ਜਲੰਧਰ (ਪੁਨੀਤ)– ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਇੰਟਰਨੈੱਟ ਵਿਚ ਆਈ ਤਕਨੀਕੀ ਖ਼ਰਾਬੀ ਕਾਰਨ ਆਰ. ਟੀ. ਓ. ਦਫ਼ਤਰ ਅਤੇ ਡਰਾਈਵਿੰਗ ਟ੍ਰੈਕ ’ਤੇ ਕੰਮ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਵੱਖ-ਵੱਖ ਕੰਮਾਂ ਨੂੰ ਲੈ ਕੇ ਉਕਤ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਉਠਾਉਂਦਿਆਂ ਵੇਖਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਥਿਤ ਆਰ. ਟੀ. ਓ. ਦਫ਼ਤਰ ਦੇ ਇੰਟਰਨੈੱਟ ਵਿਚ ਅੱਜ ਸਵੇਰੇ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ। ਦਿੱਕਤ ਨੂੰ ਵੇਖਦੇ ਹੋਏ ਅਧਿਕਾਰੀਆਂ ਵੱਲੋਂ ਸਬੰਧਤ ਇੰਟਰਨੈੱਟ ਕੰਪਨੀ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਕੰਪਨੀ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਮੇਨਟੀਨੈਂਸ ਦਾ ਕੰਮਕਾਜ ਸ਼ੁਰੂ ਕੀਤਾ।
ਇਹ ਵੀ ਪੜ੍ਹੋ: ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ ਅਲੌਕਿਕ ਤਸਵੀਰਾਂ

ਇਸ ਪੂਰੇ ਘਟਨਾਕ੍ਰਮ ਕਾਰਨ ਕਾਫ਼ੀ ਸਮੇਂ ਤਕ ਇੰਟਰਨੈੱਟ ਬੰਦ ਰਿਹਾ। ਰਿਪੇਅਰ ਤੋਂ ਬਾਅਦ ਇੰਟਰਨੈੱਟ ਚਾਲੂ ਹੋਇਆ ਅਤੇ ਲੋਕਾਂ ਦਾ ਕੰਮਕਾਜ ਸ਼ੁਰੂ ਹੋ ਸਕਿਆ। ਉਥੇ ਹੀ ਇੰਟਰਨੈੱਟ ਦੀ ਬਕਾਇਆ ਰਾਸ਼ੀ ਜਮ੍ਹਾ ਨਾ ਹੋਣ ਕਾਰਨ ਕੁਨੈਕਸ਼ਨ ਬੰਦ ਹੋਣ ਦੀ ਚਰਚਾ ਸੁਣਨ ਨੂੰ ਮਿਲੀ। ਇਸ ’ਤੇ ਆਰ. ਟੀ. ਓ. ਅਮਨਪਾਲ ਸਿੰਘ ਨੇ ਕਿਹਾ ਕਿ ਰਾਸ਼ੀ ਬਕਾਇਆ ਵਰਗੀ ਕੋਈ ਗੱਲ ਨਹੀਂ ਹੈ। ਇੰਟਰਨੈੱਟ ਵਿਚ ਕੁਝ ਤਕਨੀਕੀ ਖਰਾਬੀ ਆਈ ਸੀ। ਸਬੰਧਤ ਕੰਪਨੀ ਦੇ ਕਰਮਚਾਰੀਆਂ ਨੇ ਮੌਕੇ ’ਤੇ ਆ ਕੇ ਰਿਪੇਅਰ ਕਰ ਦਿੱਤੀ ਅਤੇ ਤੁਰੰਤ ਇੰਟਰਨੈੱਟ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ: ਰਾਜਨੀਤੀ ’ਚ ਚੰਗੇ ਲੋਕਾਂ ਦੇ ਅੱਗੇ ਨਾ ਆਉਣ ਕਾਰਨ ਭ੍ਰਿਸ਼ਟ ਤੇ ਗੁੰਡਾ ਅਨਸਰ ਹਾਵੀ ਹੋ ਗਏ : ਭਗਵੰਤ ਮਾਨ
ਉਥੇ ਹੀ ਦੂਜੇ ਪਾਸੇ ਪੰਜਾਬ ਰੋਡਵੇਜ਼ ਡਿਪੂ ਕੋਲ ਸਥਿਤ ਡਰਾਈਵਿੰਗ ਟ੍ਰੈਕ ’ਤੇ ਸਰਵਰ ਡਾਊਨ ਰਿਹਾ, ਜਿਸ ਕਾਰਨ ਸਵੇਰੇ ਕੁਝ ਦੇਰੀ ਨਾਲ ਕੰਮਕਾਜ ਸ਼ੁਰੂ ਹੋਇਆ। ਇਸ ਕਾਰਨ ਦਫ਼ਤਰ ਵਿਚ ਲੋਕਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਦੱਸਿਆ ਜਾ ਰਿਹਾ ਹੈ ਕਿ ਉਕਤ ਦਫ਼ਤਰ ਪੰਜਾਬ ਸਰਕਾਰ ਦੇ ਸਾਰਥੀ ਸਰਵਰ ’ਤੇ ਕੰਮ ਕਰਦਾ ਹੈ ਅਤੇ ਕਈ ਵਾਰ ਸਰਵਰ ਡਾਊਨ ਹੋਣ ਨਾਲ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਈ. ਟੀ. ਓ. ਵਿਸ਼ਾਲ ਗੋਇਲ ਨੇ ਕਿਹਾ ਕਿ ਸਰਵਰ ਚਾਲੂ ਹੁੰਦੇ ਹੀ ਕੰਮਕਾਜ ਸ਼ੁਰੂ ਹੋ ਗਿਆ ਸੀ।

ਏ. ਟੀ. ਓ. ਕਮਲੇਸ਼ ਕੁਮਾਰੀ ਨੇ ਸੰਭਾਲਿਆ ਚਾਰਜ
ਆਰ. ਟੀ. ਓ. ਦਫ਼ਤਰ ਵਿਚ ਨਵੀਂ ਏ. ਟੀ. ਓ. ਕਮਲੇਸ਼ ਕੁਮਾਰੀ ਨੇ ਬੁੱਧਵਾਰ ਆਪਣਾ ਚਾਰਜ ਸੰਭਾਲ ਲਿਆ ਹੈ। ਆਰ. ਟੀ. ਓ. ਅਮਨਪਾਲ ਸਿੰਘ ਨੇ ਉਨ੍ਹਾਂ ਨੂੰ ਦਫ਼ਤਰੀ ਕੰਮਕਾਜ ਤੋਂ ਜਾਣੂ ਕਰਵਾਇਆ ਅਤੇ ਆਗਾਮੀ ਯੋਜਨਾਵਾਂ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ। ਆਰ. ਟੀ. ਓ. ਦਫ਼ਤਰ ਨੂੰ ਨਵਾਂ ਅਧਿਕਾਰੀ ਮਿਲਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਕੰਮਕਾਜ ਵਿਚ ਤੇਜ਼ੀ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਜਲੀ ਮੰਤਰੀ ਹਰਭਜਨ ਸਿੰਘ ETO ਵਲੋਂ PSPCL ਦਫ਼ਤਰਾਂ ਦੀ ਅਚਨਚੇਤ ਚੈਕਿੰਗ
NEXT STORY