ਜਲੰਧਰ (ਪੁਨੀਤ) : ਗਰਮੀਆਂ ਦੀਆਂ ਛੁੱਟੀਆਂ ਵਿਚਕਾਰ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਰੱਖੇ ਜਾਂਦੇ ਹਨ। ਇਸੇ ਸਿਲਸਿਲੇ 'ਚ ਵੱਖ-ਵੱਖ ਦੁਕਾਨਾਂ ਬੰਦ ਹੋਣੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ। ਉੱਥੇ ਹੀ ਕਈ ਅਹਿਮ ਬਾਜ਼ਾਰ ਆਉਣ ਵਾਲੇ ਦਿਨਾਂ 'ਚ ਬੰਦ ਰਹਿਣ ਵਾਲੇ ਹਨ। ਇਸ ਕਾਰਨ ਅਗਲੇ ਕੁੱਝ ਦਿਨਾਂ ਤੱਕ ਬਾਜ਼ਾਰਾਂ 'ਚ ਬਹੁਤ ਭੀੜ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਪਿਛਲੀ ਚੋਣ ’ਚ ‘ਆਪ’ ਦੀ ਟਿਕਟ ’ਤੇ ਵਿਧਾਇਕ ਬਣੇ ਸ਼ੀਤਲ ਅੰਗੁਰਾਲ ਇਸ ਵਾਰ ਬਣੇ BJP ਦੇ ਉਮੀਦਵਾਰ
ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਲੋੜ ਦਾ ਸਾਮਾਨ ਪਹਿਲਾਂ ਹੀ ਖ਼ਰੀਦ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਦਿਨਾਂ 'ਚ ਕੋਈ ਦਿੱਕਤ ਪੇਸ਼ ਨਾ ਆਵੇ। ਇਸੇ ਸਿਲਸਿਲੇ 'ਚ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਵੱਲੋਂ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਕਾਰਨ ਹੋਲਸੇਲ ਦਵਾਈਆਂ ਦੀਆਂ ਦੁਕਾਨਾਂ 4 ਦਿਨਾਂ ਲਈ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅੱਜ 'ਲੂ' ਦਾ ਅਲਰਟ, ਦੁਪਹਿਰ 12 ਤੋਂ 3 ਵਜੇ ਤੱਕ ਜਾਰੀ ਹੋਈ Warning
ਜਾਣਕਾਰੀ ਦਿੰਦਿਆਂ ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ (ਡਬਲਯੂ. ਸੀ. ਓ.) ਦੇ ਚੇਅਰਮੈਨ ਰਿਸ਼ੂ ਵਰਮਾ ਅਤੇ ਪ੍ਰਧਾਨ ਨਿਸ਼ਾਂਤ ਚੋਪੜਾ ਨੇ ਦੱਸਿਆ ਕਿ 20 ਤੋਂ 23 ਜੂਨ ਤੱਕ ਹੋਲਸੇਲ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਇਸ ਤਹਿਤ ਦਿਲਕੁਸ਼ਾ ਮਾਰਕੀਟ, ਰਾਮਾ ਕ੍ਰਿਸ਼ਨਾ ਮਾਰਕੀਟ, ਯੂਨੀਅਨ ਕੰਪਲੈਕਸ, ਢਿੱਲੋਂ ਕੰਪਲੈਕਸ, ਤ੍ਰਿਵੇਦੀ ਕੰਪਲੈਕਸ, ਪੀ. ਐਂਡ ਆਰ. ਕੰਪਲੈਕਸ ਅਤੇ ਜੈਦੇਵ ਮਾਰਕੀਟ ਸਮੇਤ ਆਲੇ-ਦੁਆਲੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5.64 ਲੱਖ ਰੁਪਏ ਦੀ ਠੱਗੀ
NEXT STORY