ਫਿਲੌਰ (ਭਾਖੜੀ)- ਸਤਲੁਜ ਦਰਿਆ ਦੇ ਕੰਢੇ ਲੁਧਿਆਣਾ ਵੱਲ ਪੈਂਦੇ ਪਿੰਡ ਬੂਟਾ ਅਤੇ ਸਸਰਾਲੀ ਕਾਲੋਨੀ ਵਿਚ ਆਈ. ਜੀ. ਰੈਂਕ ਦੇ ਅਧਿਕਾਰੀ ਜੋ ਬਾਹਰੋਂ ਆਏ ਸਨ, ਨੇ 100 ਤੋਂ ਜ਼ਿਆਦਾ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਛਾਪਾ ਮਾਰਿਆ। ਫੋਰਸ ਨੇ ਦਰਿਆ ਨੂੰ ਚਾਰੇ ਪਾਸਿਓਂ ਘੇਰ ਲਿਆ। ਇਕ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਮਾਜਸੇਵੀ ਅਤੇ ਬਲਬੀਰ ਸਿੰਘ ਵੱਲੋਂ ਸਤਲੁਜ ਦਰਿਆ ’ਤੇ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਦੂਜਾ ਅਖ਼ਬਾਰ ’ਚ ਨਾਜਾਇਜ਼ ਮਾਈਨਿੰਗ ਦੀ ਖ਼ਬਰ ਛਪਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਕਾਰਵਾਈ ਕਰਨ ਦਾ ਫ਼ੈਸਲਾ ਲਿਆ। ਛਾਪੇਮਾਰੀ ਵਿਚ ਜੋ ਫੋਰਸ ਲਗਾਈ ਗਈ, ਉਹ ਸਾਰੀ ਬਾਹਰੋਂ ਮੰਗਵਾਈ ਗਈ ਸੀ।
ਇਹ ਵੀ ਪੜ੍ਹੋ: ਸ਼ਮਸ਼ੇਰ ਦੂਲੋ ਦਾ ਵੱਡਾ ਬਿਆਨ, ਪਾਰਟੀ ਦੇ ਹਾਲਾਤ ਸੁਧਾਰਣ ਲਈ ਹੁਣ ਸਰਜੀਕਲ ਸਟ੍ਰਾਈਕ ਜ਼ਰੂਰੀ
ਪੁਲਸ ਨੇ ਬਸਤੀ ਜੋਧੇਵਾਲ ਚੌਕ ਤੋਂ ਲੈ ਕੇ ਪਿੰਡ ਗੌਂਸਗੜ੍ਹ ਤੱਕ ਪੂਰੇ ਰਸਤੇ ਨੂੰ ਘੇਰਿਆ ਹੋਇਆ ਸੀ। ਪੁਲਸ ਨੂੰ ਰਸਤੇ ਵਿਚ ਰੇਤੇ ਨਾਲ ਭਰਿਆ, ਜੋ ਵੀ ਟਿੱਪਰ ਮਿਲਿਆ, ਉਨ੍ਹਾਂ ਨੂੰ ਫੜ ਕੇ ਥਾਣੇ ਲੈ ਗਏ। ਬੂਟਾ ਪਿੰਡ ਜਿੱਥੇ ਵੀ ਪੁਲਸ ਨੇ ਕਾਰਵਾਈ ਕੀਤੀ, ਇਹ ਉਹ ਪਿੰਡ ਹੈ ਜੋ ਫਿਲੌਰ ਦੇ ਪਿੰਡ ਸੇਲਕਿਆਣਾ ਵਿਚ ਪੈਂਦੇ ਦਰਿਆ ਦੇ ਦੂਜੇ ਕੰਢੇ ’ਤੇ ਹੈ। ਇਕ ਪਾਸੇ ਪਿੰਡ ਸੇਲਕਿਆਣਾ ਵਿਚ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ ਤੇ ਦੂਜੇ ਪਾਸੇ ਲੁਧਿਆਣਾ ਵਿਚ ਪੈਂਦੇ ਪਿੰਡ ਬੂਟਾ ਵਿਚ ਵੀ ਧੜੱਲੇ ਨਾਲ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ। ਪੁਲਸ ਨੇ ਫੜੇ ਟਿੱਪਰਾਂ ਨੂੰ ਮਿਹਰਬਾਨ ਥਾਣੇ ਅਤੇ ਕੁਝ ਨੂੰ ਮੱਤੇਵਾੜਾ ਚੌਕੀ ’ਚ ਖੜ੍ਹੇ ਕੀਤੇ ਹਨ, ਜਿੱਥੇ ਉਨ੍ਹਾਂ ਵਿਰੁੱਧ ਕਾਰਵਾਈ ਚੱਲ ਰਹੀ ਹੈ।
ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਮਾਮਲੇ 'ਚ ਕਾਲ ਡਿਟੇਲ ਰਾਹੀਂ ਪੁਲਸ ਹੱਥ ਲੱਗੇ ਅਹਿਮ ਸੁਰਾਗ, ਸਾਹਮਣੇ ਆਈ ਇਹ ਗੱਲ
ਕਿਸਾਨਾਂ ਨੂੰ ਮਨਾਉਣ ’ਚ ਜੁਟਿਆ ਪ੍ਰਸ਼ਾਸਨ
ਪਿੰਡ ਕਡਿਆਣਾ ਝੰਡੀ ਪੀਰ ਦੇ ਕਿਸਾਨ ਪੰਜਾਬ ਸਿੰਘ ਅਤੇ ਰਾਮ ਰਤਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਨਿਆਂ ਦੀ ਮੰਗ ਕਰਦਿਆਂ ਕਿਹਾ ਸੀ ਕਿ ਮਾਈਨਿੰਗ ਦਾ ਕੰਮ ਕਰਨ ਵਾਲੇ ਠੇਕੇਦਾਰ ਦੇ ਲੋਕ ਉਨ੍ਹਾਂ ਦੀ ਜ਼ਮੀਨ ਨੂੰ ਜ਼ਬਰੀ ਹਥਿਆ ਕੇ ਉਥੇ ਮਾਈਨਿੰਗ ਦਾ ਕੰਮ ਸ਼ੁਰੂ ਕਰਨ ਵਾਲੇ ਹਨ। ਜੇਕਰ ਉਨ੍ਹਾਂ ਨੇ ਉਨ੍ਹਾਂ ਦੀ ਜ਼ਮੀਨ ਤੋਂ ਰੇਤਾ ਕੱਢਿਆ ਤਾਂ ਉਹ ਖੁਦਕੁਸ਼ੀ ਕਰਨ ਲਵੇਗਾ।
ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
ਉਕਤ ਖ਼ਬਰ ਛਪਣ ਤੋਂ ਬਾਅਦ ਬੀਤੇ ਦਿਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪਿੰਡ ਪੁੱਜ ਕੇ ਉਸ ਦੇ ਖੇਤਾਂ ਦਾ ਜਾਇਜ਼ਾ ਲਿਆ ਅਤੇ ਕਿਸਾਨ ਪੰਜਾਬ ਸਿੰਘ ਨੂੰ ਮਨਾਉਣ ਦਾ ਯਤਨ ਕੀਤਾ। ਪੰਜਾਬ ਸਿੰਘ ਨੇ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਉਕਤ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ, ਜਦੋਂਕਿ ਕਿਸਾਨ ਰਾਮ ਰਤਨ ਦੀ ਜ਼ਮੀਨ ਜੱਦੀ ਹੈ। ਪੰਚਾਇਤ ਉਸ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਏ ਜੇਕਰ ਉਹ ਪੰਚਾਇਤੀ ਜ਼ਮੀਨ ਨਿਕਲਦੀ ਹੈ ਤਾਂ ਉਸ ਦਾ ਉਹ ਠੇਕਾ ਦੇਣਗੇ ਨਾ ਕਿ ਉਥੇ ਨਾਜਾਇਜ਼ ਮਾਈਨਿੰਗ ਹੋਣ ਦੇਣਗੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ 'ਚ ਡਿੱਗੀਆਂ ਦੋ ਕਾਰਾਂ, ਦੋ ਨੌਜਵਾਨਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲੁਧਿਆਣਾ: 24 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਪਾਏ ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼
NEXT STORY