ਚੰਡੀਗੜ੍ਹ (ਲਲਨ) : ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਲਈ ਸ਼ਿਮਲਾ ਜਾਣ ਦੀਆਂ ਯੋਜਨਾਵਾਂ ’ਤੇ ਰੋਕ ਲੱਗ ਸਕਦੀ ਹੈ। ਕਾਲਕਾ-ਸ਼ਿਮਲਾ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਟੁਆਏ ਟਰੇਨਾਂ 'ਚ ਸੀਟਾਂ ਭਰੀਆਂ ਹੋਈਆਂ ਹਨ। ਕਈ ਟਰੇਨਾਂ ’ਚ ਵੇਟਿੰਗ ਲਿਸਟ 100 ਤੱਕ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ 24 ਦਸੰਬਰ ਤੋਂ 2 ਜਨਵਰੀ ਤੱਕ ਜ਼ਿਆਦਾਤਰ ਟਰੇਨਾਂ ਭਰ ਚੁੱਕੀਆਂ ਹਨ। ਅਜਿਹੇ ’ਚ ਜਸ਼ਨ ਮਨਾਉਣ ਲਈ ਸ਼ਿਮਲਾ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਮਦਦ ਲੈਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਦੇ ਦਫ਼ਤਰ
ਹਾਲਾਂਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਰੇਲਵੇ ਬੋਰਡ ਨੇ 1 ਮਹੀਨੇ ਲਈ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟਰੇਨ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ ਅਤੇ ਹਰ ਰੋਜ਼ ਸਵੇਰੇ ਕਾਲਕਾ ਤੋਂ ਚੱਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਯਾਤਰੀਆਂ ਦੀ ਗਿਣਤੀ ਇਸ ਤਰ੍ਹਾਂ ਵੱਧਦੀ ਹੈ ਤਾਂ ਸਪੈਸ਼ਲ ਟਰੇਨਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਭਲਕੇ ਕਿਤੇ ਫਸ ਨਾ ਜਾਇਓ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ Advisory
ਸਪੈਸ਼ਲ ਟਰੇਨ ਅੱਜ ਤੋਂ
ਕਾਲਕਾ-ਸ਼ਿਮਲਾ ਰੂਟ ’ਤੇ ਚੱਲਣ ਵਾਲੀਆਂ ਟਰੇਨਾਂ ਦੇ ਖਚਾਖਚ ਭਰੇ ਹੋਣ ਕਾਰਨ ਰੇਲਵੇ ਬੋਰਡ ਨੇ ਸ਼ੁੱਕਰਵਾਰ ਤੋਂ ਕਾਲਕਾ-ਸ਼ਿਮਲਾ ਵਿਚਕਾਰ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟਰੇਨ ਕਾਲਕਾ-ਸ਼ਿਮਲਾ ਵਿਚਕਾਰ ਇੱਕ ਮਹੀਨੇ ਤੱਕ ਚੱਲੇਗੀ। ਜਾਣਕਾਰੀ ਅਨੁਸਾਰ ਟਰੇਨ ਨੰਬਰ 052443 ਕਾਲਕਾ ਤੋਂ ਰੋਜ਼ਾਨਾ ਸਵੇਰੇ 8.50 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1.20 ਵਜੇ ਪਹੁੰਚੇਗੀ। ਟਰੇਨ ਨੰਬਰ 052444 ਸ਼ਿਮਲਾ ਤੋਂ ਸ਼ਾਮ 4.50 ਵਜੇ ਰਵਾਨਾ ਹੋਵੇਗੀ ਅਤੇ ਰਾਤ 9.45 ਵਜੇ ਕਾਲਕਾ ਪਹੁੰਚੇਗੀ। ਇਸ ਟਰੇਨ ਵਿਚ ਸਲੀਪਰ ਅਤੇ ਅਨਰਿਜ਼ਰਵਡ ਕੋਚ ਲਗਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਮਹਾਦੇਵ ਐਪ’ ਪਿੱਛੋਂ ਹੁਣ ED ਦੀ ਰਾਡਾਰ ’ਤੇ 'ਮੈਜਿਕ ਵਿਨ', ਪਾਕਿ ਨਾਲ ਲਿੰਕ ਆਏ ਸਾਹਮਣੇ
NEXT STORY