ਮੋਹਾਲੀ (ਅੰਕੁਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2026 ’ਚ 10ਵੀਂ ਅਤੇ 12ਵੀਂ ਜਮਾਤ ਦੀ ਮੁੱਖ ਸਾਲਾਨਾ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਬੋਰਡ ਨੇ ਉਨ੍ਹਾਂ ਰੈਗੂਲਰ ਪ੍ਰੀਖਿਆਰਥੀਆਂ ਨੂੰ ਆਪਣੀ ਕਾਰਗੁਜ਼ਾਰੀ ’ਚ ਸੁਧਾਰ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ, ਜੋ ਕਿਸੇ ਇਕ ਵਿਸ਼ੇ ’ਚ ਆਪਣੇ ਅੰਕ ਵਧਾਉਣਾ ਚਾਹੁੰਦੇ ਹਨ।
ਅਜਿਹੇ ਵਿਦਿਆਰਥੀ ਜੁਲਾਈ ਅਤੇ ਅਗਸਤ 2026 ’ਚ ਹੋਣ ਵਾਲੀਆਂ ਰੈਗੂਲਰ ਰੀ-ਅਪੀਅਰ, ਕੰਪਾਰਟਮੈਂਟ ਅਤੇ ਵਾਧੂ ਵਿਸ਼ੇ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੇ ਨਾਲ-ਨਾਲ ਕੇਵਲ ਇਕ ਵਿਸ਼ੇ ਲਈ ਕਾਰਗੁਜ਼ਾਰੀ ਸੁਧਾਰ (ਇੰਪਰੂਵਮੈਂਟ) ਦੀ ਪ੍ਰੀਖਿਆ ਵੀ ਦੇ ਸਕਣਗੇ।
ਇਸ ਪ੍ਰੀਖਿਆ ’ਚ ਸ਼ਾਮਲ ਹੋਣ ਦੇ ਇੱਛੁਕ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਸਪਲੀਮੈਂਟਰੀ ਪ੍ਰੀਖਿਆਵਾਂ ਲਈ ਪਹਿਲਾਂ ਤੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਆਪਣੇ ਪ੍ਰੀਖਿਆ ਫਾਰਮ ਤੇ ਨਿਰਧਾਰਿਤ ਪ੍ਰੀਖਿਆ ਫੀਸ ਜਮ੍ਹਾ ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੱਖ ਕਕਾਰ ਕਿਰਪਾਨ ’ਤੇ ਪਾਬੰਦੀ ਦੀ ਮੰਗ ਕਰਨਾ ਤੇ ਨਫ਼ਰਤ ਦੀ ਸਿਆਸਤ ਕਰਨਾ ਗਹਿਰੀ ਸਾਜ਼ਿਸ਼: ਜਥੇਦਾਰ ਗੜਗੱਜ
NEXT STORY