ਮਮਦੋਟ(ਸ਼ਰਮਾ, ਜਸਵੰਤ)–ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਮਮਦੋਟ ਇਲਾਕੇ ’ਚ ਇਕ ਵਾਰ ਫਿਰ ਤੋਂ ਨਾਜਾਇਜ਼ ਮਾਈਨਿੰਗ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿਸ ਨੂੰ ਰੋਕਣ ਲਈ ਸਬੰਧਤ ਤੇ ਪੁਲਸ ਵਿਭਾਗ ਪੂਰੀ ਤਰ੍ਹਾਂ ਨਾਲ ਬੇਵੱਸ ਹੋਇਆ ਨਜ਼ਰ ਆ ਰਿਹਾ ਹੈ। ਬਲਾਕ ਦੇ ਪਿੰਡ ਪੋਜੇ ਕੇ ਉਤਾਡ਼ ਨਜ਼ਦੀਕ ਨਿਹੰਗਾਂ ਵਾਲਾ ਮੋਡ਼ ’ਤੇ ਮੁੱਖ ਸਡ਼ਕ ਦੇ ਬਿਲਕੁਲ ਨਾਲ ਰੇਤਾ ਦੀ ਨਾਜਾਇਜ਼ ਮਾਈਨਿੰਗ ਦਾ ਕੰਮ ਸ਼ਰੇਆਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਪੱਤਰਕਾਰਾਂ ਵੱਲੋਂ ਮੌਕੇ ’ਤੇ ਜਾ ਕੇ ਵੇਖਿਆ ਗਿਆ ਤਾਂ ਜੇ. ਸੀ. ਬੀ. ਮਸ਼ੀਨ ਲਾ ਕੇ ਧਡ਼ਾ-ਧਡ਼ ਟਰਾਲੀਆਂ ਭਰੀਆਂ ਜਾ ਰਹੀਆਂ ਸਨ। ਜਾਣਕਾਰੀ ਅਨੁਸਾਰ ਜਿਸ ਜਗ੍ਹਾ ਵਿਭਾਗ ਵੱਲੋਂ ਖੱਡ ਦੀ ਮਨਜ਼ੂਰੀ ਦਿੱਤੀ ਹੁੰਦੀ ਹੈ, ਉਥੇ ਵਿਭਾਗੀ ਸ਼ਰਤਾਂ ਮੁਤਾਬਕ ਟਰਾਲੀਆਂ ਦੀ ਤੁਲਾਈ ਲਈ ਕੰਡਾ ਲਾਇਆ ਹੋਣਾ ਜ਼ਰੂਰੀ ਹੈ ਪਰ ਕੋਈ ਕੰਡਾ ਨਹੀਂ ਸੀ, ਨਾ ਹੀ ਕੋਈ ਨਿਸ਼ਾਨਦੇਹੀ ਕੀਤੀ ਗਈ ਸੀ ਤੇ ਨਾ ਹੀ ਰੇਤਾ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਵਜ਼ਨ ਜਾਂ ਵਸੂਲ ਕੀਤੀ ਗਈ ਰਕਮ ਸਬੰਧੀ ਕੋਈ ਪਰਚੀ ਦਿੱਤੀ ਜਾਂਦੀ ਹੈ, ਜਿਸ ਤੋਂ ਕਿਤੇ ਨਾ ਕਿਤੇ ਇਹ ਸਾਬਤ ਹੁੰਦਾ ਹੈ ਕਿ ਉਕਤ ਸਾਰਾ ਮਾਮਲਾ ਕਥਿਤ ਵਿਭਾਗੀ ਅਧਿਕਾਰੀਆਂ ਅਤੇ ਸਿਆਸੀ ਸ਼ਹਿ ’ਤੇ ਚੱਲ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਕੀ ਕਹਿਣੈ ਐੱਸ. ਡੀ. ਓ. ਦਾ
ਇਸ ਸਬੰਧੀ ਡਿਪਾਰਟਮੈਂਟ ਆਫ ਮਾਈਨਜ਼ ਐਂਡ ਜਿਆਲੋਜੀ ਐੱਸ. ਡੀ. ਓ. ਲਲਿਤ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਮੁਤਾਬਕ ਮਮਦੋਟ ਦੇ ਉਕਤ ਪਿੰਡਾਂ ’ਚ ਕੋਈ ਵੀ ਖੱਡ ਮਨਜ਼ੂਰ ਨਹੀਂ ਹੈ। ਜਦੋਂ ਉਨ੍ਹਾਂ ਨੂੰ ਇਨ੍ਹਾਂ ਨਾਜਾਇਜ਼ ਚੱਲਦੀਆਂ ਰੇਤਾ ਦੀਆਂ ਖੱਡਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ, ਹੁਣ ਮੇਰੇ ਧਿਆਨ ’ਚ ਆਇਆ ਤੇ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਸਡ਼ਕਾਂ ’ਤੇ ਗੰਦਗੀ ਨਾਲ ਬੀਮਾਰੀਆਂ ਫੈਲਣ ਦਾ ਖਦਸ਼ਾ
NEXT STORY