ਜਲੰਧਰ (ਖੁਰਾਣਾ)- ਪੰਜਾਬ ਵਿਚ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ ਅਤੇ ਰਾਜੀਵ ਰਿਸ਼ੀ ਨੇ ਦੱਸਿਆ ਕਿ ਜੋ ਲੋਕ ਮੰਗਲਵਾਰ 30 ਸਤੰਬਰ ਤਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣਗੇ, ਉਨ੍ਹਾਂ ਨੂੰ 10 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਬਾਅਦ ਟੈਕਸ ਦੀ ਪੂਰੀ ਰਕਮ ਅਦਾ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ
ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ’ਤੇ ਲੱਗਣ ਵਾਲੇ ਵਿਆਜ ਅਤੇ ਪੈਨਲਟੀ ’ਚ 50 ਫ਼ੀਸਦੀ ਦੀ ਛੋਟ ਦੀ ਆਖਰੀ ਮਿਤੀ ਵੀ 30 ਸਤੰਬਰ ਵੀ ਹੈ। ਇਸ ਲਈ ਇਸ ਮਿਤੀ ਤਕ ਟੈਕਸ ਭਰਨ ਵਾਲਿਆਂ ਨੂੰ ਦੋਵਾਂ ਤਰ੍ਹਾਂ ਦੀ ਛੋਟ ਦਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਟੈਕਸ ਦੀ ਵਸੂਲੀ ਲਈ ਨਿਗਮ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਦੇ ਬਾਵਜੂਦ ਆਪਣੇ ਕੁਲੈਕਸ਼ਨ ਸੈਂਟਰ ਖੁੱਲ੍ਹੇ ਰੱਖੇ, ਜਿਸ ਦੌਰਾਨ ਦੋ ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਪ੍ਰਾਪਤ ਹੋਇਆ।
ਇਹ ਵੀ ਪੜ੍ਹੋ: ਚੰਡੀਗੜ੍ਹ ਵਾਂਗ ਜਲੰਧਰ 'ਚ ਵੀ ਹੋਣਗੇ ਆਨਲਾਈਨ ਚਲਾਨ! ਅੱਜ ਮਿਲ ਸਕਦੀ ਹੈ ਪ੍ਰਵਾਨਗੀ
ਉਨ੍ਹਾਂ ਦੱਸਿਆ ਕਿ ਹੁਣ ਘਰਾਂ ਅਤੇ ਦੁਕਾਨਾਂ ਅੱਗੇ ਲਾਈਆਂ ਗਈਆਂ ਯੂ. ਆਈ. ਡੀ. ਨੰਬਰ ਪਲੇਟਾਂ ਕਾਰਨ ਵਿਭਾਗ ਕੋਲ ਹਰੇਕ ਜਾਇਦਾਦ ਦਾ ਟੈਕਸ ਵੇਰਵਾ ਉਪਲੱਬਧ ਹੈ। ਨਿਗਮ ਨੇ ਪ੍ਰਾਪਰਟੀ ਟੈਕਸ ਨਾ ਅਦਾ ਕਰਨ ਵਾਲਿਆਂ ਦੀ ਸੂਚੀ ਤਿਆਰੀ ਕਰ ਲਈ ਹੈ ਅਤੇ 1 ਅਕਤੂਬਰ ਤੋਂ ਬਕਾਏਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਸਿਸਟੈਂਟ ਕਮਿਸ਼ਨਰ ਵਿਕਰਾਂਤ ਸ਼ਰਮਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦੇ ਅੱਗੇ ਲੱਗੀ ਨੰਬਰ ਪਲੇਟ ਤੋਂ ਯੂ. ਆਈ. ਡੀ. ਨੰਬਰ ਲੈ ਕੇ ਆਪਣਾ ਪ੍ਰਾਪਰਟੀ ਟੈਕਸ ਮੰਗਲਵਾਰ ਤਕ ਜਮ੍ਹਾ ਕਰਵਾ ਦੇਣ ਅਤੇ ਛੋਟ ਦਾ ਲਾਭ ਪ੍ਰਾਪਤ ਕਰਨ।
ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਆਈ ਵੱਡੀ ਅਪਡੇਟ, Fortis ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਜਵਾ ਦੇ ਬੰਬੂਕਾਟ 'ਤੇ ਅਮਨ ਅਰੋੜਾ ਨੇ ਕੱਸਿਆ ਤੰਜ, ਬੋਲੇ-ਅਸੀਂ ਗਰਾਊਂਡ 'ਤੇ ਕੰਮ ਕਰਨ ਵਾਲੇ ਬੰਦੇ (ਵੀਡੀਓ)
NEXT STORY