ਅੰਮ੍ਰਿਤਸਰ (ਸਮਿੰਤ ਖੰਨਾ) - ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਰੇਤ ਮਾਫੀਆ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ, ਮਾਮਲਾ ਅਜਨਾਲਾ ਦੇ ਪਿੰਡ ਡਾਡੀਆ ਦਾ ਹੈ ਜਿੱਥੇ ਪਿਛਲੇ ਕੁਝ ਮਹੀਨਿਆਂ 'ਤੋਂ ਗੈਰਕਾਨੂੰਨੀ ਮਾਈਨਿੰਗ ਜ਼ੋਰਾਂ 'ਤੇ ਹੈ ਅਤੇ ਇਸ ਲਈ ਰਾਵੀ ਦਰਿਆ 'ਚ ਮਸ਼ੀਨਾਂ ਦੇ ਮਾਧਿਅਮ ਨਾਲ ਗੈਰਕਾਨੂੰਨੀ ਤੌਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਅੱਜ ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਵਾਲੇ ਇਕ ਨੌਜਵਾਨ ਦੀ ਰਾਵੀ ਦਰਿਆ 'ਚ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ 'ਚ ਜਦੋਂ ਰੇਤ ਦੇ ਠੇਕੇਦਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਕੈਮਰੇ ਤੋਂ ਬਚਦੇ ਨਜ਼ਰ ਆਏ। ਪੁਲਸ ਦਾ ਕਹਿਣਾ ਹੈ ਕਿ ਡੁੱਬਣ ਵਾਲਾ ਨੌਜਵਾਨ ਅਤੇ ਉਸ ਦਾ ਇਕ ਸਾਥੀ ਰਾਵੀ ਦਰਿਆ 'ਚ ਨਹਾਉਣ ਆਏ ਸਨ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਹੁਸ਼ਿਆਰਪੁਰ ਤੋਂ ਇੱਥੇ ਨਹਾਉਣ ਆਏ ਹਨ ਤਾਂ ਉਨ੍ਹਾਂ ਨੇ ਮੰਨਿਆ ਕਿ ਉਹ ਰਾਵੀ ਦਰਿਆ ਤੋਂ ਰੇਤ ਕੱਢਣ ਦਾ ਕੰਮ ਕਰਦੇ ਹਨ। ਇਕ ਗੱਲ ਤਾਂ ਸਾਫ ਹੈ ਕਿ ਦਰਿਆ ਇਨਾਂ ਗਹਿਰਾ ਹੈ ਕਿ ਉਸ 'ਚੋਂ ਬਚ ਕੇ ਨਿਕਲਣਾ ਮੁਸ਼ਕਲ ਹੈ, ਪਰ ਰੇਤ ਮਾਫੀਆ ਦੇ ਉੱਪਰ ਕਾਰਵਾਈ ਕਰਨ ਦੀ ਬਜਾਏ ਪੁਲਸ ਆਪਣੇ ਇਸ ਅਪਰਾਧ ਨੂੰ ਲੁਕਾਉਣ 'ਚ ਲੱਗੀ ਹੈ।
ਅਧਿਆਪਕ ਦਲ ਆਗੂਆਂ ਨੇ ਡੀ. ਈ. ਓ. (ਐਲੀ.) ਨੂੰ ਮੰਗ-ਪੱਤਰ ਸੌਂਪਿਆ
NEXT STORY