ਮੋਹਾਲੀ (ਸੰਦੀਪ) : ਵਿਦੇਸ਼ ਭੇਜਣ ਦੇ ਨਾਂ ’ਤੇ ਕਈਆਂ ਨਾਲ 5.64 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਫੇਜ਼-1 ਦੀ ਪੁਲਸ ਨੇ 2 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਆਰੀਅਨ ਤੇ ਕੁਨਾਲ ਵਜੋਂ ਹੋਈ ਹੈ, ਜੋ ਇੰਡਸਟਰੀਅਲ ਏਰੀਆ ਫੇਜ਼-8 ’ਚ ਆਪਣਾ ਇਮੀਗ੍ਰੇਸ਼ਨ ਦਫ਼ਤਰ ਚਲਾਉਂਦੇ ਹਨ।
ਪੁਲਸ ਨੇ ਤਰਨਤਾਰਨ ਵਾਸੀ ਸੰਦੀਪ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੰਦੀਪ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਬਹਾਨੇ ਉਸ ਤੋਂ 5.64 ਲੱਖ ਰੁਪਏ ਅਤੇ ਹੋਰ ਕਈ ਵਿਅਕਤੀਆਂ ਕੋਲੋਂ ਵੀ ਪੈਸੇ ਲੈ ਲਏ ਪਰ ਪੈਸੇ ਲੈਣ ਮਗਰੋਂ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਪੁਲਸ ਨੂੰ ਸ਼ਿਕਾਇਤ ਕੀਤੀ।
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸਾਰੇ ਮੁਲਾਜ਼ਮਾਂ ਦਾ ਮੰਗਿਆ ਗਿਆ ਡਾਟਾ, ਧਮਕੀ ਭਰੀ ਚਿੱਠੀ ਮਿਲਣ ਮਗਰੋਂ ਵਧੀ ਸਖ਼ਤੀ
NEXT STORY