ਚੱਬੇਵਾਲ/ਮਾਹਿਲਪੁਰ (ਗੁਰਮੀਤ, ਅਗਨੀਹੋਤਰੀ)– ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਸਾਰੰਗਵਾਲ ਵਿਖੇ ਆਈ ਬਰਾਤ ਨੂੰ ਉਦੋਂ ਬੇਰੰਗ ਪਰਤਣਾ ਪਿਆ, ਜਦੋਂ ਵਿਆਹੁਣ ਆਏ ਲਾੜੇ ਦੇ ਨਾਜਾਇਜ਼ ਸੰਬੰਧਾਂ ਬਾਰੇ ਕੁੜੀ ਦੇ ਪਰਿਵਾਰ ਨੂੰ ਪਤਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਭਵਿਆਣਾ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਆਪਣੇ ਪਿੰਡ ਦੇ 25 ਕੁ ਵਿਅਕਤੀਆਂ ਦੀ ਬਰਾਤ ਲੈ ਕੇ ਪਿੰਡ ਸਾਰੰਗੋਵਾਲ ਥਾਣਾ ਚੱਬੇਵਾਲ ਵਿਖੇ ਪਹੁੰਚ ਗਿਆ।
ਪਿੰਡ ਪਹੁੰਚੀ ਬਰਾਤ ਦਾ ਕੁੜੀ ਦੇ ਪਰਿਵਾਰ ਵੱਲੋਂ ਸੁਆਗਤ ਕੀਤਾ ਗਿਆ ਅਤੇ ਬਾਅਦ ’ਚ ਬਰਾਤ ਨੇ ਹਾਲੇ ਚਾਹ ਪਾਣੀ ਹੀ ਪੀਤਾ ਸੀ ਕਿ ਕਿਸੇ ਵਿਅਕਤੀ ਨੇ ਕੁੜੀ ਦੇ ਪਰਿਵਾਰ ਨੂੰ ਸਬੂਤਾਂ ਸਮੇਤ ਦੱਸਿਆ ਕਿ ਵਿਆਹੁਣ ਆਏ ਮੁੰਡੇ ਲਵਪ੍ਰੀਤ ਕੁਮਾਰ ਦੇ ਮੇਰੀ ਪਤਨੀ ਨਾਲ ਨਾਜਾਇਜ਼ ਸੰਬੰਧ ਹਨ। ਕੁੜੀ ਦੇ ਪਰਿਵਾਰ ਵੱਲੋਂ ਚੱਲ ਰਹੇ ਵਿਆਹ ਨੂੰ ਤਰੁੰਤ ਰੋਕ ਦਿੱਤਾ ਗਿਆ ਅਤੇ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ । ਇਸ ਦੌਰਾਨ ਲਾੜੇ ਨੂੰ ਕਰੀਬ 2 ਘੰਟੇ ਤੱਕ ਕਮਰੇ ਵਿਚ ਬੰਦ ਵੀ ਕਰਕੇ ਰੱਖਿਆ ਗਿਆ। ਥਾਣਾ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਲਾੜੇ ਲਵਪ੍ਰੀਤ ਕੁਮਾਰ ਨੇ ਮੰਨਿਆ ਕਿ ਉਕਤ ਔਰਤ ਨਾਲ ਉਸ ਦੇ ਸੰਬੰਧ ਹਨ। ਲਿਖਤੀ ਸਮਝੌਤੇ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਬਰਾਤ ਨੂੰ ਵਾਪਸ ਬੇਰੰਗ ਮੌੜ ਦਿੱਤਾ ਗਿਆ। ਲਿਖ਼ਤੀ ਸਮਝੌਤੇ ਤੋਂ ਬਾਅਦ ਕੁੜੀ ਵਾਲਿਆਂ ਨੂੰ ਖ਼ਰਚ ਦੇ ਤੌਰ ਉਤੇ 35 ਹਜ਼ਾਰ ਰੁਪਏ ਦੇਣ ਦੀ ਗੱਲ ਤੈਅ ਕੀਤੀ ਗਈ।
ਇਹ ਵੀ ਪੜ੍ਹੋ: ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ
ਪਹਿਲਾਂ ਵੀ ਫੜੇ ਗਏ ਸਨ ਦੋਵੇਂ ਰੰਗੇ ਹੱਥੀਂ
ਲਾੜੇ ਦੀ ਪ੍ਰੇਮਿਕਾ ਦੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ 2007 ਵਿਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਹ ਦੁਬਈ ਵਿਚ ਰਹਿੰਦਾ ਹੈ ਅਤੇ ਕਰੀਬ 3 ਸਾਲ ਪਹਿਲਾਂ ਹੀ ਮਾਂ ਦੇ ਬੀਮਾਰ ਹੋਣ ਕਰਕੇ ਉਹ ਘਰ ਆਇਆ ਸੀ। ਇਥੇ ਫ਼ੋਨ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਉਸ ਦੀ ਪਤਨੀ ਅਤੇ ਲਵਪ੍ਰੀਤ ਵਿਚਾਲੇ ਨਾਜਾਇਜ਼ ਸੰਬੰਧ ਹਨ। ਇਸ ਦੌਰਾਨ ਉਸ ਦੀ ਪਤਨੀ ਅੰਮ੍ਰਿਤਸਰ ਗਈ ਅਤੇ ਸਹੁੰ ਖਾ ਕੇ ਆਪਣੇ ਪ੍ਰੇਮੀ ਨਾਲ ਸੰਬੰਧ ਤੋੜਨ ਦਾ ਵਾਅਦਾ ਕੀਤਾ ਪਰ ਅਜਿਹਾ ਨਹੀਂ ਕੀਤਾ। ਇਹ ਹੀ ਨਹੀਂ ਪਤਨੀ ਨੇ ਮਹਿਲਾ ਪੁਲਸ ਸਟੇਸ਼ਨ ਹੁਸ਼ਿਆਰਪੁਰ, ਮਾਡਲ ਟਾਊਨ, ਐੱਨ. ਆਰ. ਆਈ. ਪੁਲਸ ਸਟੇਸ਼ਨ ਵਿਚ ਉਸ ਦੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਬਰ-ਜ਼ਿਨਾਹ ਦੀ ਸ਼ਿਕਾਇਤ ਵੀ ਕੀਤੀ ਪਰ ਉਹ ਵੀ ਝੂਠੀ ਨਿਕਲੀ। 13 ਦਸੰਬਰ ਨੂੰ ਉਸ ਨੇ ਆਪਣੀ ਪਤਨੀ ਅਤੇ ਲਵਪ੍ਰੀਤ ਨੂੰ ਰੰਗੇ ਹੱਥੀਂ ਵੀ ਫੜ ਲਿਆ ਸੀ, ਜਿਸ ਦਾ ਫ਼ੈਸਲਾ ਮੇਹਟਿਆਣਾ ਥਾਣੇ ਵਿਚ ਕੀਤਾ ਗਿਆ। ਜਦੋਂ ਉਸ ਨੂੰ ਲਵਪ੍ਰੀਤ ਦੇ ਵਿਆਹ ਦਾ ਪਤਾ ਲੱਗਾ ਤਾਂ ਇਕ ਕੁੜੀ ਦੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਇਥੇ ਪਹੁੰਚ ਗਿਆ। ਪਿੰਡ ਵਾਸੀਆਂ ਨੇ ਪਹਿਲਾਂ ਉਸ ਨੂੰ ਗਲਤ ਸਮਝਿਆ ਅਤੇ ਫਿਰ ਸਬੂਤਾਂ ਨਾਲ ਸੱਚਾਈ ਸਾਹਮਣੇ ਆਉਣ ਉਤੇ ਲਵਪ੍ਰੀਤ ਤੋਂ ਲਿਖ਼ਤੀ ਮੁਆਫ਼ੀਨਾਮਾ ਲਿਖਵਾ ਕੇ ਬਰਾਤ ਨੂੰ ਬੇਰੰਗ ਪਰਤ ਦਿੱਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ
ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਚੰਡੀਗੜ੍ਹ ਦੇ ਸਕੂਲਾਂ 'ਚ 20 ਦਸੰਬਰ ਤੋਂ ਛੁੱਟੀਆਂ ਦਾ ਐਲਾਨ
NEXT STORY