ਜਲੰਧਰ- ਜੇਕਰ ਤੁਸੀਂ ਵੀ ਆਪਣਾ ਪਾਸਪੋਰਟ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਕੰਮ ਵੇਖ ਰਹੇ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਮੁਸ਼ਕਿਲ ਤੋਂ ਬਚਣ ਲਈ ਪਾਸਪੋਰਟ ਅਪਲਾਈ ਕਰਨ ਵਾਲੇ ਲੋਕ ਆਪਣੇ ਡਿਜੀਲੌਕਰ ਐਪ ਵਿਚ ਸੰਬੰਧਤ ਦਸਤਾਵੇਜ਼ ਅਪਲੋਡ ਕਰਕੇ ਰੱਖ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਅਭਿਸ਼ੇਕ ਸ਼ਰਮਾ ਨੇ ਡਿਜੀਲੌਕਰ ਐਪ 'ਚ ਅਪਲੋਡ ਕਰਕੇ ਰੱਖੇ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 'ਚ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈ. ਡੀ. ਕਾਰਡ, ਪੈਨ ਕਾਰਡ, ਜਨਮ ਸਰਟੀਫਿਕੇਟ, ਰਾਸ਼ਨ ਕਾਰਡ, 10ਵੀਂ ਜਮਾਤ ਦਾ ਸਰਟੀਫਿਕੇਟ, ਬਿਜਲੀ ਦਾ ਬਿੱਲ, ਟੈਲੀਫ਼ੋਨ ਬਿੱਲ ਰੱਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜਿਓਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਤੁਰੰਤ ਅਤੇ ਮੁਸ਼ਕਿਲ ਰਹਿਤ ਪਾਸਪੋਰਟ ਐਪਲੀਕੇਸ਼ਨ ਪ੍ਰੋਸੈਸਿੰਗ ਸੇਵਾ ਦਾ ਲਾਭ ਲੈਣ ਲਈ ਸਾਰੇ ਬਿਨੈਕਾਰ ਉਹ ਜਾਂ ਤਾਂ ਆਪਣਾ ਪਾਸਪੋਰਟ ਬਿਨੈ-ਪੱਤਰ ਫਾਰਮ ਭਰਦੇ ਸਮੇਂ ਆਪਣੇ ਡਿਜੀਲੌਕਰ ਖ਼ਾਤੇ ਤੋਂ ਆਪਣੇ ਸਹਾਇਕ ਦਸਤਾਵੇਜ਼ਾਂ ਨੂੰ ਪਾਸਪੋਰਟ ਸੇਵਾ ਪ੍ਰਣਾਲੀ ਵਿਚ ਸਾਂਝਾ ਕਰਨ ਜਾਂ ਡਿਜੀਲੌਕਰ ਐਪ ਵਿਚ ਅਪਲੋਡ ਕਰਕੇ ਆਪਣੇ ਦਸਤਾਵੇਜ਼ ਆਪਣੇ ਕੋਲ ਰੱਖਣ। ਇਹ ਨਾ ਸਿਰਫ਼ ਕਿਸੇ ਵੀ ਟਾਲਣ ਯੋਗ ਇਤਰਾਜ਼ ਅਤੇ ਦਸਤਾਵੇਜ਼ਾਂ ਨੂੰ ਤਸਦੀਕ ਲਈ ਸਬੰਧਤ ਵਿਭਾਗਾਂ ਨੂੰ ਭੇਜਣ ਲਈ ਪਾਸਪੋਰਟ ਮੇਨ ਆਫ਼ਿਸ (ਬੈਂਕ ਆਫ਼ਿਸ) ਨੂੰ ਫਾਈਲ ਅੱਗੇ ਭੇਜਣ ਤੋਂ ਰੋਕੇਗਾ ਸਗੋਂ ਦਸਤਾਵੇਜ਼ਾਂ ਵਿਚ ਕਿਸੇ ਵੀ ਸੰਭਾਵਿਤ ਜਾਅਲਸਾਜ਼ੀ ਨੂੰ ਵੀ ਰੋਕਣ ਵਿਚ ਸਹਾਈ ਹੋਵੇਗਾ।
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਰੇਲਵੇ ਟਰੈਕ ਨੇੜਿਓਂ ਮਿਲਿਆ ਮ੍ਰਿਤਕ ਨਵਜਾਤ ਬੱਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਥਾਣੇਦਾਰ ਦੀ ਧੀ ਨੇ ਲੰਡਨ 'ਚ ਗੱਡੇ ਝੰਡੇ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਵੱਡਾ ਮੁਕਾਮ
NEXT STORY