰੇ ਨੂੰ ਦੇਖ ਕੇ ਫੈਸਲਾ ਲੈਣਗੇ। ਉਂਝ ਹਾਲਾਤ ਇਸ ਸਮੇਂ ਭਾਜਪਾ ਦੇ ਪੱਖ ਵਿਚ ਹਨ।

ਸਵਾਲ : ਭਗਵੰਤ ਮਾਨ, ਸੁਖਜਿੰਦਰ ਰੰਧਾਵਾ ਅਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ ’ਤੇ ਤੁਸੀਂ ਕੀ ਕਹਿੰਦੇ ਹੋ?
ਜਵਾਬ : ਕੁਝ ਕਹਿੰਦੇ ਹਨ ਕਿ ਮੇਰੇ ਹਲਕੇ ਵਿਚ ਤਾਂ ਹਿੰਦੂ ਹੈ ਹੀ ਨਹੀਂ। ਕੁਝ ਪਤਾ ਨਹੀਂ ਕਿਸ ਵਹਿਮ ਵਿਚ ਹੈ ਕਿ ਇਹ ਹਿੰਦੂ ਬਣ ਗਿਆ ਹੈ। ਇਸ ਦੇ ਆਉਣ ਨਾਲ ਪੰਜਾਬ ਵਿਚ ਅੱਗ ਲੱਗ ਜਾਵੇਗੀ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਇਹ ਲੋਕ ਅੰਦਰੋਂ ਬੁਰੇ ਹਨ। ਮੈਂ ਪੰਜਾਬ ਅਤੇ ਪੰਜਾਬੀਅਤ ’ਤੇ ਪਹਿਰਾ ਦੇ ਰਿਹਾ ਹਾਂ। ਇਨ੍ਹਾਂ ਮੈਨੂੰ ਹੀ ਦੁਤਕਾਰ ਦਿੱਤਾ। ਪਹਿਲਾਂ ਸੁਨੀਲ ਬਹੁਤ ਵਧੀਆ ਸੀ।

ਸਵਾਲ : ਭਗਵੰਤ ਮਾਨ ਲਈ ਤੁਹਾਡਾ ਕੀ ਕਹਿਣਾ ਹੈ?
ਜਵਾਬ : ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪੰਜਾਬ ਵਿਚ ਹੜ੍ਹ ਆਇਆ ਹੋਇਆ ਹੈ ਅਤੇ ਭਗਵੰਤ ਮਾਨ ਬੈਂਗਲੁਰੂ ਚਲੇ ਗਏ। ਜਲੰਧਰ ਦੇ ਵੀ ਕਈ ਇਲਾਕੇ ਪ੍ਰਭਾਵਿਤ ਹੋਏ ਹਨ, ਜਦੋਂ ਪਹਿਲੇ ਦਿਨ ਖਰੜ, ਡੇਰਾਬੱਸੀ, ਪਟਿਆਲਾ ਅਤੇ ਰੋਪੜ ਵਰਗੇ ਇਲਾਕੇ ਪਾਣੀ ਵਿਚ ਡੁੱਬੇ, ਉਦੋਂ ਭਗਵੰਤ ਮਾਨ ਪੰਚਕੂਲਾ ’ਚ ਵੋਟਾਂ ਮੰਗ ਰਹੇ ਸਨ। 4 ਜੁਲਾਈ ਨੂੰ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਖਦਸ਼ਾ ਜਤਾਇਆ ਸੀ। 2 ਦਿਨਾਂ ਬਾਅਦ ਉਨ੍ਹਾਂ 8 ਜੁਲਾਈ ਲਈ ਆਰੇਂਜ ਅਲਰਟ ਐਲਾਨ ਕਰ ਦਿੱਤਾ ਪਰ ਸੀ. ਐੱਮ. ਆਪਣੀ ਵਰ੍ਹੇਗੰਢ ਮਨਾ ਰਹੇ ਸਨ। ਜੇਕਰ ਸੀ. ਐੱਮ. ਬਿਜ਼ੀ ਸਨ ਪਰ ਸਰਕਾਰ ਤਾਂ ਜਾਗ ਰਹੀ ਸੀ। ਫਿਰ ਵੀ ਕੋਈ ਉਚਿਤ ਕਦਮ ਨਹੀਂ ਚੁੱਕੇ ਗਏ। ਸ਼ਾਹਕੋਟ ਨੇੜੇ ਇਕ ਪਿੰਡ ਵਿਚ ਇਕ ਮਜ਼ਦੂਰ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਇਸ ਮਜ਼ਦੂਰ ਦੀ ਇਸ ਕਾਰਨ ਮੌਤ ਹੋ ਗਈ ਕਿ ਪੁਲਸ ਨੇ ਸੀ. ਐੱਮ. ਦੇ ਆਉਣ ਕਾਰਨ ਰੋਡ ਬਲਾਕ ਕੀਤੀ ਹੋਈ ਸੀ, ਜਿਸ ਕਾਰਨ ਐਂਬੂਲੈਂਸ ਨਹੀਂ ਪੁੱਜੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਸੂਬੇ ਦੇ ਆਂਗਣਵਾੜੀ ਸੈਂਟਰਾਂ ਦੀਆਂ ਬੁਨਿਆਦੀ ਸਹੂਲਤਾਂ ਲਈ ਚੁੱਕ ਰਹੀ ਹੈ ਠੋਸ ਕਦਮ : ਡਾ. ਬਲਜੀਤ ਕੌਰ

ਸਵਾਲ : ਐੱਨ. ਡੀ. ਏ. ਖ਼ਿਲਾਫ਼ ਮਹਾਗੱਠਜੋੜ ਕੀ ਭਾਜਪਾ ਲਈ ਚੁਣੌਤੀ ਸਾਬਿਤ ਹੋਵੇਗਾ?
ਜਵਾਬ : ਕਿਹੜੀ ਚੋਣ ਬਿਨਾਂ ਚੁਣੌਤੀ ਦੇ ਹੁੰਦੀ ਹੈ। ਚੁਣੌਤੀ ਤਾਂ ਹਰ ਥਾਂ ਹੁੰਦੀ ਹੈ। 10 ਸਾਲ ਕੀਤੇ ਕੰਮਾਂ ਨੂੰ ਜਨਤਾ ਦੇ ਵਿਚਕਾਰ ਲਿਜਾਵਾਂਗੇ। ਜੇਕਰ ਗੱਠਜੋੜ ਨਾ ਹੁੰਦਾ ਤਾਂ ਚੁਣੌਤੀ ਤਾਂ ਫਿਰ ਵੀ ਹੁੰਦੀ ਪਰ ਉਸਦੀ ਤਿਆਰੀ ਵੀ ਉਸੇ ਹਿਸਾਬ ਨਾਲ ਕੀਤੀ ਜਾਂਦੀ ਹੈ ਅਤੇ ਅਸੀਂ ਡਟ ਕੇ ਕਰਾਂਗੇ।

ਸਵਾਲ : ਯੂ. ਸੀ. ਸੀ. ਅਤੇ ਹਰਿਆਣਾ ਵਿਧਾਨ ਸਭਾ ਲਈ ਜਗ੍ਹਾ ਦੇਣ ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਮੇਰਾ ਮੰਨਣਾ ਹੈ ਕਿ ਯੂ. ਸੀ. ਸੀ. ਦਾ ਡਰਾਫਟ ਕਿਸੇ ਨੇ ਪੜ੍ਹਿਆ ਨਹੀਂ ਹੈ। ਸਭ ਇਸਦੀ ਨਿਖੇਧੀ ਕਰ ਰਹੇ ਹਨ। ਜੇਕਰ ਦੇਸ਼ ਵਿਚ ਦਾਜ ਪ੍ਰਥਾ ਅਤੇ ਬਾਲ ਵਿਆਹ ਪ੍ਰਥਾ ਬੰਦ ਹੋਈ ਤਾਂ ਉਸ ਨਾਲ ਕੀ ਕੋਈ ਹਿੰਦੂਆਂ ਨੂੰ ਫਰਕ ਪਿਆ ਹੈ। ਡਰਾਫਟ ਆਉਣ ਦਿਓ, ਉਸਨੂੰ ਪੜ੍ਹਨ ਤੋਂ ਬਾਅਦ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਦੂਜਾ ਸਵਾਲ ਚੰਡੀਗੜ੍ਹ ਸਾਡਾ ਹੈ, ਉਸਦੀ ਇਕ ਇੰਚ ਵੀ ਜ਼ਮੀਨ ਜਾਣ ਨਹੀਂ ਦਿਆਂਗੇ।

ਸਵਾਲ : ਰਾਜਪਾਲ ਅਤੇ ਸੀ. ਐੱਮ. ਵਿਵਾਦ ਨੂੰ ਲੈ ਕੇ ਤੁਸੀਂ ਕੀ ਕਹੋਗੇ?
ਜਵਾਬ : ਮੈਂ ਪਹਿਲਾਂ ਵੀ ਕਿਹਾ ਸੀ ਕਿ ਦਰਬਾਰ ਸਾਹਿਬ ਅੰਦਰ ਕਿਸੇ ਵੀ ਚੈਨਲ ਦੀ ਮਨਾਪਲੀ ਬੰਦ ਹੋਣੀ ਚਾਹੀਦੀ ਹੈ। ਮੈਂ ਇਹ ਵੀ ਕਿਹਾ ਸੀ ਕਿ ਕਿਸੇ ਵੀ ਧਾਰਮਿਕ ਭਾਵਨਾ ਦੇ ਅੰਦਰ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ : 1.80 ਕਰੋੜ ਦੀ ਲਾਗਤ ਨਾਲ ਨਵੀਆਂ ਲਾਈਨਾਂ ਵਿਛਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਨਿਰਵਿਘਨ ਬਿਜਲੀ ਸਪਲਾਈ ਕੀਤੀ ਬਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • BJP
  • Punjab
  • Seats
  • Sunil Jakhar
  • ਪੰਜਾਬ
  • ਸੀਟਾਂ
  • ਸੁਨੀਲ ਜਾਖੜ
  • ਭਾਜਪਾ

ਮਾਨ ਸਰਕਾਰ ਨੇ ਪੈਨਸ਼ਨਾਂ ਵਧਾਉਣ ਦਾ ਕੀਤਾ ਐਲਾਨ, ਇਸ ਤਾਰੀਖ਼ ਤੋਂ ਮਿਲਣਗੇ 11 ਹਜ਼ਾਰ ਰੁਪਏ

NEXT STORY

Stories You May Like

  • there is no such thing as government in punjab  sunil jakhar
    ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਨੀਲ ਜਾਖੜ
  • sunil jakhar said india us trade deal prove runway for punjab economy
    ਭਾਰਤ-ਅਮਰੀਕਾ ਵਪਾਰ ਸਮਝੌਤਾ ਪੰਜਾਬ ਦੀ ਆਰਥਿਕਤਾ ਲਈ 'ਰਨਵੇ' ਸਾਬਤ ਹੋਵੇਗਾ: ਸੁਨੀਲ ਜਾਖੜ
  • gangsters are rampant in punjab  now even police personnel are not safe  jakhar
    ਪੰਜਾਬ ’ਚ ਗੈਂਗਸਟਰਾਂ ਦਾ ਬੋਲਬਾਲਾ, ਹੁਣ ਪੁਲਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ : ਜਾਖੜ
  • sunil kumar jakhar statement
    ਰਾਜਨੀਤਕ ਇੱਛਾਵਾਂ ਅੱਗੇ ਅਫ਼ਸਰਸ਼ਾਹੀ ਨੂੰ ਝੁਕਦਿਆਂ ਵੇਖ ਕੇ ਹੋਈ ਹੈਰਾਨੀ : ਸੁਨੀਲ ਜਾਖੜ
  • cm bhagwant mann repeatedly admitted to hospital to save his chair sunil jakhar
    ਕੁਰਸੀ ਬਚਾਉਣ ਲਈ ਵਾਰ-ਵਾਰ ਹਸਪਤਾਲ 'ਚ ਦਾਖ਼ਲ ਹੋ ਰਹੇ CM ਭਗਵੰਤ ਮਾਨ : ਸੁਨੀਲ ਜਾਖੜ (ਵੀਡੀਓ)
  • playing badminton businessman heart attack
    ਰਾਏਪੁਰ 'ਚ ਦਰਦਨਾਕ ਘਟਨਾ: ਬੈਡਮਿੰਟਨ ਖੇਡਦੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ, ਵੀਡੀਓ 'ਚ ਦੇਖੋ ਮੌਤ ਦਾ ਮੰਜ਼ਰ
  • shakira set to perform in india after 19 years calls it special
    'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ ਰਹੀ ਹੈ INDIA
  • punjab school education collapsed
    ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ, ਸਿੱਖਿਆ ਮੰਤਰੀ ਨੇ ਕਿਹਾ- 'ਮੇਰਾ ਦਿਲ ਰੋ ਰਿਹਾ'
  • train delays continue
    ਵੈਸ਼ਨੋ ਦੇਵੀ ਰੂਟ ਦੀਆਂ ਟਰੇਨਾਂ ਸਾਢੇ 3 ਘੰਟੇ ਤੱਕ ਲੇਟ, ਅੰਮ੍ਰਿਤਸਰ ਸਪੈਸ਼ਲ ਨੇ...
  • a woman was robbed in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਮਹਿਲਾ ਨਾਲ ਲੁੱਟ! ਵਾਰਦਾਤ ਮੌਕੇ ਤਮਾਸ਼ਬੀਨ ਬਣ ਕੋਲ ਖੜ੍ਹੇ...
  • major accident in jalandhar 4 year old child dies in road accident
    ਜਲੰਧਰ 'ਚ ਵੱਡਾ ਹਾਦਸਾ: ਘਰ ਦੇ ਬਾਹਰ ਖੇਡ ਰਹੇ ਜਵਾਕ 'ਤੇ ਚੜ੍ਹਾਈ ਟਰੈਕਟਰ-ਟਰਾਲੀ,...
  • railways gift to passengers on holi
    ਹੋਲੀ ’ਤੇ ਯਾਤਰੀਆਂ ਨੂੰ ਰੇਲਵੇ ਦਾ ਤੋਹਫ਼ਾ, ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟ੍ਰੇਨ,...
  • partap bajwa exclusive interview with jagbani
    ਆਮ ਆਦਮੀ ਪਾਰਟੀ ਵਾਲਿਆਂ ਨੂੰ ਪਾਥੀਆਂ ਮਾਰਨਗੇ ਪੰਜਾਬ ਦੇ ਲੋਕ: ਪ੍ਰਤਾਪ ਸਿੰਘ ਬਾਜਵਾ
  • punjab weather
    ਪੰਜਾਬ 'ਚ ਮੌਸਮ ਨੇ ਮਾਰੀ ਪਲਟੀ ! ਵਿਛ ਗਈ ਧੁੰਦ ਦੀ ਚਾਦਰ, ਜਾਣੋ ਆਉਣ ਵਾਲੇ...
  • sukhpal khaira serious allegationson ssp gaurav tura
    SSP ਗੌਰਵ ਤੂੜਾ ’ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ, ਲਗਾਏ ਗੰਭੀਰ ਦੋਸ਼
  • power supply closed in many areas of punjab tomorrow long powercut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ...
Trending
Ek Nazar
a woman was robbed in broad daylight in jalandhar

ਜਲੰਧਰ 'ਚ ਦਿਨ-ਦਿਹਾੜੇ ਮਹਿਲਾ ਨਾਲ ਲੁੱਟ! ਵਾਰਦਾਤ ਮੌਕੇ ਤਮਾਸ਼ਬੀਨ ਬਣ ਕੋਲ ਖੜ੍ਹੇ...

father  blue drums  accused son

ਪਿਓ ਦਾ ਕਤਲ ਕਰ ਨੀਲੇ ਡਰੰਮ 'ਚ ਪਾਉਣ ਵਾਲੇ ਪੁੱਤ ਦਾ ਸਨਸਨੀਖੇਜ਼ ਖੁਲਾਸਾ! ਭੈਣ...

kim jong un warning

ਕਿਮ ਜੋਂਗ ਦੀ ਚੇਤਾਵਨੀ, ਦੱਖਣੀ ਕੋਰੀਆ ਨੂੰ ਕਰ ਦੇਵਾਂਗੇ ਤਬਾਹ

university student announcement

ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਖ਼ਾਸ ਐਲਾਨ

inside look at rashmika mandanna vijay deverakonda s haldi ceremony

ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਵਿਜੇ ਤੇ ਰਸ਼ਮਿਕਾ, ਸਾਹਮਣੇ ਆਈਆਂ ਖੂਬਸੂਰਤ...

breakup suicide

'‘ਬ੍ਰੇਕਅੱਪ’ ਤੇ ਦਿਲ ਦਾ ਟੁੱਟਣਾ ਆਮ ਗੱਲ, ਇਸ ਨੂੰ ਖੁਦਕੁਸ਼ੀ ਲਈ ਉਕਸਾਉਣਾ ਨਹੀਂ...

ind vs zim match

IND vs ZIM ਮੁਕਾਬਲੇ ਤੋਂ ਪਹਿਲਾਂ ਵੱਡੀ ਖ਼ਬਰ, TEAM INDIA ਨਾਲ ਦੁਬਾਰਾ ਜੁੜੇਗਾ...

t20 world cup 2026 new zealand

ਨਿਊਜ਼ੀਲੈਂਡ ਨੇ ਸੈਮੀਫਾਈਨਲ ਲਈ ਠੋਕਿਆ ਮਜ਼ਬੂਤ ਦਾਅਵਾ, ਸ਼੍ਰੀਲੰਕਾ ਟੂਰਨਾਮੈਂਟ...

boy brutally beaten up on suspicion of pigeon theft

Punjab: ਕਬੂਤਰਾਂ ਕਾਰਨ ਫਸੀ ਨੌਜਵਾਨ ਦੀ ਜਾਨ! ਖੰਭੇ ਨਾਲ ਬੰਨ੍ਹ ਕੀਤਾ...

army busts terrorist hideout in jammu and kashmir

ਪੁੰਛ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ! ਅੱਤਵਾਦੀ ਟਿਕਾਣੇ ਦਾ ਪਰਦਾਫਾਸ਼,...

funeral night time garuda purana  astrology

ਰਾਤ ਨੂੰ ਕਿਉਂ ਨਹੀਂ ਕੀਤਾ ਜਾਂਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ ਦਾ ਕਾਰਨ

ukraine  s zelenskyy appeals to trump to   stay on our side

'ਸਾਡੇ ਵੱਲ ਰਹੋ...', ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਂਸਕੀ ਦੀ ਟਰੰਪ ਨੂੰ ਅਪੀਲ

foreign couple  ganges river  boat  hindu rituals  wedding

ਵਿਦੇਸ਼ੀ ਜੋੜੇ 'ਤੇ ਚੜ੍ਹਿਆ ਦੇਸੀ ਰੰਗ ! ਗੰਗਾ 'ਚ ਕਿਸ਼ਤੀ 'ਚ ਬੈਠ...

new afghan  pakistani border clashes follow deadly strikes

ਪਾਕਿਸਤਾਨ ਦੀ ਏਅਰਸਟ੍ਰਾਈਕ ਮਗਰੋਂ ਭਖਿਆ ਮਾਹੌਲ! ਗੁਆਂਢੀ ਮੁਲਕ 'ਤੇ ਹਮਲੇ 'ਚ...

friend was shot dead while joking during sehri in ramadan

ਸਹਰੀ ਮੌਕੇ ਮਜ਼ਾਕ ਪਿਆ ਭਾਰਾ, ਅੱਗੇਓਂ ਦੋਸਤ ਨੇ ਕੱਢ ਲਈ Gun ਤੇ ਫਿਰ... (ਵੀਡੀਓ)

lover bride wedding incident

ਬਿਹਾਰ: ਚਲਦੇ ਵਿਆਹ 'ਚ ਆ ਗਿਆ ਆਸ਼ਕ, ਲਾੜੇ ਸਾਹਮਣੇ ਮਾਰੀ ਲਾੜੀ ਨੂੰ ਗੋਲੀ (ਵੀਡੀਓ)

ac prices hike summer season

ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

big on dipika kakar  s health

ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • girl dies after falling from 10th floor
      ਦਸਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਕੁੜੀ ਦੀ ਮੌਤ
    • shocking incident in ludhiana
      ਸੁੱਤੀ ਪਈ ਮਹਿਲਾ 'ਤੇ ਤੇਲ ਛਿੜਕ ਕੇ ਲਗਾ ਦਿੱਤੀ ਅੱਗ! ਲੁਧਿਆਣਾ 'ਚ ਵਾਪਰੀ ਰੂਹ...
    • the man who shot the woman in the head cried out to the police
      'ਸਰ ਜੀ ਤੁਰਿਆ ਨ੍ਹੀ ਜਾਂਦਾ, ਦਰਦ ਹੋ ਰਹੀ..."! ਚੂੜੇ ਵਾਲੀ ਦੇ ਸਿਰ 'ਚ ਗੋਲੀ...
    • ashwani sharma s sharp attack on the punjab government
      ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ, ਅਮਿਤ ਸ਼ਾਹ ਦੀ ਰੈਲੀ ਬਾਰੇ ਦਿੱਤਾ...
    • shocking incident in ludhiana
      Punjab: ਪੈਨਸ਼ਨ ਕਢਵਾਉਣ ਗਈ ਮਹਿਲਾ ਨਾਲ ਜਬਰ-ਜ਼ਿਨਾਹ! ਹੋਸ਼ ਉਡਾ ਦੇਵੇਗਾ ਪੂਰਾ...
    • lathi charge on education department employees
      ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਂਦੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ 'ਤੇ ਲਾਠੀਚਾਰਜ
    • tower morcha  dharna protest continues
      ਟਾਵਰ ਮੋਰਚੇ ਦੇ ਆਗੂਆਂ ਵੱਲੋਂ ਦੂਜੇ ਦਿਨ ਵੀ ਧਰਨਾ ਪ੍ਰਦਰਸ਼ਨ
    • hola mohalla will begin tonight at sri anandpur sahib amidst the echo of drums
      ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ 'ਚ ਅੱਜ ਰਾਤ ਤੋਂ ਹੋਵੇਗੀ...
    • banana  mango and papaya eaters beware
      ਕੇਲਾ, ਅੰਬ ਅਤੇ ਪਪੀਤਾ ਖਾਣ ਵਾਲੇ ਸਾਵਧਾਨ! ਇਸ ਖ਼ਬਰ ਨੂੰ ਪੜ੍ਹ ਉੱਡ ਜਾਣਗੇ ਹੋਸ਼
    • major accident in jalandhar 4 year old child dies in road accident
      ਜਲੰਧਰ 'ਚ ਵੱਡਾ ਹਾਦਸਾ: ਘਰ ਦੇ ਬਾਹਰ ਖੇਡ ਰਹੇ ਜਵਾਕ 'ਤੇ ਚੜ੍ਹਾਈ ਟਰੈਕਟਰ-ਟਰਾਲੀ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +