ਚੰਡੀਗੜ੍ਹ (ਵਿਜੇ) : ਨਗਰ ਨਿਗਮ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਰੋਜ਼ ਫੈਸਟੀਵਲ 'ਚ ਇਕ ਵਾਰ ਫਿਰ ਚਾਪਰ ਰਾਈਡ ਅਤੇ ਮਿਊਜ਼ੀਕਲ ਨਾਈਟ ਕਰਵਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਲਾਈਟ ਐਂਡ ਸਾਊਂਡ ਸ਼ੋਅ ਕਰਵਾਉਣ ਦਾ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਰੋਜ਼ ਫੈਸਟੀਵਲ 'ਚ ਹੋਣ ਵਾਲੇ ਖ਼ਰਚਿਆਂ ਸਬੰਧੀ ਨਿਗਮ ਵਲੋਂ ਸ਼ਾਮਲ ਕੀਤੇ ਗਏ ਏਜੰਡੇ 'ਚ ਇਨ੍ਹਾਂ ਲਈ ਕੋਈ ਵਿਵਸਥਾ ਨਹੀਂ ਸੀ। ਮੰਗਲਵਾਰ ਹਾਊਸ ਦੀ ਮੀਟਿੰਗ ਦੌਰਾਨ ਕੌਂਸਲਰਾਂ ਨੇ ਸਵਾਲ ਕੀਤਾ ਕਿ ਇਸ ਸਾਲ ਲਾਈਟ ਐਂਡ ਸਾਊਂਡ ਸ਼ੋਅ ਕਿਉਂ ਨਹੀਂ ਕਰਵਾਇਆ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਅਗਲੇ 3 ਦਿਨਾਂ ਲਈ ਨਵੀਂ ਭਵਿੱਖਬਾਣੀ, ਕੰਬਣੀ ਛੇੜ ਰਹੀਆਂ ਬਰਫ਼ੀਲੀਆਂ ਹਵਾਵਾਂ
ਇੰਨਾ ਹੀ ਨਹੀਂ, ਮੇਅਰ ਨੇ ਇਹ ਵੀ ਸੁਝਾਅ ਦਿੱਤਾ ਕਿ ਚਾਪਰ ਰਾਈਡ ਵੀ ਇਸ ਸਮਾਗਮ ਦਾ ਹਿੱਸਾ ਹੋਣੀ ਚਾਹੀਦੀ ਹੈ, ਜਿਸ ’ਤੇ ਨਿਗਮ ਕਮਿਸ਼ਨਰ ਵਲੋਂ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਸਮਾਗਮਾਂ ਨੂੰ ਰੋਜ਼ ਫੈਸਟੀਵਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਮੀਟਿੰਗ ਤੋਂ ਬਾਅਦ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹਾਊਸ ਦੀ ਮੀਟਿੰਗ ਦੌਰਾਨ ਰੋਜ਼ ਫੈਸਟੀਵਲ ’ਤੇ ਖ਼ਰਚ ਕੀਤੇ ਜਾਣ ਵਾਲੇ 98.76 ਲੱਖ ਰੁਪਏ ਦੇ ਅਨੁਮਾਨ ਨੂੰ ਮਨਜ਼ੂਰੀ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਜੋ ਏਜੰਡਾ ਪਾਸ ਕਰਵਾਇਆ ਗਿਆ ਹੈ, ਉਸ ਵਿਚ ਪਿਛਲੇ ਸਾਲ ਹੋਏ ਲਾਈਟ ਐਂਡ ਸਾਊਂਡ ਦਾ ਜ਼ਿਕਰ ਨਹੀਂ ਹੈ।
ਇਹ ਵੀ ਪੜ੍ਹੋ : ਪਲਾਂ 'ਚ ਧੂੰ-ਧੂੰ ਕਰਕੇ ਸੜੀ Nigerian ਵਿਦਿਆਰਥੀਆਂ ਦੀ High Speed ਕਾਰ, ਦੇਖੋ ਭਿਆਨਕ ਤਸਵੀਰਾਂ
ਕਮੇਟੀ ਲਵੇਗੀ ਫ਼ੈਸਲਾ
ਨਿਗਮ ਕਮਿਸ਼ਨਰ ਦੇ ਸੁਝਾਅ ’ਤੇ ਰੋਜ਼ ਫੈਸਟੀਵਲ ਵਰਗੇ ਵੱਡੇ ਸਮਾਗਮ ਲਈ ਇਕ ਕਮੇਟੀ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਹ ਕਮੇਟੀ ਫਰਵਰੀ ਦੇ ਆਖ਼ਰੀ ਹਫ਼ਤੇ 'ਚ ਕਰਵਾਏ ਜਾਣ ਵਾਲੇ ਰੋਜ਼ ਫੈਸਟੀਵਲ ਨੂੰ ਸਫ਼ਲ ਬਣਾਉਣ ਲਈ ਰੂਪ-ਰੇਖਾ ਤੈਅ ਕਰੇਗੀ। ਸਦਨ 'ਚ ਚਰਚਾ ਤੋਂ ਬਾਅਦ ਤੈਅ ਕੀਤਾ ਗਿਆ ਕਿ ਇਲਾਕਾ ਕੌਂਸਲਰ ਦੀ ਅਗਵਾਈ 'ਚ ਇਕ ਕਮੇਟੀ ਬਣਾਈ ਜਾਵੇਗੀ, ਜੋ ਇਸ ਸਮਾਗਮ ਸਬੰਧੀ ਫ਼ੈਸਲੇ ਲਵੇਗੀ। ਇਹ ਕਮੇਟੀ ਤੈਅ ਕਰੇਗੀ ਕਿ ਰੋਜ਼ ਫੈਸਟੀਵਲ ਨੂੰ ਹੋਰ ਜ਼ਿਆਦਾ ਆਕਰਸ਼ਿਤ ਕਿਵੇਂ ਬਣਾਇਆ ਜਾ ਸਕਦਾ ਹੈ। ਇਸ 'ਚ ਮਿਊਜ਼ੀਕਲ ਨਾਈਟ ਵਰਗੇ ਈਵੈਂਟ ਵੀ ਸ਼ਾਮਲ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਫ਼ਰੀ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਰੈੱਡ ਤੇ ਓਰੇਂਜ ਅਲਰਟ ਤੋਂ ਪੰਜਾਬ ਨੂੰ ਮਿਲੀ ਰਾਹਤ, ਜਾਣੋ ਅਗਲੇ ਦਿਨਾਂ ਦਾ ਹਾਲ
NEXT STORY